ਜਲੰਧਰ, 2 ਜੁਲਾਈ: ਆਗਾਮੀ 10 ਜੁਲਾਈ ਨੂੰ ਹੋਣ ਜਾ ਰਹੀ ਜਲੰਧਰ ਪੱਛਮੀ ਹਲਕੇ ਦੀ ਉਪ ਚੋਣ ਲਈ ਜਿੱਥੇ ਪੂਰੀ ਆਮ ਆਦਮੀ ਪਾਰਟੀ ਤੇ ਸਰਕਾਰ ਆਪਣੇ ਉਮੀਦਵਾਰ ਦੇ ਹੱਕ ਵਿਚ ਚੋਣ ਪ੍ਰਚਾਰ ਕਰ ਰਹੇ ਹਨ, ਊਥੇ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਧਰਮਪਤਨੀ ਡਾ ਗੁਰਪ੍ਰੀਤ ਕੌਰ ਤੇ ਭੈਣ ਮਨਪ੍ਰੀਤ ਕੌਰ ਵੀ ਮੈਦਾਨ ਵਿਚ ਡਟ ਗਈਆਂ ਹਨ। ਮੁੱਖ ਮੰਤਰੀ ਸ: ਮਾਨ ਨੇ ਜਲੰਧਰ ਵਿਖੇ ਆਪਣੀ ਰਿਹਾਇਸ਼ ਵੀ ਤਬਦੀਲ ਕਰ ਲਈ ਹੈ ਤੇ ਉਹ ਆਪਣੇ ਪ੍ਰਵਾਰ ਸਮੇਤ ਇੱਥੇ ਰਹਿਣ ਲੱਗੇ ਹਨ।
Big Breaking: ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ AAP ‘ਚ ਸ਼ਾਮਲ
ਡਾ ਗੁਰਪ੍ਰੀਤ ਕੌਰ ਤੇ ਮਨਪ੍ਰੀਤ ਕੌਰ ਵੱਲੋਂ ਜਲੰਧਰ ਪੱਛਮੀ ਹਲਕੇ ਵਿਚ ਜਿੱਥੇ ਨੁੱਕੜ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ, ਉਥੇ ਉਹ ਡੋਰ-ਟੂ-ਡੋਰ ਕਰਕੇ ਵੀ ਪਾਰਟੀ ਉਮੀਦਵਾਰ ਦੇ ਹੱਕ ਵਿਚ ਮਾਹੌਲ ਬਣਾ ਰਹੀਆਂ ਹਨ। ਇਸਤੋਂ ਇਲਾਵਾ ਔਰਤਾਂ ਉਨ੍ਹਾਂ ਨਾਲ ਖੁੱਲ ਕੇ ਘੁਲ-ਮਿਲ ਰਹੀਆਂ ਹਨ, ਜਿਸਦਾ ਪਾਰਟੀ ਉਮੀਦਵਾਰ ਨੂੰ ਫ਼ਾਈਦਾ ਹੁੰਦਾ ਦਿਖ਼ਾਈ ਦੇ ਰਿਹਾ। ਮੁੱਖ ਮੰਤਰੀ ਦੀ ਧਰਮਪਤਨੀ ਤੇ ਭੈਣ ਹੋਣ ਕਾਰਨ ਉਨ੍ਹਾਂ ਨੂੰ ਹਲਕੇ ਵਿਚੋਂ ਵੱਡਾ ਹੁਲਾਰਾ ਮਿਲਦਾ ਨਜ਼ਰ ਆ ਰਿਹਾ।
ਜਲੰਧਰ ’ਚ ਕਾਂਗਰਸ ਦੇ Ex Dy Mayor ਪਰਵੇਸ਼ ਤਾਂਗੜੀ ਆਪ’ਚ ਹੋਏ ਸ਼ਾਮਲ
ਜਿਕਰਯੋਗ ਹੈ ਕਿ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਇਹ ਸੀਟ ਜਿੱਤਣ ਵਾਲੀ ਆਮ ਆਦਮੀ ਪਾਰਟੀ ਹੁਣ ਮੁੜ ਇਸ ਸੀਟ ਨੂੰ ਝੋਲੀ ਪਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ, ਜੋਕਿ ਸ਼ੀਤਲ ਅੰਗਰਾਲ ਦੀ ਦਲ-ਬਦਲੀ ਕਾਰਨ ਖ਼ਾਲੀ ਹੋਈ ਹੈ। ਸ਼ੀਤਲ ਹੁਣ ਭਾਜਪਾ ਦੀ ਟਿਕਟ ‘ਤੇ ਚੋਣ ਲੜ ਰਹੇ ਹਨ ਜਦ ਕਿ ਆਪ ਨੇ ਭਾਜਪਾ ਵਿਚੋਂ ਆਏ ਮਹਿੰਦਰ ਭਗਤ ਨੂੰ ਟਿਕਟ ਦਿੱਤੀ ਹੈ। ਸ਼੍ਰੀ ਭਗਤ ਸਾਬਕਾ ਭਾਜਪਾ ਮੰਤਰੀ ਚੁੰਨੀ ਲਾਲ ਭਗਤ ਦੇ ਪੁੱਤਰ ਹਨ। ਇਸਤੋਂ ਇਲਾਵਾ ਕਾਂਗਰਸ ਵੱੱਲੋਂ ਇੱਥੇ ਸਾਬਕਾ ਡਿਪਟੀ ਮੇਅਰ ਸੁਰਿੰਦਰ ਕੌਰ ’ਤੇ ਦਾਅ ਖੇਡਿਆ ਹੋਇਆ ਹੈ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸੁਰਜੀਤ ਕੌਰ ਅੱਜ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਹਨ।