spot_img
spot_img
spot_img

ਜਲੰਧਰ ਵਾਸੀਆਂ ਨੂੰ ਅੱਜ ਮਿਲੇਗਾ ਨਵਾਂ ਮੇਅਰ, ਪਟਿਆਲਾ ਤੋਂ ਬਾਅਦ ਇੱਥੇ ਵੀ ਆਪ ਮਾਰੇਗੀ ਬਾਜ਼ੀ !

Date:

spot_img

ਜਲੰਧਰ, 11 ਜਨਵਰੀ: ਪਟਿਆਲਾ ਤੋਂ ਬਾਅਦ ਅੱਜ ਜਲੰਧਰ ਵਿੱਚ ਵੀ ਆਮ ਆਦਮੀ ਪਾਰਟੀ ਦਾ ਮੇਅਰ ਬਣਨਾ ਯਕੀਨੀ ਜਾਪ ਰਿਹਾ। ਲੰਘੀ 21 ਦਸੰਬਰ ਨੂੰ ਹੋਈਆਂ ਨਗਰ ਨਿਗਮ ਦੀਆਂ ਚੋਣਾਂ ਤੋਂ ਬਾਅਦ ਸਭ ਤੋਂ ਵੱਡੀ ਪਾਰਟੀ ਵਜੋਂ ਉਭਰ ਕੇ ਸਾਹਮਣੇ ਆਈ ਆਪ ਨੇ ਦੂਜੀਆਂ ਪਾਰਟੀਆਂ ਵਿੱਚ ਭੰਨਤੋੜ ਤੋਂ ਇਲਾਵਾ ਅਜ਼ਾਦ ਕੋਂਸਲਰਾਂ ਨੂੰ ਆਪਣੇ ਪਾਲੇ ‘ਚ ਰਲਾ ਕੇ ਬਹੁਮਤ ਵਾਲਾ ਮੁਕਾਮ ਹਾਸਲ ਕਰ ਲਿਆ ਹੈ।ਜਲੰਧਰ ਦੇ ਡਿਵੀਜ਼ਨਲ ਕਮਿਸ਼ਨਰ ਦਲਜੀਤ ਸਿੰਘ ਮਾਂਗਟ ਵੱਲੋਂ ਅੱਜ ਸ਼ਨੀਵਾਰ ਨੂੰ ਨਿਗਮ ਦੇ ਚੁਣੇ ਹੋਏ ਨਵੇਂ ਕੋਂਸਲਰਾਂ ਦੀ ਮੀਟਿੰਗ ਸੱਦੀ ਗਈ ਹੈ, ਜਿਸਦੇ ਵਿਚ ਸਹੁੰ ਚੁਕਾਉਣ ਤੋਂ ਇਲਾਵਾ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਹੋਣ ਦੀ ਵੀ ਪੂਰੀ ਉਮੀਦ ਹੈ।

ਇਹ ਵੀ ਪੜ੍ਹੋ ਆਪ ਨੇ ਚੰਡੀਗੜ੍ਹ ਵਿੱਚ ਮੁੱਖ ਸਕੱਤਰ ਲਾਉਣ ਦਾ ਕੀਤਾ ਵਿਰੋਧ;ਕਿਹਾ ਇਹ ਪੰਜਾਬ ਦੇ ਅਧਿਕਾਰ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼

ਉਂਝ ਕਈ ਨਾਵਾਂ ਦੀ ਚਰਚਾ ਚੱਲ ਰਹੀ ਹੈ ਪ੍ਰੰਤੂ ਸਭ ਤੋਂ ਵੱਧ ਨਾਂ ਚਰਚਾ ਵਿਚ ਹੈ, ਉਹ ਵਿਨੀਤ ਧੀਰ ਦਾ ਦਸਿਆ ਜਾ ਰਿਹਾ, ਜੋਕਿ ਆਪ ਦੀ ਟਿਕਟ ’ਤੇ ਚੋਣ ਜਿੱਤੇ ਹਨ। ਗੌਰਤਲਬ ਹੈ ਕਿ ਜਲੰਧਰ ਨਗਰ ਨਿਗਮ ਦੀਆਂ ਕੁੱਲ 85 ਦੇ ਵਿੱਚੋਂ ਆਪ ਨੂੰ ਸਭ ਤੋਂ ਵੱਧ 38 ਸੀਟਾਂ ਮਿਲੀਆਂ ਸਨ। ਹਾਲਾਂਕਿ ਬਹੁਮਤ ਦੇ ਲਈ 43 ਸੀਟਾਂ ਦੀ ਜਰੂਰਤ ਸੀ ਪ੍ਰੰਤੂ ਪਿਛਲੇ ਦਿਨਾਂ ‘ਚ ‘ਆਪ’ ਵਿੱਢੀ ਮੁਹਿੰਮ ਤਹਿਤ ਕਾਂਗਰਸ, ਭਾਜਪਾ ਅਤੇ ਆਜ਼ਾਦ ਕੋਂਸਲਰਾਂ ਨੂੰ ਆਪਣੈ ਪਾਲੇ ਵਿਚ ਸ਼ਾਮਲ ਕਰਕੇ ਇਹ ਗਿਣਤੀ 45 ਤੱਕ ਕਰ ਲਈ ਹੈ, ਜੋਕਿ ਬਹੁਮਤ ਤੋਂ ਵੀ 2 ਵੱਧ ਹੈ। ਇੱਥੇ ਕਾਂਗਰਸ ਦੂਜੇ ਨੰਬਰ ਅਤੇ ਭਾਜਪਾ ਤੀਜ਼ੇ ਨੰਬਰ ’ਤੇ ਰਹੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

LEAVE A REPLY

Please enter your comment!
Please enter your name here

spot_img

Share post:

spot_img

Popular

More like this
Related

ਦਿੱਲੀ ‘ਚ BJP ਦੀ ਵੱਡੀ ਰਣਨੀਤਿਕ ਬੈਠਕ

National News : ਭਾਰਤੀ ਜਨਤਾ ਪਾਰਟੀ ਨੇ ਆਉਣ ਵਾਲੀਆਂ...

ਪੰਜਾਬ ਕੈਬਨਿਟ ਦੀ ਅੱਜ ਵੱਡੀ ਬੈਠਕ, ਹੋ ਸਕਦੇ ਨੇ ਕਈ ਅਹਿਮ ਐਲਾਨ

Punjab News : ਪੰਜਾਬ ਸਰਕਾਰ ਨਾਲ ਜੁੜੀ ਇੱਕ ਅਹਿਮ...

Bathinda MC Elections; 2024 ਦੇ ਮੁਕਾਬਲੇ ਵਿਰੋਧੀ ਧਿਰਾਂ ਨੂੰ ਵੋਟ ਫ਼ੀਸਦੀ ਸੇਅਰ ਵਿਚ ਵੱਡਾ ਝਟਕਾ

👉ਅਕਾਲੀ ਦਲ ਤੇ ਕਾਂਗਰਸ ਦਾ ਗ੍ਰਾਫ਼ ਵੀ ਲੋਕ ਸਭਾ...