Jalandhar News: Jalandhar Rural Police ਵੱਲੋਂ ਸ਼ੁੱਕਰਵਾਰ ਦੀ ਦੇਰ ਰਾਤ ਇੱਕ ਸੰਖੇਪ ਮੁਕਾਬਲੇ ਤੋਂ ਬਾਅਦ ਲੁੱਟਖੋਹ ਦੇ ਇੱਕ ਨਾਮੀ ਬਦਮਾਸ਼ ਨੂੰ ਕਾਬੂ ਕਰਨ ਦੀ ਸੂਚਨਾ ਹੈ। ਇਸ ਮੁਕਾਬਲੇ ਵਿਚ ਜ਼ੋਰਾ ਸਿੰਘ ਨਾਮਕ ਬਦਮਾਸ਼ ਪੁਲਿਸ ਦੀ ਗੋਲੀ ਲੱਗਣ ਕਾਰਨ ਜਖ਼ਮੀ ਹੋ ਗਿਆ। ਉਸਦੇ ਕਬਜ਼ੇ ਵਿੱਚੋਂ ਇੱਕ .32 ਬੋਰ ਦਾ ਪਿਸਤੌਲ, ਕਾਰਤੂਸ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ।ਮਾਮਲੇ ਦੀ ਜਾਣਕਾਰੀ ਦਿੰਦਿਆਂ ਜਲੰਧਰ ਦਿਹਾਤੀ ਦੇ ਐਸਐਸਪੀ ਹਰਵਿੰਦਰ ਸਿੰਘ ਵਿਰਕ ਨੇ ਦਸਿਆ ਕਿ ਜਖ਼ਮੀ ਜ਼ੋਰਾ ਸਿੰਘ ਵਿਰੁਧ ਪਹਿਲਾਂ ਵੀ ਕਈ ਪਰਚੇ ਦਰਜ਼ ਹਨ ਅਤੇ ਇਸਦੇ ਗਰੁੱਪ ਵੱਲੋਂ ਹੀ ਲੰਘੀ 23 ਸਤੰਬਰ 2025 ਦੀ ਰਾਤ ਨੂੰ ਜਾਮਨਗਰ-ਅੰਮ੍ਰਿਤਸਰ ਮਰੀਨ ਫੀਲਡ ਐਕਸਪ੍ਰੈਸਵੇਅ ਦੇ ਠੇਕੇਦਾਰ ਦੇ ਮੁਲਾਜਮਾਂ ਨੂੰ ਹਥਿਆਰਾਂ ਦੀ ਨੌਕ ‘ਤੇ ਲੁੱਟਿਆ ਗਿਆ ਸੀ। ਇਸ ਘਟਨਾ ਦੌਰਾਨ ਮੁਲਜਮਾਂ ਨੇ ਕੰਪਨੀ ਦੇ ਸੁਪਰਵਾਈਜ਼ਰ ਓਮ ਸਿੰਘ ਨੂੰ ਵਿਰੋਧ ਕਰਨ ‘ਤੇ ਕੁੱਟ-ਕੁੱਟ ਕੇ ਮਾਰ ਦਿੱਤਾ ਸੀ ਤੇ ਹਜ਼ਾਰਾਂ ਰੁਪਏ ਦੀ ਨਗਦੀ ਖੋਹ ਲਈ ਸੀ। ਜਿਸਤੋਂ ਬਾਅਦ ਸ਼ੁੱਕਰਵਾਰ ਨੂੰ ਇਸ ਗੈਂਗ ਦੇ ਇੱਕ ਮੁੱਖ ਮੁਲਜਮ ਜ਼ੋਰਾ ਸਿੰਘ ਦੇ ਸ਼ਾਹਕੋਟ ਇਲਾਕੇ ਵਿਚ ਹੋਣ ਬਾਰੇ ਪਤਾ ਚੱਲਿਆ ਸੀ।
ਇਹ ਵੀ ਪੜ੍ਹੋ ਦਰਦਨਾਕ ਸੜਕ ਹਾਦਸੇ ‘ਚ ਦੋ ਵਿਦਿਆਰਥਣਾਂ ਦੀ ਹੋਈ ਮੌ+ਤ
ਜਿਸਦੇ ਚੱਲਦੇ ਡੀਐਸਪੀ ਸ਼ਾਹਕੋਟ ਓਕਾਂਰ ਸਿੰਘ ਬਰਾੜ ਤੇ ਐਸਐਸਓ ਇੰਸਪੈਕਟਰ ਬਲਵਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮਾਂ ਵੱਲੋਂ ਪਿੱਛਾ ਕੀਤਾ ਗਿਆ ਪ੍ਰੰਤੂ ਪਿੰਡ ਜਾਫ਼ਰਪੁਰ ਕੋਲ ਮੁਲਜਮ ਨੇ ਸਾਹਮਣੇ ਆਉਣ ‘ਤੇ ਪੁਲਿਸ ਪਾਰਟੀ ਉੱਪਰ ਗੋਲੀ ਚਲਾ ਦਿੱਤੀ ਤੇ ਜਵਾਬੀ ਗੋਲੀਬਾਰੀ ਵਿਚ ਉਸਦੀ ਲੱਤ ‘ਤੇ ਗੋਲੀ ਲੱਗੀ। ਜਿਸਨੂੰ ਬਾਅਦ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ। ਮੁਲਜਮ ਜ਼ੋਰਾ ਸਿੰਘ ਪਿੰਡ ਪਿਪਲੀ ਥਾਣਾ ਲੋਹੀਆਂ ਜਲੰਧਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਐਸਐਸਪੀ ਨੇ ਅੱਗੇ ਦਸਿਆ ਕਿ ਮੁਲਜਮ ਜ਼ੋਰਾ ਸਿੰਘ ਵਿਰੁੱਧ ਪਹਿਲਾਂ ਹੀ ਕਈ ਗੰਭੀਰ ਮਾਮਲੇ ਦਰਜ ਹਨ, ਜਿਨ੍ਹਾਂ ਵਿੱਚ ਡਕੈਤੀ, ਐਨਡੀਪੀਐਸ ਐਕਟ, ਕਤਲ ਦੀ ਕੋਸ਼ਿਸ਼, ਚੋਰੀ, ਨਕਲੀ ਕਰੰਸੀ ਅਤੇ ਅਸਲਾ ਐਕਟ ਸ਼ਾਮਲ ਹਨ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।













