Big News: ਜਾਟ ਆਗੂ ਸੁਨੀਲ ਜਾਖ਼ੜ ਨੇ ਭਾਜਪਾ ਦੀ ਸੂਬਾਈ ਪ੍ਰਧਾਨਗੀ ਤੋਂ ਦਿੱਤਾ ਅਸਤੀਫ਼ਾ, ਅੱਗ ਵਾਂਗ ਫੈਲੀ ਅਵਫ਼ਾਹ!

0
112
+2

ਚੰਡੀਗੜ੍ਹ, 27 ਸਤੰਬਰ: ਪੰਜਾਬ ਦੇ ਚੋਟੀ ਦੇ ਨੇਤਾਵਾਂ ਵਿਚ ਸ਼ਾਮਲ ਸੁਨੀਲ ਜਾਖ਼ੜ ਵੱਲੋਂ ਅਚਾਨਕ ਭਾਜਪਾ ਦੀ ਸੂਬਾਈ ਪ੍ਰਧਾਨਗੀ ਤੋਂ ਅਸਤੀਫ਼ਾ ਦੇਣ ਦੀ ਖ਼ਬਰ ਅੱਗ ਵਾਂਗ ਫੈਲੀ ਹੋਈ ਹੈ। ਹਾਲਾਂਕਿ ਭਾਜਪਾ ਹਾਈਕਮਾਂਡ ਇਸ ਖ਼ਬਰ ਦਾ ਖੰਡਨ ਕਰ ਰਹੀ ਹੈ ਪ੍ਰੰਤੂ ਖ਼ੁਦ ਸੁਨੀਲ ਜਾਖ਼ੜ ਨੇ ਆਪਣੇ ਅਸਤੀਫ਼ੇ ਬਾਰੇ ਕੁੱਝ ਨਹੀਂ ਕਿਹਾ ਹੈ । ਇਸਦੇ ਨਾਲ ਹੀ ਸ਼੍ਰੀ ਜਾਖ਼ੜ ਦੇ ਨਜਦੀਕੀਆਂ ਨੇ ਉਨ੍ਹਾਂ ਦੇ ਅਸਤੀਫ਼ੇ ਬਾਰੇ ਫੈਲੀ ਖ਼ਬਰ ਨੂੰ ਮਹਿਜ਼ ਅਫ਼ਵਾਹ ਕਰਾਰ ਦੇ ਰਹੇ ਹਨ। ਜਿਕਰਯੋਗ ਹੈ ਕਿ ਪਿਛਲੇ ਕਈ ਮਹੀਨਿਆਂ ਤੋਂ ਭਾਜਪਾ ਦੇ ਸਿਆਸੀ ਰੰਗ ਮੰਚ ਤੋਂ ਗਾਇਬ ਦਿਖ਼ਾਈ ਦੇ ਰਹੇ ਸ਼੍ਰੀ ਜਾਖੜ ਦੇ ਅਸਤੀਫ਼ੇ ਦੀਆਂ ਚਰਚਾਵਾਂ ਦੇ ਨਾਲ ਹਰਿਆਣਾ ਚੋਣਾਂ ਉੱਪਰ ਵੀ ਅਸਰ ਪੈਣ ਦੀ ਸੰਭਾਵਨਾ ਹੈ।

Fortis Hospital ਨੇ CM Bhagwant Mann ਦੀ ਤਾਜ਼ਾ ਸਿਹਤ ਦੀ ਦਿੱਤੀ ਜਾਣਕਾਰੀ

ਪੰਜਾਬ ਤੋਂ ਇਲਾਵਾ ਹਰਿਆਣਾ ਅਤੇ ਰਾਜਸਥਾਨ ’ਚ ਪ੍ਰਵਾਨਤ ਜਾਖ਼ੜ ਪ੍ਰਵਾਰ ਨਾਲ ਸਬੰਧਤ ਜਾਟ ਆਗੂ ਪਿਛਲੇ ਕੁੱਝ ਸਮੇਂ ਤੋਂ ਪਾਰਟੀ ਦੇ ਕੁੱਝ ਆਗੂਆਂ ਦੀ ਵਰਕਿੰਗ ਸ਼ੈਲੀ ਤੋਂ ਨਰਾਜ਼ ਦੱਸੇ ਜਾ ਰਹੇ ਸਨ। ਜਿਸਦੇ ਚੱਲਦੇ ਲੋਕ ਸਭਾ ਚੋਣਾਂ ਤੋਂ ਬਾਅਦ ਉਹ ਪੰਜਾਬ ਤੇ ਭਾਜਪਾ ਦੇ ਸਿਆਸੀ ਦ੍ਰਿਸ਼ ਤੋਂ ਗਾਇਬ ਸਨ। ਹਾਲਾਂਕਿ ਭਾਜਪਾ ਦੀ ਮੈਂਬਰਸ਼ਿਪ ਮੁਹਿੰਮ ਸ਼ੁਰੂ ਹੋਣ ਮੌਕੇ ਉਹ ਚੰਡੀਗੜ੍ਹ ਦਫ਼ਤਰ ਵਿਚ ਨਜ਼ਰ ਆਏ ਸਨ। ਪਾਰਟੀ ਦੇ ਉਚ ਸੂਤਰਾਂ ਮੁਤਾਬਕ ਭਾਜਪਾ ਵੱਲੋਂ ਪੰਜਾਬ ਦੇ ਵਿਚ ਲਗਾਏ ਗਏ ਸੰਗਠਨ ਮੰਤਰੀ ਨਾਲ ਉਹਨਾਂ ਦੇ ਵਿਚਾਰਕ ਮਤਭੇਦ ਚੱਲ ਰਹੇ ਹਨ। ਚਰਚਾਵਾਂ ਮੁਤਾਬਕ ਪਿਛਲੀਆਂ ਲੋਕ ਸਭਾ ਚੋਣਾਂ ਵਿਚ ਵੀ ਟਿਕਟਾਂ ਦੀ ਵੰਡ ਮੌਕੇ ਪੰਜਾਬ ਪ੍ਰਧਾਨ ਦੀ ਰਾਏ ਨੂੰ ਜਿਆਦਾ ਤਵੱਜ਼ੋ ਨਾ ਦੇਣ ਤੋਂ ਵੀ ਉਹ ਅੰਦਰੋ-ਅੰਦਰੀ ਔਖੇ ਦੱਸੇ ਜਾ ਰਹੇ ਸਨ।

ਮੁੱਖ ਮੰਤਰੀ ਦੇ ਨਿਰਦੇਸ਼ਾਂ ਤਹਿਤ ਫਸਲ ਦਾ ਇਕ-ਇਕ ਦਾਣਾ ਚੁੱਕਣ ਲਈ ਸਰਕਾਰ ਵਚਨਬੱਧ: ਅਨੁਰਾਗ ਵਰਮਾ

ਜਾਖੜ ਦੇ ਨੇੜਲਿਆਂ ਮੁਤਾਬਕ ਟਿਕਟਾਂ ਦੀ ਵੰਡ ਸਮੇਂ ਪੰਜਾਬ ਪ੍ਰਧਾਨ ਕਾਂਗਰਸ ਦੇ ਸਾਬਕਾ ਵਿਧਾਇਕ ਰਮਿੰਦਰ ਆਵਲਾ ਨੂੰ ਆਪਣੇ ਜੱਦੀ ਹਲਕੇ ਫ਼ਿਰੋਜਪੁਰ ਤੋਂ ਟਿਕਟ ਦਿਵਾਉਣਾ ਚਾਹੁੰਦੇ ਸਨ ਪ੍ਰੰਤੂ ਇੱਥੈ ਰਾਣਾ ਸੋਢੀ ਟਿਕਟ ਲੈਣ ਵਿਚ ਸਫ਼ਲ ਰਹੇ ਸਨ। ਇਸਤੋਂ ਇਲਾਵਾ ਇਹ ਵੀ ਕਿਹਾ ਜਾ ਰਿਹਾ ਕਿ ਪਾਰਟੀ ਦੇ ਪੁਰਾਣੈ ਆਗੂਆਂ ਨਾਲ ਵੀ ਉਹ ਕੰਮ ਕਰਨ ਸਮੇਂ ਅਸਹਿਜ਼ ਮਹਸੂਸ ਕਰ ਰਹੇ ਸਨ। ਗੌਰਤਲਬ ਹੈ ਕਿ ਪਿਛਲੇ ਕਰੀਬ ਦੋ ਮਹੀਨਿਆਂ ਤੋਂ ਭਾਜਪਾ ਵੱਲੋਂ ਪੂਰੇ ਦੇਸ਼ ਸਹਿਤ ਪੰਜਾਬ ਵਿਚ ਮੈਂਬਰਸ਼ਿਪ ਮੁਹਿੰਮ ਵਿੱਢੀ ਹੋਈ ਹੈ ਤੇ ਸੂਬਾ ਪ੍ਰਧਾਨ ਦੇ ਅਸਤੀਫ਼ੇ ਦੀਆਂ ਚਰਚਾਵਾਂ ਨਾਲ ਇਸ ਉਪਰ ਵੀ ਪ੍ਰਭਾਵ ਪੈ ਸਕਦਾ ਹੈ।

 

+2

LEAVE A REPLY

Please enter your comment!
Please enter your name here