ਸਪੀਕਰ ਸੰਧਵਾਂ ਦੇ ਪੀ.ਆਰ.ਓ. ਮਨੀ ਧਾਲੀਵਾਲ ਦੇ ਪਿਤਾ ਦਾ ਅੰਗੀਠਾ ਸਾਂਭ ਕੇ ਲਾਇਆ ਚੀਕੂ ਦਾ ਬੂਟਾ
ਸਪੀਕਰ ਸੰਧਵਾਂ, ਐਡਵੋਕੇਟ ਸੰਧਵਾਂ,ਗੁਰਦਿੱਤ ਸਿੰਘ ਸੇਖੋਂ,ਅਜੈਪਾਲ ਸਿੰਘ ਸੰਧੂ,ਮਨਤਾਰ ਸਿੰਘ ਬਰਾੜ,ਸੰਨੀ ਬਰਾੜ ਸਮੇਤ ਅਨੇਕਾਂ ਵੱਖ ਵੱਖ ਸਖਸ਼ੀਅਤਾਂ ਵੱਲੋਂ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ।।
Kotkapura News:ਜਥੇਦਾਰ ਲਾਭ ਸਿੰਘ ਧਾਲੀਵਾਲ ਦੇ ਪਰਿਵਾਰ ਨੇ ਉਹਨਾਂ ਦਾ ਅੰਗੀਠਾ ਸਾਂਭਣ ਮੌਕੇ ਖੇਤ ਵਿੱਚ ਟੋਇਆ ਪੁੱਟਿਆ ਅਤੇ ‘ਚੀਕੂ’ ਫਲ ਦਾ ਬੂਟਾ ਲਾ ਦਿੱਤਾ। ਜਿਕਰਯੋਗ ਹੈ ਕਿ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਪੀ.ਆਰ.ਓ. ਮਨਪ੍ਰੀਤ ਸਿੰਘ ਮਨੀ ਧਾਲੀਵਾਲ ਦੇ ਸਤਿਕਾਰਤ ਪਿਤਾ ਜਥੇਦਾਰ ਲਾਭ ਸਿੰਘ ਧਾਲੀਵਾਲ ਪਿਛਲੇ ਦਿਨੀਂ ਤਖਤ ਸ਼੍ਰੀ ਹਜੂਰ ਸਾਹਿਬ ਨਾਂਦੇੜ ਦੀ ਯਾਤਰਾ ਤੋਂ ਵਾਪਸ ਪਰਤਦਿਆਂ ਰੇਲਗੱਡੀ ਵਿੱਚ ਸਦੀਵੀ ਵਿਛੋੜਾ ਦੇ ਗਏ ਸਨ। ਮਨੀ ਧਾਲੀਵਾਲ, ਉਸਦੇ ਛੋਟੇ ਭਰਾ ਮਨਜੀਤ ਸਿੰਘ ਧਾਲੀਵਾਲ ਅਤੇ ਚਾਚਾ ਸਤਪਾਲ ਸਿੰਘ ਧਾਲੀਵਾਲ ਸਮੇਤ ਪਰਿਵਾਰਕ ਮੈਂਬਰਾਂ, ਸਮੂਹ ਰਿਸ਼ਤੇਦਾਰਾਂ ਤੇ ਹੋਰ ਜਾਣਕਾਰਾਂ ਨੇ ਪਹਿਲਾਂ ਸਤਿਕਾਰ ਨਾਲ ਅਸਥੀਆਂ ਚੁਗੀਆਂ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜਰੀ ਵਿੱਚ ਅਰਦਾਸ ਬੇਨਤੀ ਕੀਤੀ ਤੇ ਫਿਰ ਸਮੁੱਚੀ ਰਾਖ ਸਮੇਤ ਅਸਥੀਆਂ ਵੀ ਟੋਏ ਵਿੱਚ ਪਾ ਕੇ ਉਪਰ ਬੂਟਾ ਲਾ ਦਿੱਤਾ।
ਇਹ ਵੀ ਪੜ੍ਹੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ‘ਚ 88 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦਾ ਨਿਵੇਸ਼: ਸੌਂਦ
ਵਿਧਾਇਕ ਗੁਰਦਿੱਤ ਸਿੰਘ ਸੇਖੋਂ, ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ, ਸਪੀਕਰ ਸੰਧਵਾਂ ਦੇ ਛੋਟੇ ਭਰਾ ਐਡਵੋਕੇਟ ਬੀਰਇੰਦਰ ਸਿੰਘ ਸੰਧਵਾਂ ਅਤੇ ਕਿਸਾਨ ਆਗੂ ਗੁਰਮੇਲ ਸਿੰਘ ਧਾਲੀਵਾਲ ਨੇ ਪਰਿਵਾਰ ਦੇ ਉਕਤ ਉਪਰਾਲੇ ਦੀ ਭਰਪੂਰ ਪ੍ਰਸੰਸਾ ਕਰਦਿਆਂ ਆਖਿਆ ਕਿ ਅੱਜ ਪਾਣੀ ਡੂੰਘੇ ਹੋ ਗਏ ਹਨ ਅਤੇ ਅਗਿਆਨਤਾਵੱਸ ਪਾਣੀ ਦੇ ਕੁਦਰਤੀ ਸਰੋਤਾਂ ਨੂੰ ਪਲੀਤ ਕੀਤਾ ਜਾ ਰਿਹਾ ਹੈ। ਜੇਕਰ ਵਿਗਿਆਨਕ ਸੋਚ ਅਪਣਾਈ ਜਾਵੇ ਤਾਂ ਕੁਦਰਤੀ ਸਰੋਤ ਬਚਾਏ ਜਾ ਸਕਦੇ ਹਨ। ਜਥੇਦਾਰ ਲਾਭ ਸਿੰਘ ਦੇ ਨੇੜਲੇ ਸਾਥੀਆਂ ਚਾਨਣ ਸਿੰਘ ਢਿੱਲੋਂ ਸਮੇਤ ਲਛਮਣ ਸਿੰਘ ਸਰਪੰਚ ਵਾਂਦਰ ਜਟਾਣਾ, ਪ੍ਰੀਤਮ ਸਿੰਘ ਸਰਪੰਚ ਸੰਧਵਾਂ, ਅਮਰੀਕ ਸਿੰਘ ਸਰਪੰਚ ਡੱਗੋਰੋਮਾਣਾ ਸਮੇਤ ਹੋਰਨਾ ਹਾਜਰੀਨ ਨੇ ਆਮ ਜਨਤਾ ਨੂੰ ਧਾਲੀਵਾਲ ਪਰਿਵਾਰ ਵਲੋਂ ਅਪਣਾਈ ਸੋਚ ਤੋਂ ਪ੍ਰੇਰਨਾ ਲੈਣ ਦੀ ਅਪੀਲ ਕੀਤੀ, ਕਿਉਂਕਿ ਚੀਕੂ ਦਾ ਫਲ ਮੁਹੱਈਆ ਕਰਵਾਉਣ ਦੇ ਨਾਲ ਨਾਲ ਇਹ ਬੂਟਾ ਆਕਸੀਜਨ ਵੀ ਵੰਡੇਗਾ ਤੇ ਜਥੇਦਾਰ ਲਾਭ ਸਿੰਘ ਦੀ ਯਾਦ ਤਾਜਾ ਰਹੇਗੀ। ਇਸ ਮੌਕੇ ਉਪਰੋਕਤ ਤੋਂ ਇਲਾਵਾ ਪ੍ਰਚਾਰਕ ਸਤਨਾਮ ਸਿੰਘ ਚੰਦੜ, ਗੋਗੀ ਸਿੰਘ ਬਰਾੜ ਸੰਧਵਾਂ, ਡਾ. ਹਰਵਿੰਦਰ ਸਿੰਘ ਧਾਲੀਵਾਲ, ਜਸਵਿੰਦਰ ਸਿੰਘ ਖਾਲਸਾ ਸਰਪੰਚ ਕੋਠੇ ਲਾਲੇਆਣਾ, ਦਰਸ਼ਨ ਸਿੰਘ ਸਾਬਕਾ ਸਰਪੰਚ ਕੋਠੇ ਗੱਜਣ ਸਿੰਘ, ਦਰਸ਼ਨ ਸਿੰਘ ਸੇਖੋਂ, ਸ਼ਮਸ਼ੇਰ ਸਿੰਘ ਨਾਨਕਸਰ, ਮਨਦੀਪ ਮੌਂਗਾ ਸੈਕਟਰੀ ਰੈੱਡ ਕਰਾਸ, ਮਾ ਹਰਦੀਪ ਸਿੰਘ ਗਿੱਲ, ਦੀਪਕ ਮੌਂਗਾ, ਬੂਟਾ ਸਿੰਘ, ਰਾਜਵਿੰਦਰ ਸਿੰਘ ਰੀਡਰ, ਹਰਮੀਤ ਸਿੰਘ ਰੀਡਰ, ਵਿਨੋਦ ਕੁਮਾਰ ਸਚਦੇਵਾ ਪੰਜਾਬ ਐਗਰੋ, ਨਿਤਿਨ ਕੁਮਾਰ ਨਗਰ ਕੌਂਸਲ, ਤਨੁਜ ਗੋਇਲ ਆੜਤੀ ਆਗੂ, ਰਜਿੰਦਰ ਸਿੰਘ ਬਰਾੜ, ਰਾਕੇਸ਼ ਭਾਜੀ ਪੰਚਾਇਤ ਸਕੱਤਰ, ਸਾਹਿਲ ਵਿੱਕੀ ਠੇਕੇਦਾਰ, ਅਜਾਇਬ ਸਿੰਘ ਚਹਿਲ ਚੇਅਰਮੈਨ, ਸੂਬਾ ਸਿੰਘ ਕਾਨੂੰਗੋ,
ਇਹ ਵੀ ਪੜ੍ਹੋ 22.68 ਲੱਖ ਬਜ਼ੁਰਗ ਲਾਭਪਾਤਰੀਆਂ ਨੂੰ 3368.89 ਕਰੋੜ ਰੁਪਏ ਪੈਨਸ਼ਨ ਰਾਸ਼ੀ ਵੰਡੀ: ਡਾ. ਬਲਜੀਤ ਕੌਰ
ਕੇਵਲ ਸਿੰਘ, ਗੁਰਦੀਪ ਸਿੰਘ ਮੰਡ, ਰਾਜਪਾਲ ਸਿੰਘ ਸੰਧੂ ਹਰਦਿਆਲੇਆਣਾ, ਸ਼ਿਵਜੀਤ ਸਿੰਘ ਸੰਘਾ, ਗੁਰਅਮ੍ਰਿਤਪਾਲ ਸਿੰਘ ਬਰਾੜ, ਓਪ ਜਿਲ੍ਹਾ ਭਾਸ਼ਾ ਅਫ਼ਸਰ ਕੰਵਰਜੀਤ ਸਿੰਘ ਸੰਗੁਧੋਣ, ਨਿਮਰਤ ਸਿੰਘ, ਅਮਨ ਭਾਣਾ, ਹਰਵਿੰਦਰ ਸਿੰਘ ਨਿਸ਼ਕਾਮ, ਮਾ. ਸੰਜੀਵ ਦਿਓੜਾ, ਦੀਪ ਸਰਪੰਚ ਕੋਠੇ ਇੰਦਰ ਸਿੰਘ, ਘਣਸ਼ਿਆਮ ਮਿੱਤਲ ਨਗਰ ਕੌਂਸਲਰ, ਗੋਪਾਲ ਸਿੰਘ ਮਦਾਨ, ਪ੍ਰਿਤਪਾਲ ਸਿੰਘ ਬਠਿੰਡਾ, ਸੋਨੂੰ ਬਤਰਾ ਪ੍ਰਧਾਨ ਸਬਜ਼ੀ ਮੰਡੀ ਆੜਤੀ ਐਸੋਸੀਏਸ਼ਨ ,ਜਗਜੀਤ ਸਿੰਘ ਸੁਪਰਡੈਂਟ, ਗੁਰਮੀਤ ਸਿੰਘ ਪੱਪੂ, ਰਣਜੀਤ ਸਿੰਘ ਵਡੇਰਾ,ਮਹੀਪ ਇੰਦਰ ਸਿੰਘ ਸੇਖੋਂ,ਮਨਜਿੰਦਰ ਸਿੰਘ ਗੋਪੀ MC, ਸੁਖਜਿੰਦਰ ਸਿੰਘ ਤਖੀ,ਸੂਬਾ ਸਿੰਘ ਸਿਦਕੀ ਡੋਡ, ਪੱਪਾ ਸੇਖੋਂ, ਪ੍ਰਤਾਪ ਸਿੰਘ ਨੰਗਲ,ਕਿਸਾਨ ਯੂਨੀਅਨ ਫਤਿਹ ਦੇ ਸੂਬਾ ਪ੍ਰਧਾਨ ਅਮਨਦੀਪ ਸਿੰਘ ਨਾਨਕਸਰ ਅਤੇ ਟੀਮ, ਗੁਰਸੇਵਕ ਸਿੰਘ ਪੁਰਬਾ, ਮਾਸਟਰ ਮਨਜੀਤ ਸਿੰਘ ਚਹਿਲ,ਗੁਰਮੀਤ ਸਿੰਘ ਸਾਬਕਾ ਸਰਪੰਚ ਸਰਾਵਾ,ਪ੍ਰੋਫੈਸਰ ਜਸਪਾਲ ਸਿੰਘ ਵੜੈਚ,ਗੁਰਨਾਮ ਸਿੰਘ ਸੂਬਾ ਖ਼ਜਾਨਚੀ ਕਿਸਾਨ ਯੂਨੀਅਨ,EO ਅਮਰਿੰਦਰ ਸਿੰਘ, ਸੁਖਦੀਪ ਸਿੰਘ JE, ਕਰਨ ਠੇਕੇਦਾਰ,ਮੋਹਰ ਗਿੱਲ ਸਿਰਸਿੜੀ , ਗੁਰਪ੍ਰੀਤ ਔਲਖ, ਬਲਜਿੰਦਰ ਬੱਲੀ, ਜਸਵਿੰਦਰ ਜੱਸੀ , ਆਤਮਾ ਸਿੰਘ ਕਲੇਰ, ਭਾਈ ਸੁਖਰਾਜ ਸਿੰਘ ਨਿਆਮੀਵਾਲਾ, ਪ੍ਰੋਫੈਸਰ ਦਰਸ਼ਨ ਸਿੰਘ ਸੰਧੂ, ਕੈਪਟਨ ਜਰਨੈਲ ਸਿੰਘ ਥਾੜਾ, ਰਣਜੀਤ ਸਿੰਘ ਕਾਲਾ ਪੈਲੇਸ ਵਾਲੇ ਸਮੇਤ ਇਲਾਕੇ ਦੀਆਂ ਵੱਖ ਸਮਾਜਿਕ, ਰਾਜਨੀਤਕ ਅਤੇ ਧਾਰਮਿਕ ਸ਼ਖਸੀਅਤਾਂ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪੁੱਜੇ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
Share the post "ਜਥੇਦਾਰ ਲਾਭ ਸਿੰਘ ਧਾਲੀਵਾਲ ਦੁਨੀਆਂ ’ਤੇ ਨਾ ਹੋਣ ਦੇ ਬਾਵਜੂਦ ਵੰਡੇਗਾ ਫਲ ਅਤੇ ਆਕਸੀਜਨ"