Ludhiana News: ਦੋ ਦਿਨ ਪਹਿਲਾਂ ਆਪਣੀ ਧੀ ਦੀ ਡੋਲੀ ਵਿਦਾ ਕਰਕੇ ਘਰ ਵਾਪਸੀ ਸਮੇਂ ਰਾਸਤੇ ਵਿਚ ਹਾਦਸੇ ਦਾ ਸ਼ਿਕਾਰ ਹੋਏ ਇੱਕ ਪ੍ਰਵਾਰ ਦੇ ਨਾਲ ਵਾਪਰੀ ਘਟਨਾ ਨੇ ਇਨਸਾਨੀਅਤ ਨੂੰ ਵੀ ਸ਼ਰਮਸਾਰ ਕਰ ਦਿੱਤਾ ਹੈ। ਇਨੋਵਾ ਕਾਰ ‘ਚ ਜਿੱਥੇ ਪ੍ਰਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ ਸੀ ਅਤੇ ਤਿੰਨ ਜਖ਼ਮੀ ਹੋ ਗਏ ਸਨ। ਪ੍ਰੰਤੂ ਇਥੇ ਜਖ਼ਮੀਆਂ ਦੀ ਮੱਦਦ ਕਰਨ ਦੀ ਬਜਾਏ ਕੁੱਝ ਲੋਕ ਕਾਰ ਵਿਚ ਪਈਆਂ ਇੰਨ੍ਹਾਂ ਲਾਸ਼ਾਂ ਦੇ ਪਾਏ ਹੋਏ ਗਹਿਣਿਆਂ, ਕਰੀਬ 3 ਲੱਖ ਦੀ ਨਗਦੀ, ਮੋਬਾਇਲ ਫ਼ੋਨ ਤੇ ਮਹਿੰਗੀਆਂ ਘੜੀਆਂ ਹੀ ਚੋਰੀ ਕਰਕੇ ਲੈ ਗਏ। ਇਸ ਘਟਨਾ ਦਾ ਪਤਾ ਹੁਣ ਪ੍ਰਵਾਰ ਨੂੰ ਲੱਗਾ ਹੈ, ਜਿਸ ਕਾਰਨ ਪਹਿਲਾਂ ਹੀ ਸਦਮੇ ਵਿਚ ਚੱਲ ਰਹੇ ਪ੍ਰਵਾਰ ਨੂੰ ਹੋਰ ਸਦਮਾ ਲੱਗਿਆ ਹੈ।
ਇਹ ਵੀ ਪੜ੍ਹੋ Inst Queen Amandeep Kaur ਮੁੜ ਵਿਵਾਦਾਂ ‘ਚ, ਵਿਆਹੇ ਨੌਜਵਾਨ ਨਾਲ ਹੀ ਵਿਆਹ ਕਰਵਾਉਣ ਦੇ ਲੱਗੇ ਦੋਸ਼
ਦਸਣਾ ਬਣਦਾ ਹੈ ਕਿ ਸਰਹਿੰਦ ਦੇ ਮਸਹੂਰ ਨੰਦਾ ਪ੍ਰਵਾਰ ਦੀ ਲਾਡਲੀ ਧੀ ਦਾ ਵਿਆਹ ਸੀ। ਵਿਆਹ ਦੀਆਂ ਰਸਮਾਂ ਪੂਰੀਆਂ ਹੋਣ ਤੋਂ ਬਾਅਦ ਲੜਕੀ ਦਾ ਪਿਤਾ ਅਸ਼ੋਕ ਕੁਮਾਰ ਨੰਦਾ, ਮਾਂ ਕਿਰਨ ਨੰਦਾ, ਮਾਸੀ ਰੇਣੂ ਬਾਲਾ, ਮੋਹਨ ਕੁਮਾਰ ਨੰਦਾ ਅਤੇ ਉਸਦੀ ਪਤਨੀ ਸ਼ਰਮੀਲੀ ਨੰਦਾ ਇਨੋਵਾ ਕਾਰ ਵਿੱਚ ਸਵਾਰ ਹੋ ਕੇ ਵਾਪਸ ਆਪਣੇ ਘਰ ਸਰਹਿੰਦ ਜਾ ਰਹੇ ਸਨ। ਇਸ ਦੌਰਾਨ ਖੰਨਾ-ਲੁਧਿਆਣਾ ਰੋਡ ‘ਤੇ ਪਿੰਡ ਖਾਕਟ ਕੋਲ ਕਾਰ ਦੇ ਅੱਗੇ ਜਾ ਰਹੇ ਇੱਕ ਟਰੱਕ ਨੇ ਅਚਾਨਕ ਬ੍ਰੇਕ ਲਗਾ ਦਿੱਤੀ, ਜਿਸ ਕਾਰਨ ਤੇਜ਼ ਰਫ਼ਤਾਰ ਇਨੋਵਾ ਕਾਰ ਟਰੱਕ ਦੇ ਪਿੱਛੇ ਜਾ ਵੱਜੀ। ਇਸ ਹਾਦਸੇ ਵਿਚ ਮਾਂ-ਪਿਉ ਅਤੇ ਮਾਸੀ ਦੀ ਮੌਕੇ ‘ਤੇ ਮੌਤ ਹੋ ਗਈ ਸੀ ਜਦਕਿ ਬਾਕੀ ਜਣੇ ਜਖ਼ਮੀ ਹੋ ਗਏ ਸਨ।
ਇਹ ਵੀ ਪੜ੍ਹੋ ਚਿੰਤਾਜਨਕ;ਚੱਲਦੀ ਬੱਸ ‘ਤੇ ਬਦਮਾਸ਼ਾਂ ਵੱਲੋਂ ਫ਼ਾਈਰਿੰਗ, ਕੰਡਕਟਰ ਦੇ ਲੱਗੀ ਗੋ+ਲੀ
ਜਖ਼ਮੀਆਂ ਨੂੰ ਅਪੋਲੋ ਹਸਪਤਾਲ ਲੁਧਿਆਣਾ ਲਿਜਾਇਆ ਗਿਆ ਸੀ। ਇਸ ਦੌਰਾਨ ਹੀ ਕਿਸੇ ਮਾੜੀ ਨੀਅਤ ਵਾਲੇ ਵਿਅਕਤੀ ਜਾਂ ਵਿਅਕਤੀਆਂ ਦੇ ਸਮੂਹ ਵੱਲੋਂ ਹਾਦਸੇ ਦਾ ਸਿਕਾਰ ਹੋਈ ਕਾਰ ਵਿਚ ਮ੍ਰਿਤਕਾਂ ਦੇ ਪਾਇਆ ਹੋਇਆ ਸੋਨਾ, ਨਗਦੀ ਤੇ ਹੋਰ ਕੀਮਤੀ ਸਮਾਨ ਚੋਰੀ ਕਰ ਲਿਆ ਗਿਆ। ਇਸ ਘਟਨਾ ਦਾ ਪਤਾ ਲੱਗਦੇ ਹੀ ਲੋਕ ਅਜਿਹਾ ਕਰਨ ਵਾਲੇ ਨੂੰ ਲਾਅਨਤਾਂ ਪਾ ਰਹੇ ਹਨ ਤੇ ਨਾਲ ਹੀ ਪੁਲਿਸ ਨੂੰ ਵੀ ਅਜਿਹਾ ਕਰਨ ਵਾਲਿਆਂ ਨੂੰ ਲੱਭ ਕੇ ਸਖ਼ਤ ਕਾਰਵਾਈ ਦੀ ਮੰਗ ਕਰ ਰਹੇ ਹਨ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।













