Ferozepur News:ਜਸਟਿਸ ਹਰਸ਼ ਬੰਗੜ, ਪੰਜਾਬ ਅਤੇ ਹਰਿਆਣਾ ਹਾਈ ਕੋਰਟ,ਚੰਡੀਗੜ੍ਹ—ਕਮ—ਪ੍ਰਬੰਧਕੀ ਜੱਜ, ਸ਼ੈਸ਼ਨ ਡਵੀਜਨ, ਫਿਰੋਜਪੁਰ ਵੱਲੋਂ ਅੱਜ ਜ਼ਿਲ੍ਹਾ ਫਿਰੋਜ਼ਪੁਰ ਦੀ ਕੇਂਦਰੀ ਜ਼ੇਲ੍ਹ ਦਾ ਦੌਰਾ ਕੀਤਾ ਗਿਆ। ਇਸ ਮੌਕੇ ਵੀਰਇੰਦਰ ਅਗਰਵਾਲ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ—ਸਹਿਤ—ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜ਼ਪੁਰ, ਭੁਪਿੰਦਰ ਸਿੰਘ ਸਿੱਧੂ, ਸੀਨੀਅਰ ਪੁਲਿਸ ਕਪਤਾਨ, ਫਿਰੋਜਪੁਰ, ਮੈਡਮ ਅਨੁਰਾਧਾ, ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਸਹਿਤ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜ਼ਪੁਰ,ਸਤਨਾਮ ਸਿੰਘ, ਜ਼ੇਲ੍ਹ ਸੁਪਰਡੈਂਟ,ਗੁਰਮੀਤ ਸਿੰਘ, ਅਡਿਸ਼ਨਲ ਸੁਪਰਡੈਂਟ, ਕੇਂਦਰੀ ਜ਼ੇਲ੍ਹ, ਫਿਰੋਜਪੁਰ ਅਤੇ ਹੋਰ ਜ਼ੇਲ੍ਹ ਅਧਿਕਾਰੀ ਅਤੇ ਸਟਾਫ ਵੀ ਮੌਜੂਦ ਸੀ। ਇਸ ਦੌਰਾਨ ਮਾਨਯੋਗ ਜਸਟਿਸ ਸਾਹਿਬ ਨੇ ਕੇਂਦਰੀ ਜੇਲ੍ਹ ਵਿਖੇ ਹਵਾਲਾਤੀਆਂ/ਕੈਦੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਜ਼ੇਲ੍ਹ ਕੈਦੀਆਂ ਵੱਲੋਂ ਜ਼ੇਲ੍ਹ ਦੀ ਫੈਕਟਰੀ ਵਿੱਚ ਤਿਆਰ ਕੀਤੀਆਂ ਗਈਆਂ ਵਸਤਾਂ ਦੇਖੀਆਂ।
ਇਸ ਤੋਂ ਬਾਅਦ ਮਾਨਯੋਗ ਜਸਟਿਸ ਸਾਹਿਬ ਨੇ ਜਨਾਨਾ ਵਾਰਡ ਵਿੱਚ ਜਾ ਕੇ ਵੀ ਔਰਤ ਬੰਦੀਆਂ/ਹਵਾਲਾਤੀਆਂ ਦੀਆਂ ਮੁਸ਼ਕਲਾਂ ਸੁਣੀਆ ਅਤੇ ਜ਼ੇਲ੍ਹ ਵਿੱਚ ਔਰਤ ਬੰਦੀਆਂ ਲਈ ਪੰਜਾਬ ਨੈਸ਼ਨਲ ਬੈਂਕ ਪੇਂਡੂ ਸਵੈ—ਰੁਜਗਾਰ ਸਿਖਲਾਈ ਸੰਸਥਾ, ਜ਼ੀਰਾ ਦੇ ਸਹਿਯੋਗ ਨਾਲ ਸ਼ੁਰੂ ਕਰਵਾਏ ਜਾ ਰਹੇ ਔਰਤਾਂ ਲਈ ਸਲਾਈ ਕੋਰਸ ਦਾ ਉਦਘਾਟਨ ਕੀਤਾ ਅਤੇ ਜ਼ਿਲ੍ਹਾ ਪ੍ਰਸਾਸ਼ਨ, ਫਿਰੋਜਪੁਰ ਦੇ ਸਹਿਯੋਗ ਨਾਲ ਜ਼ੇਲ੍ਹ ਵਿੱਚ ਸਿਲਾਈ ਸਿੱਖਿਅਤ ਔਰਤਾਂ ਨੂੰ ਜ਼ੇਲ੍ਹ ਵਿੱਚ ਸਿਲਾਈ ਦਾ ਕੰਮ ਕਰਨ ਲਈ 05 ਸਿਲਾਈ ਮਸ਼ੀਨਾਂ ਮੁਹੱਈਆ ਕਰਵਾਈਆਂ ਗਈਆਂ। ਇਸ ਦੇ ਨਾਲ ਹੀ ਮਾਨਯੋਗ ਜਸਟਿਸ ਸਾਹਿਬ ਵੱਲੋਂ ਜ਼ੇਲ੍ਹ ਵਿੱਚ ਬੰਦੀਆਂ ਨੂੰ ਨਿਗ੍ਹਾ ਵਾਲੀਆਂ ਐਨਕਾਂ ਵੰਡੀਆਂ ਗਈਆਂ। ਇਸ ਤੋਂ ਇਲਾਵਾ ਜ਼ੇਲ੍ਹ ਵਿਖੇ ਬਣੀ ਰਸੋਈ ਦਾ ਅਤੇ ਇੱਥੇ ਬਣੇ ਖਾਣੇ ਦਾ ਵੀ ਨਿਰੀਖਣ ਕੀਤਾ। ਅੰਤ ਵਿੱਚ ਮਾਨਯੋਗ ਜਸਟਿਸ ਸਾਹਿਬ ਨੇ ਇੱਥੋਂ ਤੋਂ ਵਿਦਾਇਗੀ ਲਈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਜਸਟਿਸ ਹਰਸ਼ ਬੰਗੜ,ਪੰਜਾਬ ਅਤੇ ਹਰਿਆਣਾ ਹਾਈ ਕੋਰਟ,ਚੰਡੀਗੜ੍ਹ ਵੱਲੋਂ ਕੀਤਾ ਕੇਂਦਰੀ ਜ਼ੇਲ੍ਹ ਫਿਰੋਜਪੁਰ ਦਾ ਦੌਰਾ"