Chandigarh News: Kangana Ranaut ਭਾਜਪਾ ਦੀ ਮੰਡੀ ਤੋਂ ਲੋਕ ਸਭਾ ਮੈਂਬਰ ਤੇ ਬਾਲੀਵੁੱਡ ਐਕਟਰੇਸ ਕੰਗਨਾ ਰਣੌਤ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚੋਂ ਝਟਕਾ ਲੱਗਿਆ ਹੈ। ਉਚ ਅਦਾਲਤ ਨੇ ਇਸ ਅਦਾਕਾਰਾ ਵਿਰੁਧ ਬਠਿੰਡਾ ਦੀ ਇੱਕ ਬਜੁਰਗ ਔਰਤ ਮਹਿੰਦਰ ਕੌਰ ਵੱਲੋਂ ਉਥੋਂ ਦੀ ਅਦਾਲਤ ਵਿਚ ਦਾਈਰ ਮਾਣਹਾਨੀ ਮਾਮਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ।
ਇਹ ਵੀ ਪੜ੍ਹੋ Patiala Police ਮੁੜ ਚਰਚਾ ‘ਚ; ਟਰੱਕ ਡਰਾਈਵਰ ਤੇ ਹੈਲਪਰ ਖੁਦਕੁਸ਼ੀ ਮਾਮਲੇ ਵਿੱਚ SC ਕਮਿਸ਼ਨ ਵੱਲੋਂ SSP ਤਲਬ
ਇਸ ਪਿਟੀਸ਼ਨ ਦੇ ਰੱਦ ਹੋਣ ਨਾਲ ਕੰਗਨਾ ਰਣੌਤ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ, ਕਿਉਂਕਿ ਬਠਿੰਡਾ ਦੀ ਅਦਾਲਤ ਵਿੱਚ ਇਸ ਕੇਸ ਦੀ ਅਗਲੀ ਸੁਣਵਾਈ 11 ਅਗਸਤ ਨੂੰ ਤੈਅ ਕੀਤੀ ਗਈ ਹੈ। ਚੱਲ ਰਹੇ ਮਾਣਹਾਨੀ ਕੇਸ ਲਈ ਰਾਹ ਪੱਧਰਾ ਹੋ ਗਿਆ ਹੈ। ਦਸਣਾ ਬਣਦਾ ਹੈ ਕਿ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਜਦ ਦਿੱਲੀ ਵਿਚ ਕੇਂਦਰ ਸਰਕਾਰ ਖ਼ਿਲਾਫ਼ ਕਿਸਾਨ ਜਥੇਬੰਦੀਆਂ ਵੱਲੋਂ ਅੰਦੋਲਨ ਚਲਾਇਆ ਜਾ ਰਿਹਾ ਸੀ ਤਾਂ ਇਸ ਅੰਦੋਲਨ ਵਿਚ ਸ਼ਾਮਲ ਔਰਤਾਂ ਵਿਰੁਧ ਇਸ ਅਦਾਕਾਰ ਨੇ ਮਾੜੀਆਂ ਟਿੱਪਣੀਆਂ ਕੀਤੀਆਂ ਸਨ।
ਇਹ ਵੀ ਪੜ੍ਹੋ ED ਦੀ ਵਿਸ਼ੇਸ਼ ਅਦਾਲਤ ਵੱਲੋਂ Ex Minister ਦਾ ਪੁੱਤਰ ਭਗੋੜਾ ਕਰਾਰ
ਉਨ੍ਹਾਂ ਆਪਣੇ ਸੋਸਲ ਮੀਡੀਆ ‘ਤੇ ਬਠਿੰਡਾ ਜ਼ਿਲ੍ਹਾ ਦੇ ਪਿੰਡ ਬਹਾਦਰਗੜ੍ਹ ਜੰਡੀਆਂ ਦੀ ਬਜ਼ੁਰਗ ਔਰਤ ਮਹਿੰਦਰ ਕੌਰ ਦੀ ਫ਼ੋਟੋ ਵੀ ਸੇਅਰ ਕੀਤੀ ਸੀ। ਇਹ ਮਾਮਲਾ ਕਾਫ਼ੀ ਭਖਿਆ ਸੀ ਤੇ ਅਖੀਰ ਮਹਿੰਦਰ ਕੌਰ ਨੇ ਹੀ 5 ਜਨਵਰੀ 2021 ਨੂੰ ਬਠਿੰਡਾ ਦੀ ਅਦਾਲਤ ਵਿੱਚ ਕੰਗਨਾ ਰਣੌਤ ਖ਼ਿਲਾਫ਼ ਧਾਰਾ 499,500 ਤਹਿਤ ਮਾਣਹਾਨੀ ਦਾ ਕੇਸ ਦਾਈਰ ਕਰ ਦਿੱਤਾ ਸੀ। ਜਿਸਦੇ ਵਿਰੁਧ ਕੰਗਨਾ ਨੇ ਹਾਈਕੋਰਟ ਵਿੱਚ ਚੁਣੌਤੀ ਦਿੱਤੀ ਸੀ ਅਤੇ ਹਾਈਕੋਰਟ ਨੇ ਸੁਣਵਾਈ ਦੌਰਾਨ ਇਸ ਕੇਸ ਉਪਰ ਸਟੇਅ ਲਗਾ ਦਿੱਤੀ ਸੀ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।


