👉ਪੁਲਿਸ ਨੇ ਬਹਿਮਣ ਦੀਵਾਨਾ ਵਿਖੇ ਹੋਏ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾ ਕੇ ਕਤਲ ਦੇ ਦੋਸ਼ੀ ਪਤੀ-ਪਤਨੀ ਨੂੰ ਕੀਤਾ ਕਾਬੂ
Bathinda News: ਲੰਘੀ 23 ਅਗਸਤ ਨੂੰ ਬਹਿਮਣ ਦੀਵਾਨਾ ਖੇਤਾਂ ਵਿੱਚ ਟਿਊਬਵੈਲ਼ ਦੀ ਮੋਟਰ ਦੀ ਪਾਣੀ ਵਾਲੀ ਡਿੱਗੀ ਵਿੱਚੋਂ ਬਰਾਮਦ ਹੋਈ ਨੌਜਵਾਨ ਦੀ ਲਾਸ਼ ਦੇ ਮਾਮਲੇ ਨੂੰ ਬਠਿੰਡਾ ਪੁਲਿਸ ਨੇ ਸੁਲਝਾ ਲਿਆ ਹੈ। ਮ੍ਰਿਤਕ ਨੌਜਵਾਨ ਗੁਰਪਾਲ ਸਿੰਘ ਉਰਫ ਗੋਰਵ (19 ਸਾਲ) ਪੁੱਤਰ ਸੁਰਿੰਦਰ ਸਿੰਘ ਉਰਫ ਸਿੰਗਲਾ ਵਾਸੀ ਕਲੋਨੀਆ ਬਹਿਮਣ ਦੀਵਾਨਾ ਦਾ ਕਤਲ ਉਸਦੇ ਗੁਆਂਢੀ ਨੇ ਆਪਣੀ ਹੀ ਪਤਨੀ ਨਾਲ ਮਿਲਕੇ ਕੀਤਾ ਸੀ। ਮਾਮਲੇ ਦੀ ਜਾਣਕਾਰੀ ਪੱਤਰਕਾਰਾਂ ਨੂੰ ਦਿੰਦਿਆਂ ਬਠਿੰਡਾ ਦੇ ਐਸ.ਪੀ (ਡੀ) ਜਸਮੀਤ ਸਿੰਘ ਸਾਹੀਵਾਲ ਨੇ ਦਸਿਆ ਕਿ ਲਾਸ਼ ਮਿਲਣ ਤੋਂ ਬਾਅਦ ਡੀ.ਐਸ.ਪੀ (ਡੀ) ਖੁਸ਼ਪ੍ਰੀਤ ਸਿੰਘ ਤੇ ਡੀ.ਐਸ.ਪੀ (ਦਿਹਾਤੀ) ਬਠਿੰਡਾ ਹਰਜੀਤ ਸਿੰਘ ਮਾਨ ਦੀ ਅਗਵਾਈ ਵਿੱਚ ਸੀ.ਆਈ.ਏ ਸਟਾਫ-1 ਅਤੇ ਥਾਣਾ ਸਦਰ ਦੀ ਟੀਮ ਇਸ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾਉਣ ਲਈ ਬਣਾਈ ਗਈ।
ਇਸ ਟੀਮ ਨੇ ਟੈਕਨੀਕਲ ਤਰੀਕਿਆਂ ਅਤੇ ਸੋਰਸਾਂ ਦੀ ਮਦਦ ਨਾਲ ਕਾਰਵਾਈ ਕਰਦਿਆ ਅੱਜ 25-8-2025 ਅਗਸਤ ਨੂੰ ਇਸ ਕੇਸ ਵਿਚ ਨਾਮਦੇਵ ਸਿੰਘ ਉਰਫ ਪ੍ਰਦੀਪ ਅਤੇ ਉਸਦੀ ਪਤਨੀ ਰਮਨਦੀਪ ਕੌਰ ਉਰਫ ਹੈਪੀ ਨੂੰ ਨਾਮਜਦ ਕਰਕੇ ਗ੍ਰਿਫਤਾਰ ਕੀਤਾ ਹੈ। ਇਸ ਦੌਰਾਨ ਇਹਨਾਂ ਵੱਲੋ ਕਤਲ ਲਈ ਵਰਤਿਆ ਗਿਆ ਹਥਿਆਰ ਚਾਕੂ ਅਤੇ ਮ੍ਰਿਤਕ ਦਾ ਗਲ ਘੁੱਟਣ ਲਈ ਵਰਤੀ ਗਈ ਚੁੰਨੀ ਬਰਾਮਦ ਕਰ ਲਈ ਗਈ ਹੈ। ਐਸਪੀ ਸਾਹੀਵਾਲ ਨੇ ਅੱਗੇ ਦਸਿਆ ਕਿ ਮੁਢਲੀ ਪੜਤਾਲ ਮੁਤਾਬਕ ਮ੍ਰਿਤਕ ਗੁਰਪਾਲ ਸਿੰਘ ਮੁਲਜਮ ਨਾਮਦੇਵ ਸਿੰਘ ਦਾ ਗੁਆਂਢੀ ਹੈ। ਗੁਰਪਾਲ ਸਿੰਘ ਇੱਕ ਕਤਲ ਕੇਸ ਵਿੱਚ ਜੇਲ੍ਹ ਵਿਚ ਚਲਾ ਗਿਆ ਸੀ ਤੇ ਹੁਣ ਕੁਝ ਸਮਾਂ ਪਹਿਲਾ ਹੀ ਜਮਾਨਤ ‘ਤੇ ਬਾਹਰ ਆਇਆ ਹੋਇਆ ਹੈ। ਮ੍ਰਿਤਕ ਗੁਰਪਾਲ ਸਿੰਘ ਅਤੇ ਨਾਮਦੇਵ ਸਿੰਘ ਆਪਸ ਵਿਚ ਗੁਆਂਢੀ ਹੋਣ ਤੋਂ ਇਲਾਵਾ ਦੋਸਤ ਵੀ ਸਨ।
ਇਹ ਵੀ ਪੜ੍ਹੋ CIA ਸਟਾਫ ਮੋਗਾ ਵੱਲੋ 180 ਗ੍ਰਾਮ ਹੈਰੋਇਨ ਸਮੇਤ ਮੋਟਰ ਸਾਇਕਲ ਤਿੰਨ ਵਿਅਕਤੀ ਕਾਬੂ
ਪ੍ਰੰਤੂ ਨਾਮਦੇਵ ਦੇ ਜੇਲ੍ਹ ਜਾਣ ਤੋਂ ਬਾਅਦ ਗੁਰਪਾਲ ਉਸਦੀ ਪਤਨੀ ਰਮਨਦੀਪ ਕੌਰ ਉਰਫ ਹੈਪੀ ਨੂੰ ਧੱਕੇ ਨਾਲ ਸਰੀਰਕ ਸਬੰਧ ਬਣਾਉਣਾ ਚਾਹੁੰਦਾ ਸੀ।ਜਿਸ ਬਾਰੇ ਨਾਮਦੇਵ ਸਿੰਘ ਨੂੰ ਪਤਾ ਲੱਗ ਗਿਆ ਤਾਂ ਉਸਨੇ ਗੁਰਪਾਲ ਸਿੰਘ ਨੂੰ ਆਪਣੇ ਘਰ ਆਉਣ ਤੋ ਵਰਜ਼ ਦਿੱਤਾ। ਪ੍ਰੰਤੂ ਉਹ ਜਬਰਦਸਤੀ ਉਨ੍ਹਾਂ ਦੇ ਘਰ ਆਉਣ ਦੀ ਕੋਸ਼ਿਸ ਕਰਦਾ ਸੀ, ਜਿਸਦੇ ਚੱਲਦੇ ਨਾਮਦੇਵ ਨੇ ਆਪਣੀ ਪਤਨੀ ਨਾਲ ਮਿਲਕੇ ਗੁਰਪਾਲ ਨੂੰ ਮੋਟਰ ‘ਤੇ ਲੈ ਕੇ ਗਏ ਤੇ ਉਥੇ ਉਸਦਾ ਚੁੰਨੀ ਨਾਲ ਗੱਲਾ ਘੁੱਟ ਦਿੱਤਾ ਤੇ ਮੁੜ ਚਾਕੂ ਨਾਲ ਕਈ ਵਾਰ ਕਰ ਕੇ ਉਸਦਾ ਕਤਲ ਕਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਏ। ਐਸਪੀ ਮੁਤਾਬਕ ਇਸ ਤੋ ਪਹਿਲਾਂ ਵੀ ਜਿੱਥੇ ਮੁਲਜਮ ਨਾਮਦੇਵ ਸਿੰਘ ਉਰਫ ਪ੍ਰਦੀਪ ਵਿਰੁਧ ਕਤਲ ਦਾ ਮੁਕੱਦਮਾ ਦਰਜ਼ ਹੈ, ਉਥੇ ਮ੍ਰਿਤਕ ਗੁਰਪਾਲ ਵਿਰੁਧ ਵੀ ਵੱਖ-ਵੱਖ ਥਾਣਿਆਂ ਵਿਚ ਅੱਧੀ ਦਰਜ਼ਨ ਦੇ ਕਰੀਬ ਮੁਕੱਦਮੇ ਦਰਜ਼ ਸਨ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।













