ਸਰਕਾਰ ਕੋਲੋਂ ਕੀਤੀ ਰੋਕ ਲਗਾਉਣ ਮੰਗ
ਜੀਂਦ, 29 ਜੁਲਾਈ: ਪ੍ਰੇਮ ਵਿਆਹ ਤੇ ਹੋਰਨਾਂ ਸਮਾਜਿਕ ਅਤੇ ਮੁਦਿਆਂ ਉਪਰ ਲਗਾਤਾਰ ਅਵਾਜ਼ ਬੁਲੰਦ ਕਰਦੀਆਂ ਆ ਰਹੀਆਂ ਖਾਪ ਪੰਚਾਇਤਾਂ ਨੇ ਹੁਣ ਮੁੜ ਵੱਡਾ ਫੈਸਲਾ ਲਿਆ ਹੈ। ਬੀਤੇ ਕੱਲ੍ਹ ਜੀਂਦ ਵਿੱਚ ਹੋਈ ਖਾਪ ਪੰਚਾਇਤ ਨੇ ਲਵ ਮੈਰਿਜ, ਲਿਵ ਇਨ ਰਿਲੇਸ਼ਨਸਿਪ, ਸਮਲਿੰਗਤਾ ਤੇ ਇਕ ਗੋਤਰ ਵਿਚ ਵਿਆਹਾਂ ਉਪਰ ਚਿੰਤਾ ਜ਼ਾਹਰ ਕਰਦਿਆਂ ਇਸ ਉਪਰ ਰੋਕ ਲਗਾਉਣ ਦੀ ਮੰਗ ਕੀਤੀ ਹੈ। ਇਸਦੇ ਵਿੱਚ ਸਹਿਯੋਗ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੂੰ ਵੀ ਅਪੀਲ ਕੀਤੀ ਹੈ। ਖਾਪ ਪੰਚਾਇਤ ਦੇ ਆਗੂਆਂ ਨੇ ਇਸ ਮੌਕੇ ਗੱਲਬਾਤ ਕਰਦਿਆਂ ਕਿਹਾ ਕਿ “ਜੇਕਰ ਬੱਚੇ ਲਵ ਮੈਰਿਜ ਕਰਵਾਉਣਾ ਚਾਹੁੰਦੇ ਹਨ ਤਾਂ ਇਸਦੇ ਲਈ ਮਾਪਿਆਂ ਦੀ ਰਜ਼ਾਮੰਦੀ ਹੋਣੀ ਬਹੁਤ ਜ਼ਰੂਰੀ ਹੈ ਕਿਉਂਕਿ ਕੋਈ ਵੀ ਮਾਂ ਬਾਪ ਆਪਣੇ ਬੱਚਿਆਂ ਦਾ ਬੁਰਾ ਨਹੀਂ ਚਾਹੁੰਦਾ ਹੈ।
ਯੂਪੀ ‘ਚ ਸਿੱਖਾਂ ਨੂੰ ਪੁਲਿਸ ਵੱਲੋਂ ਵੱਖਵਾਦੀ ਕਹਿਣ ਦਾ ਮਾਮਲਾ ਭਖਿਆ,ਦੇਖੋ ਵੀਡਿਉ
ਜਦ ਕਿ ਲਿਵ ਇਨ ਰਿਲੇਸ਼ਨਸਿਪ ਨੂੰ ਪੱਛਮੀ ਸੱਭਿਆਚਾਰ ਦੀ ਬੁਰਾਈ ਕਰਾਰ ਦਿੰਦਿਆਂ ਖਾਪ ਆਗੂਆਂ ਨੇ ਕਿਹਾ ਕਿ ਇਸਦੇ ਨਾਲ ਬਾਅਦ ਵਿਚ ਵੱਡੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ ਤੇ ਅਕਸਰ ਹੀ ਥੋੜ੍ਹੇ ਸਮਾਂ ਇਕੱਠੇ ਰਹਿਣ ਤੋਂ ਬਾਅਦ ਅਲੱਗ ਹੋਣ ਅਤਿ ਮਿਲਣ ਵਾਲੇ ਅਧਿਕਾਰਾਂ ਨੂੰ ਲੈ ਕੇ ਵਿਵਾਦ ਹੁੰਦਾ ਹੈ। ਸਮਲਿੰਗਤਾ ਨੂੰ ਇਕ ਸਮਾਜਿਕ ਤੇ ਸਿਹਤਕ ਬੀਮਾਰੀ ਕਰਾਰ ਦਿੰਦਿਆਂ ਇੰਨਾਂ ਆਗੂਆਂ ਨੇ ਸੁਨੇਹਾ ਦਿੱਤਾ ਕਿ ਕੁਦਰਤੀ ਨਿਯਮਾਂ ਦੇ ਉਲਟ ਪਸ਼ੂ ਪੰਛੀ ਵੀ ਨਹੀਂ ਜਾਂਦੇ ਤਾਂ ਫਿਰ ਮਨੁੱਖ ਕਿਉਂ? ਖਾਪ ਪੰਚਾਇਤ ਵਿਚ ਇਕ ਹੋਰ ਮਹੱਤਵਪੂਰਨ ਮੁੱਦਾ ਇਕ ਹੀ ਗੋਤਰ ਵਿਚ ਵਿਆਹ ‘ਤੇ ਵੀ ਰੋਕ ਲਗਾਉਣ ਦੀ ਮੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਇਕ ਹੀ ਖੂਨ ਦੇ ਰਿਸ਼ਤਿਆਂ ਵਿੱਚ ਹੋਣ ਵਾਲੇ ਵਿਆਹਾਂ ਕਾਰਨ ਜੈਨੇਟਿਕ ਬੀਮਾਰੀਆਂ ਪੈਦਾ ਹੁੰਦੀਆਂ ਹਨ ਜੋ ਅੱਗੇ ਪੈਦਾ ਹੋਣ ਵਾਲੀ ਔਲਾਦ ਵਿਚ ਕਈ ਵਿਕਾਰ ਲਿਆਉਂਦੀਆਂ ਹਨ। ਖਾਪ ਆਗੂਆਂ ਨੇ ਭਾਰਤੀ ਸੰਸਕ੍ਰਿਤੀ ਨੂੰ ਬਚਾਉਣ ਅਤੇ ਸਮਾਜਿਕ ਤਾਣਾ ਬਾਣਾ ਬਰਕਰਾਰ ਰੱਖਣ ਲਈ ਸਰਕਾਰ, ਵਿਰੋਧੀ ਧਿਰਾਂ ਅਤੇ ਸਮਾਜ ਦੇ ਹਰ ਵਰਗ ਦੇ ਸਹਿਯੋਗ ਦੀ ਮੰਗ ਕੀਤੀ ਹੈ।
Share the post "ਖਾਪ ਪੰਚਾਇਤਾਂ ਨੇ ਲਵ ਮੈਰਿਜ ਤੇ ਲਿਵ ਇਨ ਰਿਲੇਸ਼ਨਸਿਪ ਮੁਦਿਆਂ ‘ਤੇ ਲਿਆ ਵੱਡਾ ਫੈਸਲਾ"