Punjabi Khabarsaar
ਬਠਿੰਡਾ

ਰਾਹਤ ਭਰੀ ਖ਼ਬਰ: ਹੁਣ ਬਠਿੰਡਾ ਏਮਜ਼ ਵਿੱਚ ਹੋਵੇਗੀ ਕਿਡਨੀ ਟ੍ਰਾਂਸਪਲਾਂਟ

ਪੰਜਾਬ ਤੋਂ ਇਲਾਵਾ ਹਰਿਆਣਾ ਅਤੇ ਅੱਧੇ ਰਾਜਸਥਾਨ ਦੇ ਵਿੱਚ ਕਿਡਨੀ ਟ੍ਰਾਂਸਪਲਾਂਟ ਕਰਨ ਵਾਲੀ ਪਹਿਲੀ ਸਰਕਾਰੀ ਸਿਹਤ ਸੰਸਥਾ ਬਣਿਆ ਏਮਜ
ਸਿਰਫ ਇਕ ਲੱਖ ਰੁਪਏ ਤੋਂ ਵੀ ਘੱਟ ਖਰਚੇ ਦੇ ਵਿੱਚ ਹੋਵੇਗੀ ਕਿਡਨੀ ਟ੍ਰਾਂਸਪਲਾਂਟ

ਬਠਿੰਡਾ, 14 ਮਈ: ਮਾਲਵੇ ਦੇ ਲੋਕਾਂ ਲਈ ਵਰਦਾਨ ਸਾਬਤ ਹੋ ਰਹੇ ਏਮਜ਼ ਬਠਿੰਡਾ ਵੱਲੋ ਹੁਣ ਇੱਕ ਹੋਰ ਬਹੁਤ ਵੱਡੀ ਪਹਿਲਕਦਮੀ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਦਿਨੋ ਦਿਨ ਗੁਰਦਿਆਂ ਦੀਆਂ ਵਧ ਰਹੀਆਂ ਬਿਮਾਰੀਆਂ ਦੇ ਚਲਦੇ ਏਮਜ ਬਠਿੰਡਾ ਦੇ ਵਿੱਚ ਜਲਦੀ ਹੀ ਕਿਡਨੀ ਟਰਾਂਸਪਲਾਂਟ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਪੰਜਾਬ ਤੋਂ ਇਲਾਵਾ ਹਰਿਆਣਾ ਅਤੇ ਅੱਧੇ ਰਾਜਸਥਾਨ ਵਿੱਚ ਕਿਡਨੀ ਟਰਾਂਸਪਲਾਂਟ ਕਰਨ ਵਾਲੀ ਪਹਿਲੀ ਸਰਕਾਰੀ ਸੰਸਥਾ ਬਣਨ ਜਾ ਰਹੇ ਏਮਸ ਬਠਿੰਡਾ ਵਿੱਚ ਇਸ ਦਾ ਖਰਚਾ ਇਕ ਲੱਖ ਰੁਪਏ ਤੋਂ ਵੀ ਘੱਟ ਹੋਵੇਗਾ। ਦਿਨੋ ਦਿਨ ਗੁਰਦਿਆਂ ਦੀਆਂ ਵਧ ਰਹੀਆਂ ਬਿਮਾਰੀਆਂ ਦੇ ਕਾਰਨ ਏਮਜ ਵਿੱਚ ਇਹ ਸਹੂਲਤ ਸ਼ੁਰੂ ਹੋਣ ਦੇ ਨਾਲ ਲੱਖਾਂ ਮਰੀਜ਼ਾਂ ਨੂੰ ਵੱਡਾ ਫਾਇਦਾ ਹੋਵੇਗਾ, ਕਿਉਂਕਿ ਇਸ ਖੇਤਰ ਵਿੱਚ ਕਿਡਨੀ ਟਰਾਂਸਪਲਾਂਟ ਦੀ ਸਰਜਰੀ ਦੇ ਬਦਲੇ ਉਹਨਾਂ ਨੂੰ ਪ੍ਰਾਈਵੇਟ ਹਸਪਤਾਲ ਦੇ ਵਿੱਚ ਕਈ ਕਈ ਲੱਖ ਰੁਪਏ ਖਰਚਣੇ ਪੈ ਰਹੇ ਸਨ। ਅੱਜ ਇਸ ਵੱਡੀ ਪਹਿਲ ਕਦਮੀ ਦਾ ਖੁਲਾਸਾ ਕਰਦਿਆਂ ਏਮਸ ਬਠਿੰਡਾ ਦੇ ਡਾਇਰੈਕਟਰ ਡਾਕਟਰ ਡੀਕੇ ਸਿੰਘ ਤੋਂ ਇਲਾਵਾ ਡੀਨ ਅਕਾਦਮਿਕ ਪ੍ਰੋ: ਅਖਿਲੇਸ਼ ਪਾਠਕ,ਏਮਜ਼ ਬਠਿੰਡਾ ਵਿਖੇ ਯੂਰੋਲੋਜੀ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਅਤੇ ਮੁਖੀ ਡਾ: ਕਵਲਜੀਤ ਸਿੰਘ ਕੌੜਾ ਅਤੇ ਡਾ. ਸੌਰਭ ਨਾਇਕ, ਐਸੋਸੀਏਟ ਪ੍ਰੋਫੈਸਰ ਅਤੇ ਏਮਜ਼ ਬਠਿੰਡਾ ਵਿਖੇ ਨੈਫਰੋਲੋਜੀ ਵਿਭਾਗ ਦੇ ਮੁਖੀ ਆਦਿ ਨੇ ਦੱਸਿਆ ਕਿ ਇਸ ਸਹੂਲਤ ਦੇ ਏਮਜ ਵਿੱਚ ਸ਼ੁਰੂ ਹੋਣ ਦੇ ਨਾਲ ਇਸ ਖੇਤਰ ਦੇ ਲੋਕਾਂ ਨੂੰ ਵੱਡਾ ਫਾਇਦਾ ਹੋਵੇਗਾ। ਕਾਰਜਕਾਰੀ ਡਾਇਰੈਕਟਰ ਪ੍ਰੋ (ਡਾ.) ਡੀ.ਕੇ. ਸਿੰਘ ਨੇ ਕਿਹਾ ਕਿ “ਇਸਦਾ ਉਦੇਸ਼ ਕਿਡਨੀ ਟ੍ਰਾਂਸਪਲਾਂਟ ਦੀ ਵੱਧਦੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਲੋਕਾਂ ਨੂੰ ਸਸਤੇ ਰੇਟ ਤੇ ਚੰਗੀ ਸਿਹਤ ਸੁਵਿਧਾਵਾਂ ਪ੍ਰਦਾਨ ਕਰਨਾ ਹੈ।

ਵੱਡੀ ਖ਼ਬਰ: ਚੋਣ ਕਮਿਸ਼ਨ ਨੇ ਖਰਾਬ ਫ਼ਸਲਾਂ ਦਾ 15 ਕਰੋੜ ਦਾ ਮੁਆਵਜ਼ਾ ਵੰਡਣ ਦੀ ਦਿੱਤੀ ਮੰਨਜ਼ੂਰੀ

ਇਸ ਸੁਵਿਧਾ ਦੀ ਸ਼ੁਰੁਆਤਕ ਨਾਲ ਖੇਤਰ ਵਿੱਚ ਗੁਰਦੇ ਦੀ ਬਿਮਾਰੀ ਨਾਲ ਪੀੜਿਤ ਮਰੀਜ਼ਾਂ ਲਈ ਆਸ ਦੀ ਕਿਰਨ ਬੱਝੀ ਹੈ।” ਉਹਨਾ ਕਿਹਾ ਕਿ ਭਾਰਤ ਅੰਗ ਟਰਾਂਸਪਲਾਂਟ ਵਿੱਚ ਇੱਕ ਗਲੋਬਲ ਲੀਡਰ ਵਜੋਂ ਖੜ੍ਹਾ ਹੈ । ਡਾ. ਸਿੰਘ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਏਮਜ਼ ਬਠਿੰਡਾ ਵਿਖੇ ਕਿਡਨੀ ਟ੍ਰਾਂਸਪਲਾਂਟ ਸੇਵਾਵਾਂ ਦੀ ਸ਼ੁਰੂਆਤ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਇੱਕ ਵਰਦਾਨ ਸਾਬਤ ਹੋਵੇਗੀ, ਜਿਸ ਨਾਲ ਘੱਟ ਕੀਮਤ ‘ਤੇ ਵਿਸ਼ਵ ਪੱਧਰੀ ਸਿਹਤ ਸੰਭਾਲ ਪ੍ਰਦਾਨ ਕੀਤੀ ਜਾਵੇਗੀ।ਡੀਨ ਅਕਾਦਮਿਕ ਪ੍ਰੋ: ਅਖਿਲੇਸ਼ ਪਾਠਕ ਨੇ ਗੁਰਦਿਆਂ ਦੇ ਮਰੀਜ਼ਾਂ ਦੀ ਵਧਦੀ ਗਿਣਤੀ ਦੇ ਨਤੀਜੇ ਵਜੋਂ ਅੰਗਾਂ ਦੀ ਵੱਧ ਰਹੀ ਮੰਗ ਨੂੰ ਪੂਰਾ ਕਰਨ ਲਈ ਸਮਾਜ ਵਿੱਚ ਗੁਰਦਾ ਦਾਨ ਪ੍ਰਤੀ ਜਾਗਰੂਕਤਾ ਦੀ ਲੋੜ ‘ਤੇ ਜ਼ੋਰ ਦਿੱਤਾ। ਏਮਜ਼ ਬਠਿੰਡਾ ਵਿਖੇ ਯੂਰੋਲੋਜੀ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਅਤੇ ਮੁਖੀ ਡਾ: ਕਵਲਜੀਤ ਸਿੰਘ ਕੌੜਾ, ਜਿਨ੍ਹਾਂ ਨੇ ਏਮਜ਼ ਬਠਿੰਡਾ ਵਿਖੇ ਕਿਡਨੀ ਟਰਾਂਸਪਲਾਂਟ ਪ੍ਰੋਗਰਾਮ ਦੀ ਸਫ਼ਲ ਸ਼ੁਰੂਆਤ ਲਈ ਵਿਸ਼ੇਸ਼ ਕੋਸ਼ਿਸ਼ਾਂ ਕੀਤੀਆਂ ਨੇ ਇਸ ਉਪਰਾਲੇ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ। ਉਸਨੇ ਅੱਗੇ ਕਿਹਾ ਕਿ “ਕਿਡਨੀ ਟ੍ਰਾਂਸਪਲਾਂਟ ਪਹਿਲਕਦਮੀ ਮਰੀਜਾਂ ਵਿੱਚ ਗੁਰਦੇ ਦੀਆਂ ਬਿਮਾਰੀਆਂ ਦੇ ਵੱਧ ਰਹੇ ਬੋਝ ਨੂੰ ਹੱਲ ਕਰਨ ਲਈ ਇੱਕ ਮਹੱਤਵਪੂਰਨ ਕਦਮ ਹੈ।

Ex CM ਦਾ ਭਰਾ ਕਾਂਗਰਸ ਵਿਚ ਹੋਇਆ ਸ਼ਾਮਲ

ਵਿਆਪਕ ਟ੍ਰਾਂਸਪਲਾਂਟ ਸੇਵਾਵਾਂ ਦੀ ਪੇਸ਼ਕਸ਼ ਕਰਕੇ, ਅਸੀਂ ਲੋੜਵੰਦ ਮਰੀਜ਼ਾਂ ਨੂੰ ਮਿਆਰੀ ਅਤੇ ਸਸਤੀ ਸਿਹਤ ਸੁਵਿਧਾਵਾਂ ਦੇਕੇ ਉਹਨਾਂ ਦੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਕਰਨਾ ਚਾਹੁੰਦੇ ਹਾਂ।” ਉਹਨਾਂ ਅੱਗੇ ਕਿਹਾ ਕਿ ਇਹ ਕਿਡਨੀ ਟਰਾਂਸਪਲਾਂਟ ਪ੍ਰੋਗਰਾਮ ਦੀ ਸ਼ੁਰੂਆਤ ਬਤੌਰ ਡਾਕਟਰ ਉਹਨਾਂ ਦੇ ਜਿਦੰਗੀ ਦਾ ਇਤਿਹਾਸਿਕ ਪਲ ਹੈ ਕਿਉਂਕਿ ਉਹ ਸਮਾਜ ਦੇ ਗਰੀਬ ਅਤੇ ਲੋੜਵੰਦ ਵਰਗ ਦੀ ਸੇਵਾ ਲਈ ਆਪਣੀ ਮੁਹਾਰਤ ਦੀ ਵਰਤੋਂ ਕਰਨਾ ਚਾਹੁੰਦਾ ਸੀ। ਏਮਜ਼ ਬਠਿੰਡਾ ਦੀ ਪਹਿਲਕਦੀ ਸਲਾਹੁਣ ਯੋਗ ਹੈ। ਡਾ. ਸੌਰਭ ਨਾਇਕ, ਐਸੋਸੀਏਟ ਪ੍ਰੋਫੈਸਰ ਅਤੇ ਏਮਜ਼ ਬਠਿੰਡਾ ਵਿਖੇ ਨੈਫਰੋਲੋਜੀ ਵਿਭਾਗ ਦੇ ਮੁਖੀ ਨੇ ਦੱਸਿਆ ਕਿ ਉਨ੍ਹਾਂ ਦੇ ਵਿਭਾਗ ਨੇ ਪਿਛਲੇ 18 ਮਹੀਨਿਆਂ ਵਿੱਚ ਪੈਰੀਟੋਨੀਅਲ ਡਾਇਲਸਿਸ ਸਮੇਤ 5000 ਤੋਂ ਵੱਧ ਡਾਇਲਸਿਸ ਪ੍ਰਕਿਰਿਆਵਾਂ ਸਫਲਤਾਪੂਰਵਕ ਕੀਤੀਆਂ ਹਨ। ਇਹ ਮੁਹਾਰਤ, ਲੈਪਰੋਸਕੋਪਿਕ ਪ੍ਰਕਿਰਿਆਵਾਂ ਸਮੇਤ, ਮੁੱਖ ਯੂਰੋਲੋਜੀਕਲ ਸਰਜਰੀਆਂ ਵਿੱਚ ਯੂਰੋਲੋਜੀ ਵਿਭਾਗ ਦੀ ਮੁਹਾਰਤ ਦੇ ਨਾਲ, ਏਮਜ਼ ਬਠਿੰਡਾ ਨੂੰ ਕਿਡਨੀ ਟਰਾਂਸਪਲਾਂਟ ਅਤੇ ਵਿਆਪਕ ਪ੍ਰੀ- ਅਤੇ ਪੋਸਟ-ਟਰਾਂਸਪਲਾਂਟ ਦੇਖਭਾਲ ਲਈ ਇੱਕ ਪ੍ਰਮੁੱਖ ਮੰਜ਼ਿਲ ਵਜੋਂ ਸਥਾਨ ਦਿੰਦੀ ਹੈ।

Related posts

ਬਠਿੰਡਾ ਸ਼ਹਿਰ ’ਚ ਨਜਾਇਜ਼ ਇਮਾਰਤਾਂ ਵਿਰੁਧ ਨਗਰ ਨਿਗਮ ਦੀ ਮੁਹਿੰਮ ਜਾਰੀ, 4 ਇਮਾਰਤਾਂ ਨੂੰ ਕੀਤਾ ਸੀਲ

punjabusernewssite

ਭਗਵੰਤ ਮਾਨ ਦਾ ਵੱਡਾ ਦਾਅਵਾ: ਜਿਸ ਦਿਨ ਕਰਾਂਗਾ ਗਲਤ ਕੰਮ , ਸਮਝੋ ਉਸ ਦਿਨ ਹੋਣਗੇ ‘‘ਡੈਥ ਵਰੰਟ ’’ ’ਤੇ ਸਾਈਨ

punjabusernewssite

ਪੰਜਾਬ ਕਾਂਗਰਸ ਦੇ ਪ੍ਰਧਾਨ ਦਾ ਵੱਡਾ ਦਾਅਵਾ: ਇਸ ਵਾਰ ਹਰਸਿਮਰਤ ਨਹੀਂ ਚੜੇਗੀ ਸੰਸਦ ਦੀਆਂ ਪੌੜੀਆਂ

punjabusernewssite