👉ਕਿਸਾਨ ਜਥੇਬੰਦੀ ਉਗਰਾਹਾ ਨੇ ਪਿੰਡ ਲੇਲੇਵਾਲਾ ਵਿਖੇ ਸੂਬਾ ਪੱਧਰੀ ਇਕੱਠ ਦਾ ਦਿੱਤਾ ਹੈ ਸੱਦਾ
👉ਪੁਲਿਸ ਵੱਲੋਂ ਪਿੰਡ ਪੂਰੀ ਤਰ੍ਹਾਂ ਸੀਲ, ਮਾਨਸਾ ’ਚ ਕਿਸਾਨਾਂ ਤੇ ਪੁਲਿਸ ਵਿਚਕਾਰ ਝੜਪਾ
ਤਲਵੰਡੀ ਸਾਬੋ, 5 ਦਸੰਬਰ:Bathinda News: ਪਿਛਲੇ ਕਈ ਸਾਲਾਂ ਤੋਂ ਮੁਆਵਜ਼ਾ ਦੀ ਰਾਸ਼ੀ ਦੇ ਮੁੱਦੇ ਨੂੰ ਲੈ ਕੇ ਵਿਵਾਦਾਂ ਦੇ ਘੇਰੇ ਵਿਚ ਚੱਲੀ ਆ ਰਹੀ ਗੈਸ ਪਾਈਪ ਲਾਈਨ ਦਾ ਮਾਮਲਾ ਹੁਣ ਮੁੜ ਭਖਦਾ ਨਜ਼ਰ ਆ ਰਿਹਾ। ਬੀਤੇ ਕੱਲ ਸੁਵੱਖਤੇ ਹੀ ਕੰਪਨੀ ਦੇ ਅਧਿਕਾਰੀਆਂ ਵੱਲੋਂ ਭਾਰੀ ਪੁਲਿਸ ਦੀ ਇਮਦਾਦ ਨਾਲ ਪਿੰਡ ਲੇਲੇਵਾਲ ਕੋਲ ਪਾਈਪ ਪਾਉਣ ਦੇ ਸ਼ੁਰੂ ਕੀਤੇ ਕੰਮ ਦਾ ਕਿਸਾਨਾਂ ਵੱਲੋਂ ਵਿਰੋਧ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਸਬੰਧ ਵਿਚ ਬੀਤੇ ਕੱਲ ਤੋਂ ਹੀ ਪੁਲਿਸ ਅਤੇ ਕਿਸਾਨਾਂ ਵਿਚਕਾਰ ਤਿੱਖੀਆਂ ਝੜਪਾਂ ਹੋ ਰਹੀਆਂ ਹਨ ਅਤੇ ਬੀਤੀ ਰਾਤ ਵੀ ਪਿੰਡ ਲੇਲੇਵਾਲਾ ਨੂੰ ਆ ਰਹੇ ਸੰਗਰੂਰ ਦੇ ਕਿਸਾਨਾਂ ਦੀ ਮਾਨਸਾ ’ਚ ਜਵਾਹਕੇ ਟੀ ਪੁਆਇੰਟ ਨਜਦੀਕ ਪੁਲਿਸ ਨਾਲ ਤਿੱਖੀ ਝੜਪ ਹੋਣ ਦੀ ਸੂਚਨਾ ਹੈ।
ਇਹ ਵੀ ਪੜ੍ਹੋ ਧਾਰਮਿਕ ਸਜ਼ਾ: ਭਾਰੀ ਪੁਲਿਸ ਸੁਰੱਖਿਆ ਹੇਠ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ‘ਪਹਿਰੇਦਾਰ’ ਦੀ ਸੇਵਾ ਨਿਭਾ ਰਹੇ ਹਨ ਸੁਖਬੀਰ ਬਾਦਲ
ਇਸ ਘਟਨਾ ਦੀ ਵੀਡੀਓ ਵੀ ਸੋਸਲ ਮੀਡੀਆ ’ਤੇ ਵਾਈਰਲ ਹੋ ਰਹੀ ਹੈ। ਕਿਸਾਨ ਆਗੂਆਂ ਨੇ ਪੁਲਿਸ ਉਪਰ ਗੱਡੀਆਂ ਦੀ ਭੰਨਤੋੜ ਦਾ ਵੀ ਦੋਸ਼ ਲਗਾਇਆ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਜਥੇਬੰਦੀ ਵੱਲੋਂ ਇਸ ਮਾਮਲੇ ਨੂੰ ਲੈ ਕੇ ਅੱਜ ਸੂਬਾ ਪੱਧਰੀ ਇਕੱਠ ਦਾ ਸੱਦਾ ਦਿੱਤਾ ਹੋਇਆ ਹੈ। ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ ਤੇ ਪਾਇਪ ਲਾਈਨ ਤੋਂ ਇਲਾਵਾ ਪਿੰਡ ਦੇ ਆਸਪਾਸ ਵੀ ਭਾਰੀ ਪੁਲਿਸ ਬਲ ਤੈਨਾਤ ਕੀਤੇ ਹੋਏ ਹਨ। ਇਸਦੇ ਬਾਵਜੂਦ ਵੱਡੀ ਗਿਣਤੀ ਵਿਚ ਕਿਸਾਨ ਪਿੰਡ ’ਚ ਪੁੱਜਣ ਵਿਚ ਸਫ਼ਲ ਰਹੇ ਹਨ। ਕਿਸਾਨ ਆਗੂ ਝੰਡਾ ਸਿੰਘ ਜੇਠੂਕੇ ਸਹਿਤ ਹੋਰ ਆਗੂ ਵੀ ਪੁੱਜ ਗਏ ਹਨ।
ਇਹ ਵੀ ਪੜ੍ਹੋ ਮੀਤ ਹੇਅਰ ਨੇ ਲੋਕ ਸਭਾ ਵਿੱਚ ਰਾਜਪੁਰਾ-ਚੰਡੀਗੜ੍ਹ ਰੇਲ ਲਿੰਕ ਬਣਾਉਣ ਦਾ ਮੁੱਦਾ ਉਠਾਇਆ
ਗੌਰਤਲਬ ਹੈ ਕਿ ਇਸ ਪਾਈਪ ਲਾਈਨ ਨੂੰ ਲੈ ਕੇ ਕਈ ਵਾਰ ਪਹਿਲਾਂ ਵੀ ਟਕਰਾਅ ਹੋ ਚੁੱਕਿਆ ਹੈ ਤਾਂ ਇਸਤੋਂ ਬਾਅਦ ਮਈ 2023 ਵਿਚ ਕਿਸਾਨਾਂ ਤੇ ਪ੍ਰਸ਼ਾਸਨ ਵਿਚਕਾਰ ਹੋਈ ਮੀਟਿੰਗ ਵਿਚ ਇਹ ਤੈਅ ਹੋਇਆ ਕਿ ਕਿਸਾਨਾਂ ਨੂੰ ਇਸ ਪਾਈਪ ਲਾਈਨ ਬਦਲੇ ਪ੍ਰਤੀ ਏਕੜ 24 ਲੱਖ ਦਾ ਮੁਆਵਜ਼ਾ ਦਿੱਤਾ ਜਾਵੇਗਾ। ਉਸ ਸਮੇਂ ਤੋਂ ਬਾਅਦ ਇਹ ਕੰਮ ਬੰਦ ਚੱਲਿਆ ਆ ਰਿਹਾ ਸੀ ਤੇ ਹੁਣ ਅਚਾਨਕ ਪ੍ਰਸ਼ਾਸਨ ਵੱਲੋਂ ਬੀਤੇ ਕੱਲ ਸਵੇਰੇ ਪੰਜ ਵਜੇਂ ਮੁੜ ਕੰਮ ਸ਼ੁਰੂ ਕਰਨ ਦੇ ਨਾਲ ਹੁਣ ਇਹ ਵਿਵਾਦ ਗਹਿਰਾ ਗਿਆ। ਇਸ ਮੌਕੇ ਵਿਰੋਧ ਕਰ ਰਹੇ ਕੁੱਝ ਕਿਸਾਨਾਂ ਨੂੰ ਵੀ ਹਿਰਾਸਤ ਵਿਚ ਲੈ ਲਿਆ। ਕਿਸਾਨ ਆਗੂ ਜਸਵੀਰ ਸਿੰਘ ਬੁਰਜ ਸੇਵਾ ਨੇ ਪੁਲਿਸ ਦੀ ਇਸ ਕਾਰਵਾਈ ਨੂੰ ਧੱਕੇਸ਼ਾਹੀ ਕਰਾਰ ਦਿੰਦਿਆਂ ਕਿਹਾ ਕਿ ‘‘ ਡਿਪਟੀ ਕਮਿਸ਼ਨਰ ਦੀ ਹਾਜ਼ਰੀ ’ਚ ਮਈ 2023 ਵਿਚ ਹੋਏ ਸਮਝੋਤੇ ਤੋਂ ਪ੍ਰਸ਼ਾਸਨ ਬਿਲਕੁੱੱਲ ਭੱਜ ਰਿਹਾ ਹੈ ਤੇ ਕੰਪਨੀ ਦਾ ਪੱਖ ਪੂਰ ਰਿਹਾ। ’’
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK
Share the post "Bathinda News: ਲੇਲੇਵਾਲਾ ਗੈਸ ਪਾਈਪ ਲਾਈਨ ਮਾਮਲਾ: ਕਿਸਾਨਾਂ ਤੇ ਪੁਲਿਸ ਵਿਚਕਾਰ ਟਕਰਾਅ ਵਾਲੀ ਸਥਿਤੀ ਬਣੀ"