Bathinda News: ਜਿਸ ਤਰ੍ਹਾਂ ਸਕੂਲਾਂ ’ਚ ਪੜ੍ਹਣ ਵਾਲੇ ਵਿਦਿਆਰਥੀ 31 ਮਾਰਚ ਦੇ ਦਿਨ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ ਕਿ ਇਸ ਦਿਨ ਉਨ੍ਹਾਂ ਦੀ ਸਾਲ ਭਰ ਦੀ ਮਿਹਨਤ ਦਾ ਨਤੀਜ਼ਾ ਸਾਹਮਣੈ ਆਵੇਗਾ, ਉਸੇ ਤਰ੍ਹਾਂ ਪੰਜਾਬ ਦੇ ਵਿਚ ਅੱਜ ਵੀ ਲੱਖਾਂ ਪਿਆਕੜ ਇਸ ਦਿਨ ਦਾ ਇੰਤਜ਼ਾਰ ਕਰਦੇ ਹਨ ਕਿ ਸਰਾਬ ਸਸਤੀ ਹੋਵੇਗੀ। ਅਜਿਹਾ ਹੀ ਕੁੱਝ ਨਜ਼ਾਰਾ ਹੁਣ ਦੇਖਣ ਨੂੰ ਮਿਲ ਰਿਹਾ, ਜਦ ਜਿਆਦਾਤਰ ਸਰਾਬ ਦੇ ਠੇਕਿਆਂ ਅੱਗੇ ਸਸਤੇ ਹੋਏ ਰੇਟਾਂ ਦੀਆਂ ਲਿਸਟਾਂ ਦੇ ਨਾਲ ਇੰਨ੍ਹਾਂ ਪਿਆਕੜਾ ਦੀਆਂ ਲਾਈਨਾਂ ਲੱਗੀਆਂ ਦਿਖ਼ਾਈ ਦੇ ਰਹੀਆਂ ਹਨ।
ਇਹ ਵੀ ਪੜ੍ਹੋ “donkey route” : ਰਾਹੀਂ USA ਭੇਜਣ ਵਾਲਾ ਪੰਜਾਬੀ ਏਜੰਟ ਦਿੱਲੀ ਤੋਂ NIA ਨੇ ਚੁੱਕਿਆ
ਸਟਾਕ ’ਚ ਪਏ ਪੁਰਾਣੇ ਸਟਾਕ ਨੂੰ ਆਏ ‘ਮੁੱਲ’ ਉਪਰ ਕੱਢਣ ਲਈ ਜਿਆਦਾਤਰ ਠੇਕੇਦਾਰਾਂ ਵੱਲੋਂ ਵਿੱਤੀ ਸਾਲ ਦੇ ਆਖ਼ਰੀ ਦੋ-ਤਿੰਨ ਦਿਨਾਂ ਦੇ ਵਿਚ ਸਰਾਬ ਦੇ ਰੇਟ ਘਟਾਏ ਜਾਂਦੇ ਹਨ ਤੇ ਸਰਾਬ ਦੇ ਚਾਹਵਾਨ ਵੀ ਇਸਦਾ ਖ਼ੂਬ ਫ਼ਾਈਦਾ ਖੱਟਦੇ ਹਨ। ਆਮ ਦਿਨਾਂ ਵਿਚ 250 ਦੀ ਮਿਲਣ ਵਾਲੀ ਦੇਸੀ ਸਰਾਬ ਦੀ ਬੋਤਲ ਲਗਭਗ 150 ਦੀ ਮਿਲ ਰਹੀ ਹੈ ਤੇ ਅੰਗਰੇਜ਼ੀ ਸਰਾਬ ਦੇ ਰੇਟ ਵੀ ਅੱਧ ਤੋਂ ਜਿਆਦਾ ਘਟੇ ਹੋਏ ਹਨ।
ਇਹ ਵੀ ਪੜ੍ਹੋ ‘ਯੁੱਧ ਨਸ਼ਿਆਂ ਵਿਰੁੱਧ’: ਹੁਣ ਤੱਕ 2680 ਐਫਆਈਆਰ ਦਰਜ, 4542 ਤਸਕਰ ਗ੍ਰਿਫਤਾਰ
ਗੌਰਤਲਬ ਹੈ ਕਿ ਹਰ ਸਾਲ 1 ਅਪ੍ਰੈਲ ਤੋਂ ਪੰਜਾਬ ਦੇ ਵਿਚ ਨਵੇਂ ਠੇਕੇ ਅਲਾਟ ਹੁੰਦੇ ਹਨ। ਠੇਕਿਆਂ ਦੀ ਨਿਲਾਮੀ ਦੌਰਾਨ ਸਰਕਾਰ ਵੱਲੋਂ ਆਮਦਨੀ ਵਧਾਉਣ ਲਈ ਬੋਲੀ ਦੇ ਵਿਚ ਵਾਧਾ ਕੀਤਾ ਜਾਂਦਾ ਹੈ, ਜਿਸਦੇ ਨਾਲ ਸ਼ਰਾਬ ਵੀ ਥੋੜੀ ਮਹਿੰਗੀ ਹੁੰਦੀ ਹੈ। ਜੇਕਰ ਚਾਲੂ ਸਾਲ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਸਰਕਾਰ ਨੇ ਸਰਾਬ ਤੋਂ 11 ਹਜ਼ਾਰ ਕਰੋੜ ਤੋਂ ਵੱਧ ਦੀ ਆਮਦਨੀ ਦਾ ਟੀਚਾ ਰੱਖਿਆ ਹੈ। ਇਸਦੇ ਲਈ ਪੂਰੇ ਪੰਜਾਬ ਨੂੰ 207 ਜੋਨਾਂ ਵਿਚ ਵੰਡਿਆ ਗਿਆ ਹੈ ਤੇ ਅੱਜ ਦੇ ਦਿਨ ਤੱਕ 200 ਜੋਨਾਂ ਦੀ ਨਿਲਾਮੀ ਹੋ ਚੁੱਕੀ ਹੈ। ਬਠਿੰਡਾ ਜ਼ਿਲ੍ਹੇ ਦੇ ਕੁੱਲ 10 ਜੋਨਾਂ ਵਿਚ 8 ਜੋਨ ਵਿਕ ਚੁੱਕੇ ਹਨ ਅਤੇ ਸਰਕਾਰ ਵੱਲੋਂ ਇਸ ਜ਼ਿਲ੍ਹੇ ਵਿਚੋਂ ਸਰਾਬ ਤੋਂ ਕਮਾਈ ਦੇ ਰੱਖੇ 454 ਕਰੋੜ ਦੇ ਟੀਚੇ ਤੋਂ ਕਰੀਬ 20 ਕਰੋੜ ਵਧ ਕੇ ਆ ਚੁੱਕਿਆ ਹੈ। ਇਸੇ ਤਰ੍ਹਾਂ ਮਾਨਸਾ ਵਿਚ ਵੀ 17 ਕਰੋੜ ਦੀ ਆਮਦਨ ਵੱਧ ਹੋਈ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਸਸਤੀ ਹੋਈ ਸਰਾਬ; ਪਿਆਕੜਾਂ ਨੂੰ ਲੱਗੀਆਂ ਮੌਜਾਂ, ਭਲਕ ਤੋਂ ਮੁੜ ਹੋਵੇਗੀ ਮਹਿੰਗੀ"