ਸਾਹਿਤ ਅਕਾਡਮੀ ਵੱਲੋਂ ਬਠਿੰਡਾ ਦੇ ਟੀਚਰਜ਼ ਹੋਮ ਵਿਖੇ ਕਰਾਇਆ ਗਿਆ ‘ਸਾਹਿਤਕ ਮੰਚ’

0
45

ਬਠਿੰਡਾ, 26 ਦਸੰਬਰ: ਸਾਹਿਤ ਅਕਾਦੇਮੀ ਦਿੱਲੀ ਵੱਲੋਂ ਸਥਾਨਕ ਟੀਚਰਜ਼ ਹੋਮ ਵਿੱਚ ‘ਸਾਹਿਤਕ ਮੰਚ’ ਲੜੀ ਤਹਿਤ ਭਰਵੀਂ ਵਿਚਾਰ ਚਰਚਾ ਵਾਲਾ ਪ੍ਰੋਗਰਾਮ ਕਰਵਾਇਆ ਗਿਆ। ਪੀਪਲਜ਼ ਲਿਟਰੇਰੀ ਫੈਸਟੀਵਲ ਵਿੱਚ ਆਯੋਜਿਤ ਕੀਤੇ ਗਏ ਸਮਾਗਮ ਵਿੱਚ ਸੌ ਤੋਂ ਉਪਰ ਲੇਖਕਾਂ, ਬੁੱਧੀਜੀਵੀਆਂ,ਸਾਹਿਤ ਪ੍ਰੇਮੀਆਂ ਨੇ ਭਾਗ ਲਿਆ।ਇਸ ਪ੍ਰੋਗਰਾਮ ਦੇ ਕੋਆਰਡੀਨੇਟਰ ਜਸਪਾਲ ਮਾਨਖੇੜਾ ਨੇ ਕਿਹਾ ਕਿ ਸਾਹਿਤ ਅਕਾਦੇਮੀ ਵੱਲੋਂ ਕਰਵਾਏ ਜਾ ਰਹੇ ਸਾਹਿਤਕ ਪ੍ਰੋਗਰਾਮਾਂ ਦੀ ਲੜੀ ਵਿੱਚ ਇਹ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ Bathinda Police ਵੱਲੋਂ ਨਕਲੀ MLA ਕਾਬੂ, ਜਾਣੋ ਮਾਮਲਾ

ਇਸ ਸਮਾਗਮ ਦੀ ਪ੍ਰਧਾਨਗੀ ਉਘੇ ਗੀਤ ਲੇਖਕ ਬਾਬੂ ਸਿੰਘ ਮਾਨ ਮਰਾੜ੍ਹਾਂ ਵਾਲਾ ਨੇ ਕੀਤੀ।ਜੀ ਆਇਆਂ ਨੂੰ ਪੀਪਲਜ਼ ਫੋਰਮ ਬਰਗਾੜੀ ਦੇ ਪ੍ਰਧਾਨ ਖੁਸ਼ਵੰਤ ਬਰਗਾੜੀ ਨੇ ਕਿਹਾ।ਵਕਤਿਆਂ ਵਿੱਚ ਡਾ. ਰਜਿੰਦਰਪਾਲ ਸਿੰਘ ਬਰਾੜ ਨੇ ਕਿਹਾ ਕਿ ਪੰਜਾਬੀ ਗੀਤਕਾਰੀ ਅਤੇ ਗਾਇਕੀ ਹੋਰਨਾ ਸਾਹਿਤਕ ਰੂਪਾਂ ਵਾਂਗ ਸਮਾਜਿਕ ਸੋਚ ਦਾ ਪ੍ਰਤੀਬਿੰਬ ਹੁੰਦੀ ਹੈ।ਡਾ. ਕੁਲਦੀਪ ਸਿੰਘ ਦੀਪ ਨੇ ਆਖਿਆ ਕਿ ਗਾਇਕੀ ਵਿੱਚ ਨਸ਼ਿਆਂ ਅਤੇ ਹਥਿਆਰਾਂ ਦਾ ਜ਼ਿਕਰ ਖਤਰਨਾਕ ਰੁਝਾਨ ਹੈ।

ਇਹ ਵੀ ਪੜ੍ਹੋ ਡੇਰਾ ਬਿਆਸ ਮੁਖੀ ਤੇ ਜਥੇਦਾਰ ਹਰਪ੍ਰੀਤ ਸਿੰਘ ਵਿਚਕਾਰ ਹੋਈ ਮੀਟਿੰਗ ਦੀ ਸਿਆਸੀ ਤੇ ਧਾਰਮਿਕ ਗਲਿਆਰਿਆਂ ਚਰਚਾ

ਤਸਕੀਨ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਜਦੋਂ ਕੋਈ ਵੀ ਕਲਾ ਮੰਡੀ ਦਾ ਸੰਦ ਬਣ ਜਾਂਦੀ ਹੈ ਤਾਂ ਲੋਕ ਵਿਰੋਧੀ ਹੋ ਜਾਂਦੀ ਹੈ। ਪ੍ਰਧਾਨਗੀ ਭਾਸ਼ਨ ਵਿੱਚ ਬਾਬੂ ਸਿੰਘ ਮਾਨ ਮਰਾੜ੍ਹਾਂ ਵਾਲਾ ਨੇ ਕਿਹਾ ਕਿ ਮੌਜੂਦਾ ਦੌਰ ਵਿੱਚ ਗੀਤਕਾਰੀ ਲਗਭਗ ਸਮਾਪਤ ਹੋ ਚੁੱਕੀ ਹੈ। ਸਿਰਫ਼ ਸਾਜ਼ਾਂ ਦੇ ਸ਼ੋਰ ਵਿਚ ਸ਼ਬਦਾਂ ਦੀ ਭਰਤੀ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਗੀਤਕਾਰੀ ਅਤੇ ਗਾਇਕੀ ਬਾਰੇ ਅਜਿਹੇ ਸੰਜੀਦਾ ਪ੍ਰੋਗਰਾਮ ਹੁੰਦੇ ਰਹਿਣੇ ਚਾਹੀਦੇ ਹਨ। ਅੰਤ ਜਸਪਾਲ ਮਾਨਖੇੜਾ ਨੇ ਸਭਨਾਂ ਦਾ ਧੰਨਵਾਦ ਕੀਤਾ।

ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ

https://chat.whatsapp.com/EK1btmLAghfLjBaUyZMcLK

 

LEAVE A REPLY

Please enter your comment!
Please enter your name here