👉ਸ਼ਹੀਦ ਮੇਜਰ ਰਵੀ ਇੰਦਰ ਸਿੰਘ ਸੰਧੂ ਸਕੂਲ ਵਿਖੇ ਮਨਾਈ ਲੋਹੜੀ
ਬਠਿੰਡਾ, 13 ਜਨਵਰੀ : ਲੋਹੜੀ ਦਾ ਤਿਉਹਾਰ ਪੰਜਾਬ ਦੇ ਸਭ ਤੋਂ ਪ੍ਰਸਿੱਧ ਤੇ ਖੁਸ਼ੀਆਂ ਭਰਪੂਰ ਤਿਉਹਾਰਾਂ ਵਿੱਚੋਂ ਇੱਕ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਵਿਧਾਇਕ ਬਠਿੰਡਾ ਸ਼ਹਿਰੀ ਜਗਰੂਪ ਸਿੰਘ ਗਿੱਲ ਨੇ ਸਥਾਨਕ ਸ਼ਹੀਦ ਮੇਜਰ ਰਵੀ ਇੰਦਰ ਸਿੰਘ ਸੰਧੂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਮਾਲ ਰੋਡ ਬਠਿੰਡਾ ਵਿਖੇ ਆਮ ਆਦਮੀ ਪਾਰਟੀ ਦੇ ਵਰਕਰਾਂ ,ਸਕੂਲ ਦੀਆਂ ਵਿਦਿਆਰਥਣਾਂ ਅਤੇ ਸਕੂਲ ਦੇ ਸਟਾਫ ਨਾਲ ਲੋਹੜੀ ਦਾ ਤਿਉਹਾਰ ਮਨਾਉਣ ਉਪਰੰਤ ਕੀਤਾ। ਇਸ ਮੌਕੇ ਸ ਗਿੱਲ ਨੇ ਸਾਰਿਆਂ ਨੂੰ ਲੋਹੜੀ ਦੀਆਂ ਮੁਬਾਰਕਾਂ ਵੀ ਦਿੱਤੀਆਂ।
ਇਹ ਵੀ ਪੜ੍ਹੋ ਜਵਾਨ ਹਰਸ਼ਵੀਰ ਦੇ ਪ੍ਰਵਾਰ ਲਈ 2 ਕਰੋੜ ਦਾ ਐਲਾਨ ਕਰਨ ‘ਤੇ DGP ਨੇ ਕੀਤਾ CM ਦਾ ਧੰਨਵਾਦ
ਇਸ ਮੌਕੇ ਵਿਧਾਇਕ ਸ੍ਰ ਗਿੱਲ ਨੇ ਕਿਹਾ ਕਿ ਪੰਜਾਬ ਦੇ ਲੋਕ ਇਸ ਤਿਉਹਾਰ ਨੂੰ ਬੜੀ ਧੂਮ-ਧਾਮ ਨਾਲ ਮਨਾਉਂਦੇ ਹਨ। ਇਹ ਤਿਉਹਾਰ ਖੁਸ਼ਹਾਲੀ, ਸੁੱਖ ਅਤੇ ਆਉਣ ਵਾਲੇ ਚੰਗੇ ਦਿਨਾਂ ਦਾ ਪ੍ਰਤੀਕ ਹੈ। ਇਸ ਤਿਉਹਾਰ ਨਾਲ ਕਈ ਲੋਕ ਕਥਾਵਾਂ ਅਤੇ ਪਰੰਪਰਾਵਾਂ ਜੁੜੀਆਂ ਹਨ।ਇਸ ਦੌਰਾਨ ਵਿਧਾਇਕ ਸ ਗਿੱਲ ਨੇ ਕਿਹਾ ਕਿ ਲੋਹੜੀ ਦੇ ਤਿਉਹਾਰ ਨੂੰ ਮਨਾਉਣ ਪਿੱਛੇ ਕਈ ਪ੍ਰਚਲਿਤ ਕਹਾਣੀਆਂ ਹਨ। ਇਸ ਤਿਉਹਾਰ ਨੂੰ ਦੁੱਲਾ ਭੱਟੀ ਨਾਲ ਜੋੜਿਆ ਜਾਂਦਾ ਹੈ। ਲੋਕ ਕਥਾ ਅਨੁਸਾਰ ਦੁੱਲਾ ਭੱਟੀ ਨਾਂ ਦਾ ਇੱਕ ਆਦਮੀ ਸੀ ਜਿਸ ਨੇ ਕਈ ਕੁੜੀਆਂ ਨੂੰ ਅਮੀਰ ਵਪਾਰੀਆਂ ਤੋਂ ਬਚਾਇਆ ਸੀ।
ਇਹ ਵੀ ਪੜ੍ਹੋ ਪੰਜਾਬ ਸਰਕਾਰ ਨੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਚੇਅਰਮੈਨ ਲਈ ਬਿਨੈ ਪੱਤਰ ਮੰਗੇ
ਉਸ ਸਮੇਂ ਕੁੜੀਆਂ ਨੂੰ ਅਮੀਰ ਘਰਾਣਿਆਂ ਨੂੰ ਵੇਚ ਦਿੱਤਾ ਜਾਂਦਾ ਸੀ। ਉਹਨਾਂ ਅੱਗੇ ਦੱਸਿਆ ਕਿ ਦੁੱਲਾ ਭੱਟੀ ਨੇ ਇਸ ਵਿਰੁੱਧ ਆਵਾਜ਼ ਉਠਾਈ ਅਤੇ ਸਾਰੀਆਂ ਕੁੜੀਆਂ ਨੂੰ ਬਚਾ ਲਿਆ। ਉਹ ਗਰੀਬ ਕੁੜੀਆਂ ਦੇ ਵਿਆਹ ਵੀ ਕਰਵਾਉਂਦਾ ਸੀ। ਇਸ ਲਈ ਲੋਹੜੀ ਵਾਲੇ ਦਿਨ ਦੁੱਲਾ ਭੱਟੀ ਨੂੰ ਯਾਦ ਕੀਤਾ ਜਾਂਦਾ ਹੈ, ਇਸ ਲਈ ਲੋਹੜੀ ਵਾਲੇ ਦਿਨ ਦੁੱਲਾ ਭੱਟੀ ਦੇ ਗੀਤ ਗਾਉਣ ਦੀ ਪਰੰਪਰਾ ਹੈ।ਇਸ ਮੌਕੇ ਚੇਅਰਮੈਨ ਨੀਲ ਗਰਗ, ਚੇਅਰਮੈਨ ਅੰਮ੍ਰਿਤ ਲਾਲ ਅਗਰਵਾਲ, ਜ਼ਿਲ੍ਹਾ ਸਿੱਖਿਆ ਅਫ਼ਸਰ ਸਿਵਪਾਲ ਗੋਇਲ, ਸਕੂਲ ਦੇ ਪ੍ਰਿੰਸੀਪਲ ਅਤੇ ਸਟਾਫ ਤੋਂ ਇਲਾਵਾ ਆਪ ਦੇ ਬਲਾਕ ਪ੍ਰਧਾਨ ਅਤੇ ਹੋਰ ਅਹੁਦੇਦਾਰ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsit
Share the post "ਲੋਹੜੀ ਦਾ ਤਿਉਹਾਰ ਪੰਜਾਬ ਦੇ ਸਭ ਤੋਂ ਪ੍ਰਸਿੱਧ ਤੇ ਖੁਸ਼ੀਆਂ ਭਰਪੂਰ ਤਿਉਹਾਰਾਂ ਵਿੱਚੋਂ ਇੱਕ ਹੈ : ਵਿਧਾਇਕ ਜਗਰੂਪ ਗਿੱਲ"