ਚੰਡੀਗੜ੍ਹ, 29 ਫ਼ਰਵਰੀ: ਹਾਲਾਂਕਿ ਪੰਜਾਬ ਦੇ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗਠਜੋੜ ਨੂੰ ਲੈ ਕੇ ਭਾਜਪਾ ਚਰਚਾ ਵਿਚ ਦਿਖ਼ਾਈ ਦੇ ਰਹੀ ਹੈ ਪ੍ਰੰਤੂ ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਤਿਆਰੀਆਂ ਜੰਗੀ ਪੱਧਰ ‘ਤੇ ਸ਼ੁਰੂ ਕਰ ਦਿੱਤੀਆਂ ਹਨ। ਇਸੇ ਕੜ੍ਹੀ ਤਹਿਤ ਹੁਣ ਪਾਰਟੀ ਵੱਲੋਂ ਪੰਜਾਬ ਭਾਜਪਾ ਦੇ ਇੰਚਾਰਜ਼ ਸੁਨੀਲ ਜਾਖ਼ੜ ਦੀ ਅਗਵਾਈ ਹੇਠ ਇੱਕ ‘ਸਟੇਟ ਇਲੈਕਸ਼ਨ ਮੈਨੇਜਮੈਂਟ ਕਮੇਟੀ’ ਬਣਾਈ ਗਈ ਹੈ। ਜਿਸਦੇ ਵਿਚ ਪ੍ਰਮੁੱਖ ਆਗੂਆਂ ਨੂੰ ਸ਼ਾਮਲ ਕਰਦਿਆਂ ਹਰੇਕ ਪੱਖ ਨੂੰ ਧਿਆਨ ਵਿਚ ਰੱਖਦਿਆਂ ਸਬ ਕਮੇਟੀਆਂ ਬਣਾਈਆਂ ਗਈਆਂ ਹਨ।
ਸ਼ੁੁਭਕਰਨ ਕਤਲ ਕਾਂਡ: ਪਰਚਾ ਦਰਜ਼, ਅੱਜ ਹੋਵੇਗਾ ਸੰਸਕਾਰ, ਪੜ੍ਹੋ ਪੂਰੀ FIR
ਇਸ ਕਮੇਟੀ ਦੇ ਚੇਅਰਮੈਨ ਸੁਨੀਲ ਜਾਖ਼ੜ ਨੂੰ ਬਣਾਉਣ ਤੋਂ ਇਲਾਵਾ ਇਸਦੇ ਤਿੰਨ ਕੋ-ਕਨਵੀਨਰ ਵੀ ਬਣਾਏ ਗਏ ਹਨ, ਜਿੰਨ੍ਹਾਂ ਵਿਚ ਰਾਕੇਸ਼ ਰਾਠੋੜ, ਅਨਿਲ ਸਰੀਨ ਤੇ ਦਿਆਲ ਸੋਢੀ ਵੀ ਸ਼ਾਮਲ ਹੈ। ਇਸਤੋਂ ਇਲਾਵਾ ਇਲੈਕਸ਼ਨ ਦਫ਼ਤਰ ਦਾ ਇੰਚਾਰਜ ਸੁਭਾਸ ਸੂਦ ਨੂੰ ਬਣਾਇਆ ਗਿਆ ਹੈ ਜਦਕਿ ਉਨ੍ਹਾਂ ਦੇ ਨਾਲ ਜਵਾਹਰ ਖੁਰਾਣਾ ਨੂੰ ਸਹਾਇਕ ਇੰਚਾਰਜ਼ ਬਣਾਇਆ ਗਿਆ ਹੈ। ਇਸੇ ਤਰ੍ਹਾਂ ਮੀਡੀਆ ਕਮੇਟੀ, ਕਾਲ ਸੈਂਟਰ, ਆਫ਼ਿਸ ਮੈਨੇਜ਼ਮੈਂਟ, ਪ੍ਰੋਟੋਕੋਲ, ਮੀਡੀਆ ਵਿਭਾਗ, ਮੀਡੀਆ ਤਾਲਮੇਲ, ਕਾਨੂੰਨੀ ਕਮੇਟੀ ਆਦਿ ਦਾ ਗਠਨ ਕੀਤਾ ਗਿਆ ਹੈ।
ਛੋਟਾ ਥਾਣੇਦਾਰ 6 ਲੱਖ ਰੁਪਏ ਦੀ ‘ਵੱਡੀ’ ਰਿਸ਼ਵਤ ਲੈਦਿਆਂ ਵਿਜੀਲੈਂਸ ਵੱਲੋਂ ਗ੍ਰਿਫਤਾਰ
ਭਾਜਪਾ ਵੱਲੋਂ ਬਣਾਈ ‘ਸਟੇਟ ਇਲੈਕਸ਼ਨ ਮੈਨੇਜਮੈਂਟ ਕਮੇਟੀ’ ਦੀ ਸੂਚੀ ਹੇਠਾਂ ਨੱਥੀ ਹੈ।
Share the post "ਲੋਕ ਸਭਾ ਚੋਣਾਂ: ਭਾਜਪਾ ਨੇ ਪੰਜਾਬ ’ਚ ਚੋਣਾਂ ਜਿੱਤਣ ਲਈ ਬਣਾਈ ‘ਸਟੇਟ ਇਲੈਕਸ਼ਨ ਮੈਨੇਜਮੈਂਟ ਕਮੇਟੀ’"