WhatsApp Image 2024-08-03 at 08.20.26
WhatsApp Image 2024-08-14 at 16.34.51-min
WhatsApp Image 2024-08-14 at 12.09.00-min
WhatsApp Image 2024-08-14 at 12.09.01-min
previous arrow
next arrow
Punjabi Khabarsaar
ਪੰਜਾਬ

ਲੋਕ ਸਭਾ ਚੋਣਾਂ: ਪੰਜਾਬ ਦੇ ਵੱਡੇ ਸਿਆਸੀ ਆਗੂਆਂ ਦਾ ‘ਭਵਿੱਖ’ ਦਾਅ ’ਤੇ!

ਚੰਡੀਗੜ੍ਹ, 3 ਜੂਨ: ਲੰਘੀ 1 ਜੂਨ ਨੂੰ ਹੋਈਆਂ ਲੋਕ ਸਭਾ ਚੋਣਾਂ ਤੋਂ ਬਾਅਦ ਹੁਣ ਪੰਜਾਬ ਦੇ ਕਈ ਵੱਡੇ ਸਿਆਸੀ ਆਗੂਆਂ ਦਾ ਭਵਿੱਖ ਦਾਅ ’ਤੇ ਲੱਗਦਾ ਨਜ਼ਰ ਆ ਰਿਹਾ। ਇੰਨ੍ਹਾਂ ਚੋਣਾਂ ਵਿਚ ਜਿੱਥੇ ਕਾਂਗਰਸ ਪਾਰਟੀ ਵੱਲੋਂ ਆਪਣੇ ਕਈ ‘ਮਹਾਂਰਾਥੀਆਂ’ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੋਇਆ ਹੈ, ਉਥੇ ਸੱਤਾਧਾਰੀ ਆਪ ਵੱਲੋਂ ਵੀ ਪੰਜ ਮੰਤਰੀਆਂ ਸਹਿਤ 9 ਵਿਧਾਇਕਾਂ ਨੂੰ ਸਿਆਸੀ ਜੰਗ ਦੇ ਮੈਦਾਨ ਵਿਚ ਚੋਣ ਲੜਾਈ ਗਈ ਹੈ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਤੇ ਖ਼ਾਸ ਤੌਰ ’ਤੇ ਬਾਦਲ ਪ੍ਰਵਾਰ ਦਾ ਭਵਿੱਖ ਇੰਨ੍ਹਾਂ ਲੋਕ ਸਭਾ ਚੋਣਾਂ ਦੇ ਨਤੀਜਿਆਂ ‘ਤੇ ਟਿਕਿਆ ਹੋਇਆ ਹੈ। ਜਦੋਂ ਕਿ ਪਹਿਲੀ ਵਾਰ ਇਕੱਲਿਆਂ ਚੋਣ ਲੜ ਰਹੀ ਭਾਜਪਾ ਲਈ ਵੀ ਇਹ ਚੋਣਾਂ ਕਰੋਂ ਜਾਂ ਮਰੋਂ ਦੀ ਸਥਿਤੀ ਵਾਲੀਆਂ ਹਨ। ਹਾਲਾਂਕਿ ਇਸ ਪਾਰਟੀ ਵੱਲੋਂ ਅੱਧੀ ਦਰਜ਼ਨ ਤੋਂ ਵੱਧ ਉਮੀਦਵਾਰਾਂ ਨੂੰ ਦੂਜੀਆਂ ਪਾਰਟੀਆਂ ਤੋਂ ਲਿਆ ਗਿਆ ਹੈ। ਦਸਣਾ ਬਣਦਾ ਹੈ ਕਿ ਕਾਂਗਰਸ ਪਾਰਟੀ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਲੁਧਿਆਣਾ ਤੋਂ ਚੋਣ ਲੜਾਈ ਗਈ ਹੈ। ਉਨ੍ਹਾਂ ਵੱਲੋਂ ਕਾਂਗਰਸ ਛੱਡ ਕੇ ਗਏ ਰਵਨੀਤ ਬਿੱਟੂ ਨੂੰ ਸਖ਼ਤ ਟੱਕਰ ਦਿੱਤੀ ਗਈ ਹੈ। ਵੜਿੰਗ ਦੀ ਇੰਨ੍ਹਾਂ ਚੋਣਾਂ ਵਿਚ ਸਫ਼ਲਤਾ ਉਨ੍ਹਾਂ ਦੇ ਸਿਆਸੀ ਕੱਦ ਦੁੱਗਣਾ ਹੋ ਜਾਵੇਗਾ ਤੇ ਮੁੱਖ ਮੰਤਰੀ ਦੀ ਕੁਰਸੀ ਉਨ੍ਹਾਂ ਦੇ ਹੋਰ ਨੇੜੇ ਆ ਜਾਵੇਗੀ।

ਲੋਕ ਸਭਾ ਚੋਣ 2024:ਪੰਜਾਬ ‘ਚ 117 ਕੇਂਦਰਾਂ ‘ਤੇ ਹੋਵੇਗੀ ਵੋਟਾਂ ਦੀ ਗਿਣਤੀ:ਮੁੱਖ ਚੋਣ ਅਧਿਕਾਰੀ

ਇਸੇ ਤਰ੍ਹਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੀ ਪਾਰਟੀ ਹੁਕਮਾਂ ‘ਤੇ ਕ੍ਰਮਵਾਰ ਜਲੰਧਰ ਅਤੇ ਗੁਰਦਾਸਪੁਰ ਤੋਂ ਚੋਣ ਲੜ ਰਹੇ ਹਨ। ਵੱਡੀ ਗੱਲ ਇਹ ਵੀ ਹੈ ਕਿ ਇੰਨ੍ਹਾਂ ਤਿੰਨਾਂ ਉਮੀਦਵਾਰਾਂ ਦੀ ਸਿੱਧੀ ਟੱਕਰ ਭਾਜਪਾ ਨਾਲ ਦੱਸੀ ਜਾ ਰਹੀ ਹੈ। ਚੰਨੀ ਇਸ ਜਿੱਤ ਦੇ ਨਾਲ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਅਪਣੀਆਂ ਦੋਨੋਂ ਸੀਟਾਂ ਸਹਿਤ ਕਾਂਗਰਸ ਨੂੰ ਮਿਲੀ ਕਰਾਰੀ ਹਾਰ ਦਾ ਦਾਗ ਧੋ ਸਕਦੇ ਹਨ। ਇਸੇ ਤਰ੍ਹਾਂ ਰਾਜਸਥਾਨ ਕਾਂਗਰਸ ਦੇ ਇੰਚਾਰਜ਼ ਬਣਾਏ ਸੁਖਜਿੰਦਰ ਸਿੰਘ ਰੰਧਾਵਾ ਦੀ ਜਿੱਤ ਉਨ੍ਹਾਂ ਦਾ ਕਾਂਗਰਸ ਹਾਈਕਮਾਂਡ ਵਿਚ ਸਿਆਸੀ ਕੱਦ ਇਨ੍ਹਾਂ ਵੱਡਾ ਕਰ ਸਕਦੀ ਹੈ ਕਿ ਆਉਣ ਵਾਲੇ ਸਮੇਂ ਵਿਚ ਪ੍ਰਤਾਪ ਸਿੰਘ ਕੈਰੋ ਤੋਂ ਬਾਅਦ ਮਾਝੇ ਤੋਂ ਇੱਕ ਹੋਰ ਮੁੱਖ ਮੰਤਰੀ ਪੈਦਾ ਹੋ ਸਕਦਾ ਹੈ। ਉਧਰ ਇਹ ਚੋਣਾਂ ਪਟਿਆਲਾ ਖ਼ਾਨਦਾਨ ਤੇ ਬਾਦਲ ਪ੍ਰਵਾਰ ਦਾ ਵੀ ਸਿਆਸੀ ਭਵਿੱਖ ਤੈਅ ਕਰਨਗੀਆਂ। ਕੈਪਟਨ ਅਮਰਿੰਦਰ ਸਿੰਘ ਦੇ ਪਿਛਲੀਆਂ ਚੋਣਾਂ ਅਤੇ ਉਸਤੋਂ ਪਹਿਲਾਂ ਉਨ੍ਹਾਂ ਦੇ ਪੁੱਤਰ ਰਣਇੰਦਰ ਸਿੰਘ ਦੇ ਬੁਰੀ ਤਰ੍ਹਾਂ ਅਸਫ਼ਲ ਹੋ ਜਾਣ ਤੋਂ ਬਾਅਦ ਹੁਣ ਉਨ੍ਹਾਂ ਦੇ ਸਮਰਥਕਾਂ ਦੀਆਂ ਨਿਗਾਹਾਂ ਪ੍ਰਨੀਤ ਕੌਰ ’ਤੇ ਟਿਕੀਆਂ ਹੋਈਆਂ ਹਨ, ਜਿੰਨ੍ਹਾਂ ਵੱਲੋਂ ਦਲ-ਬਦਲੀ ਕਰਕੇ ਭਾਜਪਾ ਵੱਲੋਂ ਚੋਣ ਲੜੀ ਜਾ ਰਹੀ ਹੈ।

ਵੋਟਾਂ ਦੀ ਗਿਣਤੀ ਦਾ ਸਮਾਂ ਨੇੜੇ ਆਉਂਦੇ ਹੀ ਉਮੀਦਵਾਰਾਂ ਦੇ ਦਿਲਾਂ ਦੀਆਂ ਧੜਕਣਾਂ ਵਧੀਆਂ

ਜੇਕਰ ਪ੍ਰਨੀਤ ਕੌਰ ਚੋਣ ਜਿੱਤਣ ਵਿਚ ਸਫ਼ਲ ਰਹਿੰਦੇ ਹਨ ਤਾਂ ਇਸ ਵਾਰ ਪ੍ਰਵਾਰ ਦੀ ਪੰਜਾਬ ਦੇ ਵਿਚ ਸਿਆਸੀ ਤੂਤੀ ਪਹਿਲਾਂ ਦੀ ਤਰ੍ਹਾਂ ਬੋਲਦੀ ਰਹੇਗੀ ਵਰਨਾ ਹਾਰਨ ਤੋਂ ਬਾਅਦ ਪਹਿਲਾਂ ਵਾਲਾ ਜਲਵਾ ਖ਼ਤਮ ਹੋ ਜਾਵੇਗਾ। ਇਸੇ ਤਰ੍ਹਾਂ ਪ੍ਰਕਾਸ਼ ਸਿੰਘ ਬਾਦਲ ਦੀ ਇਸ ਜਹਾਨ ਦੀ ਰੁਸਤਗੀ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਲਈ ਇਹ ਚੋਣਾਂ ਕਿਸੇ ‘ਇਮਤਿਹਾਨ’ ਤੋਂ ਘੱਟ ਨਹੀਂ ਹਨ। ਉਂਝ ਇਹ ਦਲ ਚੰਡੀਗੜ੍ਹ ਤੋਂ ਉਮੀਦਵਾਰ ਦੇ ਭੱਜਣ ਬਾਅਦ ਪੰਜਾਬ ਦੀਆਂ 13 ਸੀਟਾਂ ’ਤੇ ਚੋਣ ਲੜ ਰਿਹਾ ਹੈ ਪ੍ਰੰਤੂ ਇਸਦੇ ਵੱਲੋਂ ਜਿਆਦਾ ਜੋਰ ਬਠਿੰਡਾ ਸੀਟ ’ਤੇ ਹੀ ਦਿੱਤਾ ਗਿਆ ਹੈ ਜਿੱਥੋਂ ਕਿ ਪਾਰਟੀ ਪ੍ਰਧਾਨ ਦੀ ਧਰਮਪਤਨੀ ਹਰਸਿਮਰਤ ਕੌਰ ਬਾਦਲ ਚੌਥੀ ਵਾਰ ਚੋਣ ਮੈਦਾਨ ਵਿਚ ਹਨ। ਜੇਕਰ ਕਿਸੇ ਹਾਲਾਤ ਵਿਚ ਇਸ ਸੀਟ ਤੋਂ ਹਰਸਿਮਰਤ ਕੌਰ ਚੋਣ ਹਾਰ ਗਈ ਤਾਂ ਨਤੀਜਿਆਂ ਦੇ ਇੱਕ ਹਫ਼ਤੇ ਬਾਅਦ ਹੀ ਸ਼੍ਰੋਮਣੀ ਅਕਾਲੀ ਦਲ ਦੀ ਸਥਿਤੀ ਵੀ ਥੋੜੇ ਸਮੇਂ ਬਾਅਦ ਮਹਾਰਾਸ਼ਟਰ ਦੀ ਸਿਵ ਸੈਨਾ ਵਾਂਗ ਹੋਣ ਜਾ ਰਹੀ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਦਰਜ਼ਨ ਦੇ ਕਰੀਬ ਵੱਡੇ ਆਗੂ ਸੁਖਬੀਰ ਸਿੰਘ ਬਾਦਲ ਦਾ ਅਸਤੀਫ਼ਾ ਮੰਗਣ ਲਈ ਤਿਆਰ ਬੈਠੇ ਹਨ।

ਬਿਨਾਂ ਮੰਨਜ਼ੂਰੀ ਕਨੱਈਆ ਮਿੱਤਲ ਦਾ ਪ੍ਰੋਗਰਾਮ ਕਰਵਾਉਣ ਵਾਲੇ ਭਾਜਪਾ ਆਗੂਆਂ ਵਿਰੁੱਧ ਪਰਚਾ ਦਰਜ

ਪ੍ਰੰਤੂ ਜੇਕਰ ਬਠਿੰਡਾ ਸਹਿਤ ਇੱਕ ਅੱਧੀ ਹੋਰ ਸੀਟ ਅਕਾਲੀ ਦਲ ਜਿੱਤਣ ਵਿਚ ਸਫ਼ਲ ਰਿਹਾ ਤਾਂ ਆਉਣ ਵਾਲੇ ਸਮੇਂ ਵਿਚ ਬਾਦਲ ਪ੍ਰਵਾਰ ਲਈ ਪੰਜਾਬ ਦੀ ਸਿਆਸਤ ਵਿਚ ਇੱਕ ਵੱਡੀ ਉਮੀਦ ਪੈਦਾ ਹੋ ਜਾਵੇਗੀ। ਉਧਰ ਜੇਕਰ ਗੱਲ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਕੀਤੀ ਜਾਵੇ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲਗਾਤਾਰ 13-0 ਦਾ ਨਾਅਰਾ ਦਿੱਤਾ ਜਾਂਦਾ ਰਿਹਾ ਹੈ। ਸਿਆਸੀ ਮਾਹਰਾਂ ਮੁਤਾਬਕ ਜੇਕਰ ਇਹ ਪਾਰਟੀ ਇਸਤੋਂ ਅੱਧੀਆਂ ਸੀਟਾਂ ਵੀ ਜਿੱਤਣ ਵਿਚ ਸਫ਼ਲ ਰਹਿੰਦੀ ਹੈ ਤਾਂ ਕਈ ਮਾਰਾਂ ਝੱਲ ਰਹੀ ਆਮ ਆਦਮੀ ਪਾਰਟੀ ਲਈ ਬਹੁਤ ਵੱਡੀ ਰਾਹਤ ਵਾਲੀ ਗੱਲ ਹੋਵੇਗੀ। ਪ੍ਰੰਤੂ ਜੇਕਰ ਕਿਸੇ ਕਾਰਨ ਨਤੀਜ਼ੇ ਉਲਟ ਰਹੇ ਤਾਂ ਵਿਰੋਧੀ ਪਾਰਟੀਆਂ ਖਾਸ ਤੌਰ ’ਤੇ ਭਾਜਪਾ ਵਰਗੀ ਸਿਆਸੀ ਧਿਰ ਇਸ ਵਿਚ ਹੋਰ ਭੰਨਤੋੜ ਕਰਨ ਲਈ ਹਾਵੀ ਹੋ ਜਾਵੇਗੀ। ਅਖ਼ੀਰ ਦੇ ਵਿਚ ਜੇਕਰ ਪੰਥਕ ਮੁੱਦਿਆਂ ‘ਤੇ ਚੋਣ ਲੜੇ ਭਾਈ ਅੰਮ੍ਰਿਤਪਾਲ ਸਿੰਘ , ਸਿਮਰਨਜੀਤ ਸਿੰਘ ਮਾਨ ਜਾਂ ਫ਼ਿਰ ਸਰਬਜੀਤ ਸਿੰਘ ਖ਼ਾਲਸਾ ਦੀ ਗੱਲ ਕੀਤੀ ਜਾਵੇ ਤਾਂ ਇੰਨ੍ਹਾਂ ਦੀ ਜਿੱਤ ਸਾਲ 2027 ਵਿਚ ਪੰਜਾਬ ਦੇ ਵਿਚ ਇੱਕ ਨਵੇਂ ਸਮੀਕਰਨ ਪੈਦਾ ਕਰਨ ਦੀ ਸਮਰੱਥਾ ਰੱਖਦੀ ਹੈ।

 

Related posts

ਜਾਇਦਾਦਾਂ ਰੈਗੂਲਰ ਕਰਵਾਉਣ ਲਈ ਲੋਕਾਂ ਨੂੰ ਹੁਣ ਆਨਲਾਈਨ ਮਿਲੇਗੀ ਐਨ.ਓ.ਸੀ.

punjabusernewssite

9200 ਕਰੋੜ ਰੁਪਏ ਦੀ ਕੀਮਤ ਵਾਲੀ 26300 ਏਕੜ ਵਾਹੀਯੋਗ ਸ਼ਾਮਲਾਤ ਜ਼ਮੀਨ ਦੀ ਕੀਤੀ ਸ਼ਨਾਖਤ: ਧਾਲੀਵਾਲ

punjabusernewssite

ਸੰਧਵਾਂ ਨੇ ਗੁਹਾਟੀ ‘ਚ 3 ਦਿਨਾਂ ਭਾਰਤੀ ਖੇਤਰੀ ਰਾਸਟਰਮੰਡਲ ਸੰਸਦੀ ਕਾਨਫਰੰਸ ਵਿੱਚ ਲਿਆ ਹਿੱਸਾ

punjabusernewssite