Ludhiana News: Ludhiana by election;ਸੰਭਾਵਿਤ ਤੌਰ ’ਤੇ ਅਗਲੇ ਮਹੀਨੇ ਹੋਣ ਜਾ ਰਹੇ ਲੁਧਿਆਣਾ ਪੱਛਮੀ ਹਲਕੇ ਦੀ ਉਪ ਚੋਣ ਨੂੰ ਲੈ ਕੇ ਸਿਆਸੀ ਸਰਗਰਮੀਆਂ ਵਧਣ ਲੱਗੀਆਂ ਹਨ। ਆਮ ਆਦਮੀ ਪਾਰਟੀ ਦੇ ਸੰਜੀਵ ਅਰੋੜਾ ਤੋਂ ਬਾਅਦ ਜਿੱਥੇ ਪਰਸੋਂ ਕਾਂਗਰਸ ਪਾਰਟੀ ਨੇ ਵੀ ਸਾਬਕਾ ਮੰਤਰੀ ਭਾਰਤ ਭੂਸਣ ਆਸ਼ੂ ਨੂੰ ਚੋਣ ਮੈਦਾਨ ਵਿਚ ਉਤਾਰ ਦਿੱਤਾ ਹੈ, ਉਥੇ ਹੁਣ ਭਾਜਪਾ ਵੱਲੋਂ ਵੀ ਇੱਕ ਫ਼ਿਲਮੀ ਸਿਤਾਰੇ ਨੂੰ ਚੋਣ ਮੈਦਾਨ ਵਿਚ ਉਤਾਰੇ ਜਾਣ ਦੀ ਚਰਚਾ ਚੱਲ ਪਈ ਹੈ। ਇਹ ਪੰਜਾਬੀ ਅਦਾਕਾਰ ਹੌਬੀ ਧਾਲੀਵਾਲ ਪਿਛਲੇ ਲੰਮੇ ਸਮੇਂ ਤੋਂ ਭਾਜਪਾ ਵਿਚ ਸਰਗਰਮ ਹੈ ਅਤੇ ਦਿੱਲੀ ਤੋਂ ਇਲਾਵਾ ਖੁੱਲੇ ਤੌਰ ’ਤੇ ਪੰਜਾਬ ਵਿਚ ਵੀ ਭਾਜਪਾ ਲਈ ਚੋਣ ਪ੍ਰਚਾਰ ਕਰ ਚੁੱਕਿਆ ਹੈ।
ਇਹ ਵੀ ਪੜ੍ਹੋ Insta queen ਨੂੰ ਅੱਜ ਮੁੜ ਅਦਾਲਤ ’ਚ ਕੀਤਾ ਜਾਵੇਗਾ ਪੇਸ਼, ਜਾਣੋਂ ਹੁਣ ਤੱਕ ਦੀ ਜਾਂਚ ’ਚ ਕੀ ਨਿਕਲਿਆ!
ਇਹ ਵੀ ਦਸਿਆ ਜਾ ਰਿਹਾ ਕਿ ਇਸ ਅਦਾਕਾਰ ਨੇ ਪਾਰਟੀ ਹਾਈਕਮਾਂਡ ਕੋਲ ਟਿਕਟ ਦੀ ਵੀ ਮੰਗ ਰੱਖੀ ਹੈ। ਮੂਲਰੂਪ ਵਿਚ ਸੰਗਰੂਰ ਜ਼ਿਲੇ੍ ਨਾਲ ਸਬੰਧਤ ਕਮਲਦੀਪ ਸਿੰਘ ਉਰਫ਼ ਹੌਬੀ ਧਾਲੀਵਾਲ ਪਿਛਲੇ ਮਹੀਨਿਆਂ ’ਚ ਮਾਝੇ ਖੇਤਰ ਨਾਲ ਸਬੰਧਤ ਇੱਕ ਪੁਲਿਸ ਅਫ਼ਸਰ ਵੱਲੋਂ ਕਰਵਾਏ ਸੱਭਿਆਚਾਰ ਮੇਲੇ ਤੋਂ ਬਾਅਦ ਸੋਸਲ ਮੀਡੀਆ ’ਤੇ ਕਾਫ਼ੀ ਟਰੋਲ ਹੋਇਆ ਸੀ। ਜਦ ਇਸ ਅਦਾਕਾਰ ਦੀ ਕਿਸੇ ਗੱਲ ਨੂੰ ਲੈ ਕੇ ਸਟੇਜ਼ ਸੰਚਾਲਨ ਕਰ ਰਹੀ ਇੱਕ ਲੜਕੀ ਨਾਲ ਕਿਸੇ ਗੱਲ ਨੂੰ ਲੈ ਕੇ ਕਾਫ਼ੀ ਤਕਰਾਰ ਹੋ ਗਈ ਸੀ। ਇਸ ਦੌਰਾਨ ਇਸ ਵੱਲੋਂ ਸਟੇਜ਼ ਉਪਰ ਬੋਲੇ ਗਏ ਸਬਦ ਕਿ ‘ਹੌਬੀ ਧਾਲੀਵਾਲ ਖ਼ਾਸਾ ਵੱਡਾ ਆਦਮੀ ਹੈ’, ਸ਼ੋਸਲ ਮੀਡੀਆ ਉਪਰ ਕਾਫ਼ੀ ਵਾਈਰਲ ਹੋ ਰਹੇ ਸਨ ਤੇ ਲੋਕਾਂ ਨੇ ਕਾਫ਼ੀ ਕੁਮੈਂਟ ਕੀਤੇ ਸਨ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "Ludhiana by-election; ਭਾਜਪਾ ਵੱਲੋਂ ‘ਖਾਸਾ ਵੱਡਾ ਬੰਦਾ’ ਚੋਣ ਮੈਦਾਨ ’ਚ ਉਤਾਰੇ ਜਾਣ ਦੀ ਚਰਚਾ!"