
ਰਾਣਾ ਗੁਰਜੀਤ ਤੇ ਸ਼ਾਮ ਸੁੰਦਰ ਅਰੋੜਾ ਨੂੰ ਬਣਾਇਆ ਮੈਂਬਰ
Ludhiana News:ਸੰਭਾਵਿਤ ਤੌਰ ‘ਤੇ ਅਗਲੇ ਮਹੀਨੋ ਹੋਣ ਜਾ ਰਹੀ ਲੁਧਿਆਣਾ ਪੱਛਮੀ ਹਲਕੇ ਦੀ ਉਪ ਚੋਣ ਲਈ ਸਰਗਰਮੀਆਂ ਤੇਜ਼ ਹੁੰਦੀਆਂ ਜਾ ਰਹੀਆਂ ਹਨ। ਆਮ ਆਦਮੀ ਪਾਰਟੀ ਵੱਲੋਂ ਜਿੱਥੇ ਸਭ ਤੋਂ ਪਹਿਲ ਕਰਦਿਆਂ ਆਪਣੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਇਸ ਹਲਕੇ ਤੋਂ ਉਮੀਦਵਾਰ ਐਲਾਨਿਆ ਗਿਆ ਸੀ, ਉਸਦੇ ਪਿੱਛੇ ਹੀ ਕਾਂਗਰਸ ਪਾਰਟੀ ਨੇ ਸਾਬਕਾ ਮੰਤਰੀ ਤੇ ਇਸ ਹਲਕੇ ਦੀ ਪਹਿਲਾਂ ਵੀ ਨੁਮਾਇੰਦਗੀ ਕਰ ਚੁੱਕੇ ਭਾਰਤ ਭੂਸ਼ਣ ਆਸ਼ੂ ਨੂੰ ਆਪਣਾ ਉਮੀਦਵਾਰ ਬਣਾਇਆ ਹੈ।
ਇਹ ਵੀ ਪੜ੍ਹੋ ਤਲਵੰਡੀ ਸਾਬੋ ’ਚ ਵਿਸਾਖੀ ਮੇਲੇ ਮੌਕੇ ਕਰੰਟ ਲੱਗਣ ਕਾਰਨ ਇੱਕ ਨੌਜਵਾਨ ਦੀ ਹੋਈ ਮੌ+ਤ, ਕਈ ਝੁਲਸੇ
ਹਾਲਾਂਕਿ ਭਾਜਪਾ ਤੇ ਅਕਾਲੀ ਦਲ ਹਾਲੇ ਉਮੀਦਵਾਰ ਦੇ ਐਲਾਨ ਵਿਚ ਪਿੱਛੇ ਚੱਲ ਰਹੇ ਹਨ। ਉਧਰ, ਪੱਛਮੀ ਹਲਕੇ ਦੀ ਉਪ ਚੋਣ ਨੂੰ ਭਖਾਉਣ ਦੇ ਲਈ ਪੰਜਾਬ ਕਾਂਗਰਸ ਵੱਲੋਂ ਆਪਣੇ ਉਮੀਦਵਾਰ ਆਸ਼ੂ ਦੀ ਪਸੰਦ ਦੀ ਚੋਣ ਕਮੇਟੀ ਬਣਾਈ ਗਈ ਹੈ। ਪੰਜਾਬ ਕਾਂਗਰਸ ਦੇ ਇੰਚਾਰਜ਼ ਤੇ ਛੱਤੀਸ਼ਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਦੁਆਰਾ ਪੰਜਾਬ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੀ ਸਲਾਹ ਤੋਂ ਬਾਅਦ ਰਾਣਾ ਗੁਰਜੀਤ ਸਿੰਘ ਅਤੇ ਸਾਮ ਸੁੰਦਰ ਅਰੋੜਾ ਨੂੰ ਇਸ ਕਮੇਟੀ ਵਿਚ ਸ਼ਾਮਲ ਕੀਤਾ ਗਿਆ ਹੈ।
ਇਹ ਵੀ ਪੜ੍ਹੋ ਕਾਊਂਟਰ ਇੰਟਲੀਜੈਂਸ ਦੀ ਟੀਮ ਵੱਲੋਂ ਗੋਲਡੀ-ਲਾਰੈਂਸ ਗੈਂਗ ਦਾ ਕਰੀਬੀ ਸਾਥੀ IED ਸਹਿਤ ਗ੍ਰਿਫਤਾਰ
ਗੌਰਤਲਬ ਹੈ ਕਿ ਆਸ਼ੂ ਵੱਲੋਂ ਆਪਣੀ ਚੋਣ ਲਈ ਉਕਤ ਦੋਨਾਂ ਆਗੂਆਂ ਤੋਂ ਇਲਾਵਾ ਵਿਜੇ ਇੰਦਰ ਸਿੰਗਲਾ ਦਾ ਵੀ ਇਸ ਕਮੇਟੀ ਲਈ ਨਾਮ ਦਿੱਤਾ ਸੀ। ਸਿਆਸੀ ਗਲਿਆਰਿਆਂ ਵਿਚ ਚੱਲ ਰਹੀ ਚਰਚਾ ਮੁਤਾਬਕ ਕਾਂਗਰਸ ਉਮੀਦਵਾਰ ਆਸ਼ੂ ਦਾ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਲੁਧਿਆਣਾ ਤੋਂ ਐਮ.ਪੀ ਰਾਜਾ ਵੜਿੰਗ ਨਾਲ ਅੰਦਰਖ਼ਾਤੇ ਛੱਤੀ ਦਾ ਅੰਕੜਾ ਚੱਲ ਰਿਹਾ ਤੇ ਉਹ ਅੱਜ ਕੱਲ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕੈਪ ਵਿਚ ਚੱਲ ਰਹੇ ਹਨ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।




