ਲੁਧਿਆਣਾ ਕਤਲ ਕੇਸ; ਪਤੀ ਹੀ ਨਿਕਲਿਆ ਪਤਨੀ ਦਾ ਕਾਤਲ, ਗ੍ਰਲਫੈਂਡ ਨਾਲ ਮਿਲਕੇ ਰਚੀ ਸੀ ਸਾਜਸ਼

0
678
+1

👉 ਸੁਪਾਰੀ ਦੇ ਕੇ ਕਰਵਾਇਆ ਸੀ ਪਤਨੀ ਦਾ ਕਤਲ, ਮੁੜ ਲੁੱਟ ਦੀ ਘੜੀ ਸੀ ‘ਝੂਠੀ’ ਕਹਾਣੀ
Ludhiana News:ਸ਼ਨੀਵਾਰ-ਐਤਵਾਰ ਦੀ ਅੱਧੀ ਰਾਤ ਨੂੰ ਲੁਧਿਆਣਾ ਦੇ ਡੇਹਲੋ ਰੋਡ ਉਪਰ ਇੱਕ ਔਰਤ ਦੇ ਹੋਏ ਕਤਲ ਮਾਮਲੇ ਵਿਚ ਹੁਣ ਨਵਾਂ ਮੋੜ ਆ ਗਿਆ ਹੈ। ਇਸ ਮਾਮਲੇ ਵਿਚ ਮੁਦਈ ਬਣਿਆ ਪਤੀ ਹੀ ਆਪਣੀ ਪਤਨੀ ਦਾ ਕਾਤਲ ਨਿਕਲਿਆ ਹੈ, ਜਿਸਨੇ ਆਪਣੀ ਗ੍ਰਲਫੈਂਡ ਨਾਲ ਮਿਲਕੇ ਆਪਣੀ ਪਤਨੀ ਦਾ ਸੁਪਾਰੀ ਦੇ ਕੇ ਕਤਲ ਕਰਵਾਇਆ ਸੀ। ਪੁਲਿਸ ਨੇ ਮੁਲਜਮ ਪਤੀ ਤੇ ਉਸਦੀ ਗ੍ਰਲਫੈਂਡ ਸਹਿਤ ਚਾਰ ਸੁਪਾਰੀ ਕਿੱਲਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਜਦਕਿ ਇੱਕ ਦੀ ਗ੍ਰਿਫਤਾਰੀ ਹਾਲੇ ਬਾਕੀ ਹੈ।

ਇਹ ਵੀ ਪੜ੍ਹੋ  Punjab Vigilance ਦਾ DGP ਬਦਲਿਆਂ, Varinder Kumar ਦੀ ਥਾਂ ਇਸ ਅਧਿਕਾਰੀ ਨੂੰ ਦਿੱਤੀ ਜਿੰਮੇਵਾਰੀ

ਸੋਮਵਾਰ ਦੁਪਿਹਰ ਮਾਮਲੇ ਦੀ ਜਾਣਕਾਰੀ ਦਿੰਦਿਆਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੇ ਦਸਿਆ ਕਿ ਮ੍ਰਿਤਕ ਔਰਤ ਮਾਨਵੀ ਮਿੱਤਲ ਉਰਫ਼ ਲਿਪਸੀ ਦੇ ਪਤੀ ਅਨੌਖ ਮਿੱਤਲ ਨੇ ਪੁਲਿਸ ਕੋਲ ਦਿੱਤੀ ਸਿਕਾਇਤ ਵਿਚ ਦਾਅਵਾ ਕੀਤਾ ਸੀ ਕਿ ਜਦ ਉਹ ਰਾਤ ਨੂੰ ਇੱਕ ਰੈਂਸਟੋਰੈਂਟ ਵਿਚ ਖ਼ਾਣਾ ਖਾ ਕੇ ਕਾਰ ਉਪਰ ਵਾਪਸ ਆ ਰਹੇ ਸਨ ਤਾਂ ਪਿੱਛੇ ਤੋਂ ਇੱਕ ਕਾਰ ’ਤੇ ਸਵਾਰ ਹੋ ਕੇ ਆਏ 4-5 ਲੁਟੇਰਿਆਂ ਨੇ ਲੁੱਟ ਦੀ ਨੀਅਤ ਨਾਲ ਉਸ ਉਪਰ ਹਮਲਾ ਕਰ ਦਿੱਤਾ। ਜਦ ਉਸਦੀ ਪਤਨੀ ਉਸਨੂੰ ਛੁਡਾਉਣ ਲਈ ਆਈ ਤਾਂ ਲੁਟੇਰਿਆਂ ਨੇ ਤੇਜਧਾਰ ਹਥਿਆਰਾਂ ਨਾਲ ਉਸਨੂੰ ਵੀ ਗੰਭੀਰ ਜਖ਼ਮੀ ਕਰ ਦਿੱਤਾ, ਜਿਸ ਕਾਰਨ ਹਸਪਤਾਲ ਲਿਜਾਂਦੇ ਉਸਦੀ ਮੌਤ ਹੋ ਗਈ। ਪਤੀ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਲੁਟੇਰੇ ਜਾਂਦੇ ਸਮੇਂ ਉਨ੍ਹਾਂ ਦੇ ਗਹਿਣੇ, ਕਾਰ ਤੇ ਮੋਬਾਇਲ ਫ਼ੋਨ ਵੀ ਖੋਹ ਕੇ ਲੈ ਗਏ।

ਇਹ ਵੀ ਪੜ੍ਹੋ  ਅਮਰੀਕਾ ਤੋਂ ਡਿਪੋਰਟ ਕੀਤਾ ਇੱਕ ਹੋਰ ਪੰਜਾਬੀ ਨੌਜਵਾਨ ਪੁਲਿਸ ਵੱਲੋਂ ਗ੍ਰਿਫਤਾਰ

ਪੁਲਿਸ ਕਮਿਸ਼ਨਰ ਮੁਤਾਬਕ ਸ਼ੁਰੂ ਤੋਂ ਹੀ ਜਾਂਚ ਟੀਮ ਨੂੰ ਪਤੀ ਦੇ ਬਿਆਨਾਂ ਉਪਰ ਸ਼ੱਕ ਸੀ, ਜਿਸਦੇ ਚੱਲਦੇ ਜਦ ਤਕਨੀਕੀ ਪੱਖ ਤੋਂ ਜਾਂਚ ਕੀਤੀ ਤਾਂ ਇਹ ਸਾਹਮਣੇ ਆਇਆ ਕਿ ਅਨੌਖ ਦੇ ਇੱਕ ਲੜਕੀ ਨਾਲ ਨਜਾਇਜ਼ ਸਬੰਧ ਸਨ, ਜਿਸਦਾ ਉਸਦੀ ਪਤਨੀ ਨੂੰ ਵੀ ਪਤਾ ਚੱਲ ਗਿਆ ਸੀ। ਜਿਸਦੇ ਚੱਲਦੇ ਆਪਣੀ ਪ੍ਰੇਮਿਕਾ ਨਾਲ ਮਿਲਕੇ ਮੁਲਜਮ ਨੇ ਆਪਣੀ ਪਤਨੀ ਨੂੰ ਰਾਸਤੇ ਵਿਚ ਹਟਾਉਣ ਲਈ ਇਹ ਯੋਜਨਾ ਬਣਾਈ ਤੇ ਸੁਪਾਰੀ ਕਿੱਲਰਾਂ ਨਾਲ ਢਾਈ ਲੱਖ ਵਿਚ ਗੱਲ ਕੀਤੀ ਤੇ 50 ਹਜ਼ਾਰ ਅਡਵਾਂਸ ਵਿਚ ਵੀ ਦਿੱਤਾ ਤੇ ਉਸਦਾ ਕਤਲ ਕਰਵਾ ਦਿੱਤਾ। ਮੁਢਲੀ ਜਾਂਚ ਦੌਰਾਨ ਇਹ ਵੀ ਹੈਰਾਨੀਜਨਕ ਜਾਣਕਾਰੀ ਸਾਹਮਣੇ ਆਈ ਹੈ ਕਿ ਇਸ ਕਲਯੁਗੀ ਪਤੀ ਨੇ ਪਹਿਲਾਂ ਵੀ ਦੋ ਵਾਰ ਆਪਣੀ ਪਤਨੀ ਨੂੰ ਮਰਵਾਉਣ ਦੀ ਕੋਸਿਸ ਕੀਤੀ ਸੀ ਪ੍ਰੰਤੂ ਸਫ਼ਲ ਨਹੀਂ ਹੋ ਸਕਿਆ। ਫ਼ਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਜਾਰੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

+1

LEAVE A REPLY

Please enter your comment!
Please enter your name here