ਐਮ.ਆਰ.ਐਸ.ਪੀ.ਟੀ.ਯੂ. ਨੇ 76ਵਾਂ ਗਣਤੰਤਰ ਦਿਵਸ ਦੇਸ਼ ਭਗਤੀ ਦੇ ਜਜ਼ਬੇ ਅਤੇ ਜੋਸ਼ ਨਾਲ ਮਨਾਇਆ

0
157
+1

ਬਠਿੰਡਾ, 27 ਜਨਵਰੀ:ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਨੇ ਦੇਸ਼ ਭਗਤੀ ਦੇ ਜੋਸ਼ ਅਤੇ ਉਤਸ਼ਾਹ ਨਾਲ 76ਵਾਂ ਗਣਤੰਤਰ ਦਿਵਸ ਐਤਵਾਰ ਨੂੰ ਆਪਣੇ ਐਥਲੈਟਿਕ ਗਰਾਊਂਡ ਵਿਖੇ ਸ਼ਾਨੋ–ਸ਼ੌਕਤ ਨਾਲ ਮਨਾਇਆ ।ਸਮਾਰੋਹ ਦੀ ਸ਼ੁਰੂਆਤ ਵਾਈਸ ਚਾਂਸਲਰ ਪ੍ਰੋ. (ਡਾ.) ਸੰਦੀਪ ਕਾਂਸਲ ਦੁਆਰਾ ਰਾਸ਼ਟਰੀ ਝੰਡਾ ਲਹਿਰਾਉਣ ਨਾਲ ਹੋਈ, ਜਿਨ੍ਹਾਂ ਨੇ ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਆਪਣੇ ਸੰਬੋਧਨ ਵਿੱਚ, ਪ੍ਰੋ. ਕਾਂਸਲ ਨੇ ਰਾਸ਼ਟਰ ਅਤੇ ਇਸਦੇ ਆਜ਼ਾਦੀ ਘੁਲਾਟੀਆਂ ਨੂੰ ਸ਼ਰਧਾਂਜਲੀ ਭੇਟ ਕਰਦਿਆ, ਮਨੁੱਖਤਾ, ਭਾਈਚਾਰੇ ਅਤੇ ਰਾਸ਼ਟਰੀ ਅਖੰਡਤਾ ਦੀਆਂ ਕਦਰਾ ਕੀਮਤਾਂ ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਨੌਜਵਾਨਾਂ ਨੂੰ ਰਾਸ਼ਟਰ ਨਿਰਮਾਣ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਅਤੇ ਇੱਕ ਸੰਯੁਕਤ ਅਤੇ ਮਜ਼ਬੂਤ ਭਾਰਤ ਵਿੱਚ ਯੋਗਦਾਨ ਪਾਉਣ ਲਈ ਉਤਸ਼ਾਹਿਤ ਕੀਤਾ।

ਇਹ ਵੀ ਪੜ੍ਹੋ ਅੰਮ੍ਰਿਤਸਰ ’ਚ ਵੀ ਚੱਲਿਆ ਝਾੜੂ, ਆਪ ਮੇਅਰ ਸਹਿਤ ਤਿੰਨਾਂ ਅਹੁੱਦਿਆਂ ’ਤੇ ਹੋਈ ਕਾਬਜ਼

ਉਨ੍ਹਾਂ ਕਿਹਾ ਕਿ, ਗਣਤੰਤਰ ਦਿਵਸ ਸਾਡੇ ਰਾਸ਼ਟਰ ਦੇ ਸ਼ਾਨਦਾਰ ਇਤਿਹਾਸ ‘ਤੇ ਵਿਚਾਰ ਕਰਨ ਅਤੇ ਇੱਕ ਉੱਜਵਲ ਭਵਿੱਖ ਲਈ ਇਸਦੀਆਂ ਮੂਲ ਕਦਰਾ ਕੀਮਤਾਂ ਨੂੰ ਬਰਕਰਾਰ ਰੱਖਣ ਲਈ ਸਾਡੀ ਵਚਨਬੱਧਤਾ ਨੂੰ ਨਵਿਆਉਣ ਦਾ ਇੱਕ ਮੌਕਾ ਹੈ ।ਪ੍ਰੋ. ਕਾਂਸਲ ਨੇ ਸ਼ਹੀਦ ਭਗਤ ਸਿੰਘ ਵਰਗੇ ਆਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਅਤੇ ਭਾਰਤੀ ਸੰਵਿਧਾਨ ਦਾ ਖਰੜਾ ਤਿਆਰ ਕਰਨ ਵਿੱਚ ਡਾ. ਬੀ.ਆਰ. ਅੰਬੇਡਕਰ ਦੇ ਦੂਰਦਰਸ਼ੀ ਯੋਗਦਾਨ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ “ਸਵਰਣਿਮ ਭਾਰਤ: ਵਿਰਾਸਤ ਔਰ ਵਿਕਾਸ” (ਸੁਨਹਿਰੀ ਭਾਰਤ: ਵਿਰਾਸਤ ਅਤੇ ਵਿਕਾਸ) ਥੀਮ ‘ਤੇ ਵੀ ਵਿਚਾਰ ਪ੍ਰਗਟ ਕਰਦਿਆ ਦਰਸ਼ਕਾਂ ਨੂੰ ਬੇਮਿਸਾਲ ਤਰੱਕੀ ਵੱਲ ਕੰਮ ਕਰਦੇ ਹੋਏ ਭਾਰਤ ਦੀ ਸੱਭਿਆਚਾਰਕ ਵਿਰਾਸਤ ਦੀ ਕਦਰ ਕਰਨ ਦੀ ਅਪੀਲ ਕੀਤੀ।

ਇਹ ਵੀ ਪੜ੍ਹੋ ਪੰਜਾਬ ਪੁਲਿਸ ਵੱਲੋਂ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਥਿਤ ਕਾਤਲ ਸ਼ਾਰਪ ਸੂਟਰ ਗ੍ਰਿਫਤਾਰ

ਸਿੱਖਿਆ ਅਤੇ ਰਾਸ਼ਟਰ ਨਿਰਮਾਣ ਵਿੱਚ ਐਮ.ਆਰ.ਐਸ.ਪੀ.ਟੀ.ਯੂ. ਦੀ ਭੂਮਿਕਾ ਦੀ ਸ਼ਲਾਘਾ ਕਰਦੇ ਹੋਏ, ਪ੍ਰੋ. ਕਾਂਸਲ ਨੇ ਹੁਨਰਮੰਦ ਪੇਸ਼ੇਵਰਾਂ ਅਤੇ ਜ਼ਿੰਮੇਵਾਰ ਨਾਗਰਿਕਾਂ ਨੂੰ ਉਤਸ਼ਾਹਿਤ ਕਰਨ ਵਿੱਚ ਸੰਸਥਾ ਦੇ ਯੋਗਦਾਨ ਨੂੰ ਰੇਖਾਂਕਿਤ ਕੀਤਾ ਜੋ ਸੰਵਿਧਾਨਕ ਕਦਰਾਂ-ਕੀਮਤਾਂ ਨੂੰ ਕਾਇਮ ਰੱਖਦੇ ਹਨ। ਯੂਨੀਵਰਸਿਟੀ ਦੀ ਸੰਪੂਰਨ ਵਿਕਾਸ ਪ੍ਰਤੀ ਵਚਨਬੱਧਤਾ ਦੀ ਪੁਸ਼ਟੀ ਕਰਦੇ ਹੋਏ ਉਨ੍ਹਾਂ ਕਿਹਾ ਕਿ ਜਦੋਂ ਸਿੱਖਿਆ ਵਧਦੀ ਹੈ, ਤਾਂ ਸਮਾਜ ਖੁਸ਼ਹਾਲ ਹੁੰਦਾ ਹੈ ।ਇਸ ਸਮਾਗਮ ਵਿੱਚ ਐਨ.ਸੀ.ਸੀ. ਕੈਡਿਟਾਂ ਅਤੇ ਸਿਕਿਉਰਟੀ ਗਾਰਡਾਂ ਦੁਆਰਾ ਇੱਕ ਪ੍ਰਭਾਵਸ਼ਾਲੀ ਪਰੇਡ ਪੇਸ਼ ਕੀਤੀ ਗਈ, ਜਿਸਦੀ ਅਗਵਾਈ 20 ਪੰਜਾਬ ਬਟਾਲੀਅਨ ਐਨ.ਸੀ.ਸੀ. ਦੇ ਡਾ. ਵਿਵੇਕ ਕੌਂਡਲ ਨੇ ਕੀਤੀ। ਪਰੇਡ ਨੇ ਏਕਤਾ, ਵਿਭਿੰਨਤਾ ਅਤੇ ਸਮਾਨਤਾ ਨੂੰ ਉਤਸ਼ਾਹਿਤ ਕਰਨ ਲਈ ਯੂਨੀਵਰਸਿਟੀ ਦੇ ਸਮਰਪਣ ਨੂੰ ਦਰਸਾਇਆ।ਇਸ ਸਮਾਗਮ ਵਿੱਚ ਯੂਨੀਵਰਸਿਟੀ ਦੇ ਡੀਨ, ਡਾਇਰੈਕਟਰ, ਫੈਕਲਟੀ ਅਤੇ ਸਟਾਫ ਸ਼ਾਮਲ ਹੋਏ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite  

+1

LEAVE A REPLY

Please enter your comment!
Please enter your name here