ਕਿਸਾਨਾਂ ਨੇ ਕੀਤਾ ਐਲਾਨ ਕਿ ਜੇਕਰ ਮਹਾਂਪੰਚਾਇਤ ’ਚ ਵਿਘਨ ਪਾਉਣ ਦੀ ਕੀਤੀ ਕੋਸ਼ਿਸ਼ ਤਾਂ ਭਾਜਪਾ ਨੂੰ ਨਹੀਂ ਕਰਨ ਦੇਵਾਂਗੇ ਪ੍ਰਚਾਰ
ਉਚਾਨਾ, 15 ਸਤੰਬਰ: ਤਿੰਨ ਖੇਤੀ ਬਿੱਲਾਂ ਦੀ ਵਾਪਸੀ ਤੋਂ ਬਾਅਦ ਕਿਸਾਨ ਜਥੇਬੰਦੀਆਂ ਵੱਲੋਂ ਫ਼ਸਲਾਂ ‘ਤੇ ਘੱਟੋ ਘੱਟ ਕੀਮਤ ਲਾਗੂ ਕਰਵਾਉਣ ਅਤੇ ਹੋਰਨਾਂ ਮੁੱਦਿਆਂ ਨੂੰ ਲੈ ਕੇ ਕੇਂਦਰ ਸਰਕਾਰ ਵਿਰੁਧ ਵਿੱਢੇ ਸੰਘਰਸ਼ ਦੌਰਾਨ ਅੱਜ ਹਰਿਆਣਾ ਦੇ ਜੀਂਦ ਵਿੱਚ ਕਿਸਾਨ ਮਜ਼ਦੂਰ ਮਹਾਪੰਚਾਇਤ ਬੁਲਾਈ ਹੈ। ਉਚਾਨਾ ਦੀ ਮੰਡੀ ਵਿੱਚ ਗੈਰ-ਰਾਜਨੀਤਕ ਸੰਯੁਕਤ ਕਿਸਾਨ ਮੋਰਚਾ ਤੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋਂ ਕਰਵਾਈ ਜਾ ਰਹੀ ਇਸ ਮਹਾਂਪੰਚਾਇਤ ਵਿਚ ਪੰਜਾਬ ਤੋਂ ਆਉਣ ਵਾਲੇ ਕਿਸਾਨਾਂ ਨੂੰ ਰੋਕਣ ਦੇ ਲਈ ਹਰਿਆਣਾ ਪੁਲਿਸ ਵੱਲੋਂ ਅੱਧੀ ਰਾਤ ਤੋਂ ਮੁੜ ਪੰਜਾਬ ਨਾਲ ਲੱਗਦੀਆਂ ਹੱਦਾਂ ਨੂੂੰ ਸੀਲ ਕੀਤਾ ਜਾ ਰਿਹਾ।
ਚੰਡੀਗੜ੍ਹ ਗ੍ਰੇਨੇਡ ਧਮਾਕਾ: ਪੰਜਾਬ ਪੁਲਿਸ ਵੱਲੋਂ ਦੂਜ਼ਾ ਮੁਲਜਮ ਵੀ ਦਿੱਲੀ ਤੋਂ ਗ੍ਰਿਫਤਾਰ
ਕੈਥਲ ਦੇ ਗੂਹਲਾ ਚੀਕਾ ਅਤੇ ਸੰਗਤਪੁਰਾ ਨੇੜੇ ਸ਼ੰਭੂ ਤੇ ਖਨੌਰੀ ਬਾਰਡਰ ਦੀ ਤਰਜ਼ ’ਤੇ ਸੀਮਿੰਟ ਦੇ ਬੈਰੀਕੇਡ ਖੜ੍ਹੇ ਕੀਤੇ ਜਾ ਰਹੇ ਹਨ। ਮੋਰਚੇ ਦੇ ਆਗੂਆਂ ਅਭਿਮਨਿਊ ਕੋਹਾੜ ਅਤੇ ਸਰਵਣ ਸਿੰਘ ਪੰਧੇਰ ਨੇ ਮੁੜ ਹਰਿਆਣਾ ਪੁਲਿਸ ’ਤੇ ਧੱਕੇਸ਼ਾਹੀ ਦੇ ਦੋਸ਼ ਲਗਾਊਂਦਿਆਂ ਕਿਸਾਨਾਂ ਨੂੰ ਸ਼ਾਂਤਮਈ ਤਰੀਕੇ ਨਾਲੀ ਇਕੱਠੇ ਹੋਣ ਤੋਂ ਰੋਕਣ ਦਾ ਦਾਅਵਾ ਕੀਤਾ ਹੈ। ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਭਾਜਪਾ ਦੀ ਸ਼ਹਿ ’ਤੇ ਇਸ ਮਹਾਂਪੰਚਾਇਤ ਵਿੱਚ ਵਿਘਨ ਪਾਉਣ ਦੀ ਕੋਸ਼ਿਸ ਕੀਤੀ ਤਾਂ ਭਾਜਪਾ ਨੂੰ ਸੂਬੈ ਭਰ ਵਿਚ ਪ੍ਰਚਾਰ ਨਹੀਂ ਕਰਨ ਦਿੱਤਾ ਜਾਵੇਗਾ।
ਹਰਿਆਣਾ ਵਿਧਾਨ ਸਭਾ ਚੋਣਾਂ: ਪੜਤਾਲ ਤੋਂ ਬਾਅਦ 1221 ਉਮੀਦਵਾਰ ਚੋਣ ਮੈਦਾਨ ’ਚ
ਉਨ੍ਹਾਂ ਕਿਹਾ ਕਿ ਹਰਿਆਣਾ ਤੋਂ ਇਲਾਵਾ ਪੰਜਾਬ ਤੋਂ ਵੀ ਵੱਡੀ ਗਿਣਤੀ ਵਿਚ ਕਿਸਾਨ ਪੁੱਜਣਗੇ।ਹਾਲਾਂਕਿ ਪੁਲਿਸ ਪ੍ਰਸ਼ਾਸਨ ਵੱਲੋਂ ਦਾਅਵਾ ਕੀਤਾ ਜਾ ਰਿਹਾ ਕਿ ਇਸ ਮਹਾਂਪੰਚਾਇਤ ਦੇ ਪ੍ਰਬੰਧਕਾਂ ਵੱਲੋਂ ਇਸਨੂੰ ਆਯੋਜਿਤ ਕਰਨ ਲਈ ਮੰਨਜੂਰੀ ਨਹੀਂ ਲਈ ਗਈ ਹੈ। ਜਦੋਂਕਿ ਕਿਸਾਨ ਆਗੂ ਅਭਿਮਨਿਊ ਕੋਹਾੜ ਨੇ ਦੱਸਿਆ ਕਿ ਇਸ ਮਹਾਂਪੰਚਾਇਤ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਕਿਸਾਨ ਆਗੂ ਨੇ ਐਲਾਨ ਕੀਤਾ ਕਿ ਜੇਕਰ ਕਿਸਾਨਾਂ ਨੂੰ ਪੰਚਾਇਤ ਕਰਨ ਤੋਂ ਰੋਕਿਆ ਗਿਆ ਤਾਂ ਅਸੀਂ ਭਾਜਪਾ ਦੀਆਂ ਰੈਲੀਆਂ ਦਾ ਵੀ ਵਿਰੋਧ ਕਰਾਂਗੇ।
Share the post "ਕਿਸਾਨਾਂ ਦੀ ਹਰਿਆਣਾ ਦੇ ਉਚਾਨਾ ਵਿਚ ਮਹਾਂਪੰਚਾਇਤ ਅੱਜ, ਪੁਲਿਸ ਨੇ ਮੁੜ ਪੰਜਾਬ ਦੀਆਂ ਸਰਹੱਦਾਂ ਕੀਤੀਆਂ ਸੀਲ"