ਮਹਾਕੁੰਭ; 34 ਦਿਨਾਂ ’ਚ 51.50 ਕਰੋੜ ਸ਼ਰਧਾਲੂਆਂ ਨੇ ਸੰਗਮ ’ਚ ਲਗਾਈ ਸ਼ਰਧਾ ਦੀ ਡੁੱਬਕੀ

0
125
+1

👉ਐਤਵਾਰ ਨੂੰ ਛੁੱਟੀ ਵਾਲਾ ਦਿਨ ਹੋਣ ਕਾਰਨ ਪ੍ਰਯਾਗਰਾਜ ’ਚ ਸ਼ਰਧਾਲੂਆਂ ਦੀ ਜੁਟੀ ਵੱਡੀ ਭੀੜ

UP News: ਹਰ 12 ਸਾਲਾਂ ਬਾਅਦ ਆਉਣ ਵਾਲੇ ਮਹਾਕੁੰਭ ਦੇ ਮੇਲੇ ਨੂੰ ਲੈ ਕੇ ਸ਼ਰਧਾਲੂਆਂ ਦਾ ਉਤਸ਼ਾਹ ਘਟਦਾ ਨਜ਼ਰ ਨਹੀਂ ਆ ਰਿਹਾ। 13 ਜਨਵਰੀ ਤੋਂ ਸ਼ੁਰੂ ਹੋਏ ਇਸ ਮਹਾਕੁੰਭ ਦੇ ਵਿਚ ਹੁਣ ਤੱਕ 51.47 ਕਰੋੜ ਸ਼ਰਧਾਲੂ ਸੰਗਮ ਵਿੱਚ ਡੁੱਬਕੀ ਲਗਾ ਚੁੱਕੇ ਹਨ। ਇਸਤੋਂ ਇਲਾਵਾ ਅੱਜ ਐਤਵਾਰ ਦਾ ਦਿਨ ਹੋਣ ਕਾਰਨ ਪ੍ਰਯਾਗਰਾਜ਼ ’ਚ ਸ਼ਰਧਾਲੂਆਂ ਦੀ ਵੱਡੀ ਭੀੜ ਜੁਟੀ ਹੋਈ ਹੈ ਤੇ ਇੱਥੇ ਪੈਰ ਰੱਖਣ ਜੋਗੀ ਜਗ੍ਹਾਂ ਵੀ ਨਹੀਂ ਹੈ। ਬੇਸ਼ੱਕ ਹਾਲੇ ਮਹਾਕੁੰਭ ਲਈ 10 ਦਿਨ ਬਾਕੀ ਹਨ ਪ੍ਰੰਤੂ ਸ਼ਰਧਾਲੂ ਹਰ ਹਾਲਾਤ ਵਿਚ ਇੱਥੈ ਪੁੱਜਣ ਦੀ ਕੋਸ਼ਿਸ਼ ਕਰ ਰਹੇ ਹਨ। ਬੀਤੀ ਦੇਰ ਰਾਤ ਦਿੱਲੀ ਤੋਂ ਰੇਲਵੇ ਸਟੇਸ਼ਨ ’ਤੇ ਮੱਚੀ ਭਗਦੜ ਵਿਚ ਵੀ ਜਾਨ ਗਵਾਉਣ ਵਾਲੇ ਸ਼ਰਧਾਲੂ ਮਹਾਕੁੰਭ ਹੀ ਆ ਰਹੇ ਸਨ। ਇਸਤੋਂ ਇਲਾਵਾ ਇੱਥੈ ਆਉਣ ਵਾਲੇ ਸ਼ਰਧਾਲੂਆਂ ਨਾਲ ਹੋਰ ਵੀ ਵੱਡੇ ਹਾਦਸੇ ਵਾਪਰ ਚੁੱਕੇ ਹਨ।

ਇਹ ਵੀ ਪੜ੍ਹੋ ਅੱਧੀ ਰਾਤ ਨੂੰ ਮੁੜ 119 ਭਾਰਤੀਆਂ ਨੂੰ ਲੈ ਕੇ ਅਮਰੀਕਾ ਦਾ ਜਹਾਜ ਅੰਮ੍ਰਿਤਸਰ ਏਅਰਪੋਰਟ ‘ਤੇ ਹੋਇਆ ਲੈਂਡ 

ਮੇਲੇ ਵਿਚ ਪੁੱਜ ਰਹੀ ਸ਼ਰਧਾਲੂਆਂ ਦੀ ਵੱਡੀ ਗਿਣਤੀ ਅਤੇ ਅੱਜ ਐਤਵਾਰ ਹੋਣ ਕਾਰਨ ਪ੍ਰਸ਼ਾਸਨ ਨੇ ਮੇਲਾ ਖੇਤਰ ਵਿੱਚ ਵਾਹਨਾਂ ਦੇ ਦਾਖ਼ਲੇ ਉਪਰ ਮੁਕੰਮਲ ਰੋਕ ਲਗਾ ਦਿੱਤੀ ਹੈ। ਇਸਤੋਂ ਇਲਾਵਾ ਸੰਗਮ ਰੇਲਵੇ ਸਟੇਸ਼ਨ ਨੂੰ ਵੀ ਬੰਦ ਰੱਖਿਆ ਹੋਇਆ ਹੈ। ਵਾਹਨਾਂ ਦੇ ਰੋਕ ਲੱਗਣ ਕਾਰਨ ਸ਼ਰਧਾਲੂਆਂ ਨੂੰ 12-15 ਕਿਲੋਮੀਟਰ ਦੂਰ ਹੀ ਆਪਣੇ ਵਹੀਕਲ ਖ਼ੜੇ ਕਰਕੇ ਪੈਦਲ ਸੰਗਮ ਵੱਲ ਜਾਣਾ ਪੈ ਰਿਹਾ। ਇਹ ਮੇਲਾ 26 ਫਰਵਰੀ ਨੂੰ ਮਹਾਸ਼ਿਵਰਾਤਰੀ ਦੇ ਨਾਲ ਸਮਾਪਤ ਹੋਵੇਗਾ। ਉਧਰ ਅੱਜ ਸੂਬੇ ਦੇ ਰਾਜਪਾਲ ਆਨੰਦੀਬੇਨ ਪਟੇਲ ਅਤੇ ਸੀਐਮ ਅਦਿੱਤਯ ਨਾਥ ਯੋਗੀ ਤੋਂ ਇਲਾਵਾ ਕੇਂਦਰੀ ਮੰਤਰੀ ਨਿਤਿਨ ਗਡਕਰੀ ਸਹਿਤ ਹੋਰ ਹਸਤੀਆਂ ਵੀ ਮਹਾਕੁੰਭ ਪੁੱਜ ਰਹੀਆਂ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

+1

LEAVE A REPLY

Please enter your comment!
Please enter your name here