ਫ਼ਿਲੌਰ, 10 ਜਨਵਰੀ: ਪਿਛਲੇ ਕਈ ਦਿਨਾਂ ਤੋਂ ਚੱਲ ਰਹੇ ਸਾਫ਼ ਮੌਸਮ ਤੋਂ ਬਾਅਦ ਅੱਜ ਸ਼ੁੱਕਰਵਾਰ ਨੂੰ ਮੁੜ ਪੰਜਾਬ ਦੇ ਵਿਚ ਧੁੰਦ ਤੇ ਚਿੱਟੇ ਕੋਹਰੇ ਦੀ ਚਾਦਰ ਨੇ ਘੇਰ ਲਿਆ। ਇਸ ਧੁੰਦ ਦੇ ਕਾਰਨ ਅੱਜ ਤੜਕਸਾਰ ਫ਼ਿਲੌਰ ਫ਼ਲਾਈਓਵਰ ਉਪਰ ਇੱਕ ਵੱਡਾ ਹਾਦਸਾ ਵਾਪਰ ਗਿਆ, ਜਿਸਦੇ ਵਿਚ ਇੱਕ ਸਲੀਪਰ ਬੱਸ ਅੱਗੇ ਜਾ ਰਹੀ ਰੋਡਵੇਜ਼ ਦੀ ਬੱਸ ਵਿਚ ਜਾ ਵੱਜੀ, ਜਿਸ ਕਾਰਨ ਰੋਡਵੇਜ਼ ਦੀ ਬੱਸ ਘੁੰਮਦੀ ਹੋਈ ਫ਼ਲਾਈਓਵਰ ਦੀ ਰੇÇਲੰਗ ਤੋੜਦੀ ਹੋਈ ਅੱਧੀ ਹੇਠਾਂ ਵੱਲ ਲਮਕ ਗਈ।
ਇਹ ਵੀ ਪੜ੍ਹੋ ਸਰਦੂਲਗੜ੍ਹ ਤੋਂ ਕੀਰਤਪੁਰ ਸਾਹਿਬ ਫੁੱਲ ਪਾਉਣ ਚੱਲੇ ਪ੍ਰਵਾਰ ਦੀ ਗੱਡੀ ਦਾ ਹਾਦਸਾ ਹੋਣ ਕਾਰਨ ਦੋ ਦੀ ਹੋਈ ਮੌ+ਤ ਤੇ ਪੰਜ ਜਖ਼ਮੀ
ਗਨੀਮਤ ਰਹੀ ਕਿ ਇਸ ਹਾਦਸੇ ਵਿਚ ਕਿਸੇ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ, ਹਾਲਾਂਕਿ ਕੁੱਝ ਇੱਕ ਸਵਾਰੀਆਂ ਦੇ ਸੱਟਾਂ ਜਰੂਰ ਲੱਗੀਆਂ। ਘਟਨਾ ਤੋਂ ਬਾਅਦ ਬੱਸ ਦੇ ਵਿਚਕਾਰ ਲਮਕਣ ਕਾਰਨ ਟਰੈਫ਼ਿਕ ਜਾਮ ਹੋ ਗਿਆ ਤੇ ਪੁਲਿਸ ਮੌਕੇ ’ਤੇ ਪੁੱਜੀ। ਸੂਚਨਾ ਮੁਤਾਬਕ ਯੂਪੀ ਰੋਡਵੇਜ਼ ਦੀ ਇਹ ਬੱਸ (ਨੰਬਰ UP78HK-1138 ) ਅੰਮ੍ਰਿਤਸਰ ਤੋਂ ਅੰਬਾਲਾ ਵੱਲ ਜਾ ਰਹੀ ਸੀ। ਇਸ ਦੌਰਾਨ ਜਦ ਇਹ ਬੱਸ ਫ਼ਿਲੌਰ ਫ਼ਲਾਈਓਵਰ ਉਪਰ ਜਾ ਰਹੀ ਸੀ ਤਾਂ ਪਿੱਛੇ ਤੋਂ ਆ ਰਹੀ ਇੱਕ ਤੇਜ ਰਫ਼ਤਾਰ ਸਲੀਪਰ ਬੱਸ ਨੇ ਟੱਕਰ ਮਾਰ ਦਿੱਤੀ।
ਇਹ ਵੀ ਪੜ੍ਹੋ ‘ਆਪ’ ਨੇ ਪੰਜਾਬ ਭਰ ਵਿੱਚ ਕਈ ਨਗਰ ਕੌਂਸਲਾਂ ਵਿੱਚ ਦਰਜ ਕੀਤੀ ਸ਼ਾਨਦਾਰ ਜਿੱਤ
ਇਹ ਟੱਕਰ ਬਹੁਤ ਭਿਆਨਕ ਸੀ। ਜਿਸਦੇ ਕਾਰਨ ਰੋਡਵੇਜ਼ ਦੀ ਬੱਸ ਫ਼ਲਾਈਓਵਰ ’ਤੇ ਹੀ ਘੁੰਮ ਗਈ ਅਤੇ ਅੱਧੀ ਪੁਲ ਦੇ ਹੇਠਾਂ ਵੱਲ ਲਮਕ ਗਈ। ਜੇਕਰ ਇਹ ਬੱਸ ਹੇਠਾਂ ਡਿੱਗ ਪੈਂਦੀ ਤਾਂ ਇਸਦੇ ਨਾਲ ਵੱਡਾ ਜਾਨੀ ਨੁਕਸਾਨ ਹੋ ਸਕਦੀ ਸੀ, ਕਿਉਂਕਿ ਹੇਠਾਂ ਸ਼ਹਿਰ ਵਾਲੀ ਸੜਕ ਹੋਣ ਕਾਰਨ ਹਰ ਵਕਤ ਵੱਡੀ ਆਵਾਜ਼ਾਈ ਚੱਲਦੀ ਰਹਿੰਦੀ ਹੈ। ਫ਼ਿਲਹਾਲ ਪੁਲਿਸ ਵੱਲੋਂ ਜਾਂਚ ਜਾਰੀ ਹੈ ਤੇ ਬੱਸਾਂ ਨੂੰ ਸਾਈਡ ’ਤੇ ਕਰਵਾਉਣ ਦੇ ਯਤਨ ਕੀਤੇ ਜਾ ਰਹੇ ਹਨ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
Share the post "ਧੁੰਦ ਕਾਰਨ ਵਾਪਰਿਆਂ ਵੱਡਾ ਹਾਦਸਾ; ਸਲੀਪਰ ਬੱਸ ਵੱਜਣ ਕਾਰਨ ਰੋਡਵੇਜ਼ ਦੀ ਬੱਸ ਫ਼ਲਾਈਓਵਰ ’ਤੇ ਲਟਕੀ,ਦੇਖੋ ਵੀਡਿਓ"