ਬਠਿੰਡਾ, 27 ਦਸੰਬਰ: ਸ਼ੁੱਕਰਵਾਰ ਬਾਅਦ ਦੁਪਿਹਰ ਬਠਿੰਡਾ ਜ਼ਿਲ੍ਹੇ ਵਿਚ ਵਾਪਰੇ ਇੱਕ ਦਰਦਨਾਕ ਹਾਦਸੇ ਵਿਚ ਸਵਾਰੀਆਂ ਨਾਲ ਭਰੀ ਇੱਕ ਪ੍ਰਾਈਵੇਟ ਬੱਸ ਗੰਦੇ ਨਾਲੇ ਵਿਚ ਡਿੱਗ ਪਈ। ਇਸ ਹਾਦਸੇ ਵਿਚ ਹੋਏ ਜਾਨੀ ਨੁਕਸਾਨ ਦੀ ਅਸਲ ਤਸਵੀਰ ਸਾਹਮਣੇ ਨਹੀਂ ਆਈ ਪ੍ਰੰਤੂ ਜਿਸ ਤਰ੍ਹਾਂ ਇਹ ਘਟਨਾ ਵਾਪਰੀ ਹੈ, ਉਸਦੇ ਮੁਤਾਬਕ ਕਿਸੇ ਵੱਡੇ ਨੁਕਸਾਨ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਇਹ ਘਟਨਾ ਕਰੀਬ ਦੁਪਿਹਰ ਵਜੇਂ ਉਸ ਸਮੇਂ ਵਾਪਰੀ ਜਦ ਇਹ ਬੱਸ ਤਲਵੰਡੀ ਸਾਬੋ ਤੋਂ ਬਠਿੰਡਾ ਵੱਲ ਆ ਰਹੀ ਸੀ।
ਇਸ ਦੌਰਾਨ ਰਾਸਤੇ ਵਿਚ ਪਿੰਡ ਜੀਵਨ ਸਿੰਘ ਵਾਲਾ ਟੱਪਦੇ ਹੀ ਰਾਸਤੇ ਵਿਚ ਆਉਂਦੇ ਗੰਦੇ ਨਾਲ ਵਿਚ ਇਹ ਬੱਸ ਡਿੱਗ ਪਈ। ਗੁਰੂ ਕਾਸ਼ੀ ਕੰਪਨੀ ਦੀ ਇਹ ਬੱਸ (ਨੰਬਰ ਪੀਬੀ 11ਡੀਬੀ-6631) ਪਿੱਛਿਓ ਸਰਦੂਲਗੜ੍ਹ ਤੋਂ ਆਈ ਸੀ ਤੇ ਦਸਿਆ ਜਾ ਰਿਹਾ ਕਿ ਘਟਨਾ ਸਮੇਂ ਬੱਸ ਵਿਚ 45-50 ਸਵਾਰੀਆਂ ਸਨ। ਜਿਸਦੇ ਚੱਲਦੇ ਕਿਸੇ ਗੱਡੇ ਵੱਡੇ ਨੁਕਸਾਨ ਦਾ ਖ਼ਦਸਾ ਜਤਾਇਆ ਜਾ ਰਿਹਾ। ਘਟਨਾ ਦਾ ਪਤਾ ਚੱਲਦੇ ਹੀ ਪੁਲਿਸ ਪ੍ਰਸ਼ਾਸਨ, ਐਨਡੀਆਰਐਫ਼ ਦੀਆਂ ਟੀਮਾਂ ਤੇ ਸਮਾਜ ਸੇਵੀ ਸੰਸਥਾਵਾਂ ਦੇ ਵਲੰਟੀਅਰਾਂ ਤੋਂ ਇਲਾਵਾ ਆਮ ਲੋਕਾਂ ਵੱਲੋਂ ਬੱਸ ਵਿਚੋਂ ਸਵਾਰੀਆਂ ਨੂੰ ਕੱਢਣ ਦੇ ਯਤਨ ਕੀਤੇ ਜਾ ਰਹੇ ਸਨ।
ਇਹ ਵੀ ਪੜ੍ਹੋ ਲੁਧਿਆਣਾ ਵਾਲੇ ਦੀਸ਼ੇ ਕੌਂਸਲਰ ਨੇ ‘ਦਲ-ਬਦਲੀ’ ਵਿਚ ਬਣਾਇਆ ਨਵਾਂ ਰਿਕਾਰਡ, ਇੱਕ ਦਿਨ ’ਚ ਤਿੰਨ ਵਾਰ ਬਦਲੀ ਪਾਰਟੀ
ਸੂਚਨਾ ਮੁਤਾਬਕ ਘਟਨਾ ਸਥਾਨ ਤੋਂ ਆ ਰਹੀਆਂ ਐਂਬੂਲੈਂਸਾਂ ਦੇ ਨਾਲ ਬਠਿੰਡਾ ਸਿਵਲ ਹਸਪਤਾਲ ਦੀ ਐਂਮਰਜੇਂਸੀ ਲਗਾਤਾਰ ਭਰਦੀ ਜਾ ਰਹੀ ਸੀ। ਉਧਰ ਹਾਲੇ ਤੱਕ ਇਸ ਹਾਦਸੇ ਦੇ ਵਾਪਰਨ ਬਾਰੇ ਵੀ ਕੋਈ ਪੁਖ਼ਤਾ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਕਿ ਇਹ ਘਟਨਾ ਕਿਸੇ ਨੂੰ ਬਚਾਉਂਦੇ ਸਮੇਂ ਵਾਪਰੀ ਜਾਂ ਕਿਸੇ ਹੋਰ ਕਾਰਨ ਕਰਕੇ। ਫ਼ਿਲਹਾਲ ਜਾਣਕਾਰੀ ਇਕੱਤਰ ਕੀਤੀ ਜਾ ਰਹੀ ਹੈ।
ਖ਼ਬਰ ਅੱਪਡੇਟ ਹੋ ਰਹੀ ਹੈ, ਪੂਰੀ ਜਾਣਕਾਰੀ ਲਈ ਲਗਾਤਾਰ ਜੁੜੇ ਰਹੋਂ
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK
Share the post "ਬਠਿੰਡਾ ’ਚ ਵੱਡਾ ਹਾਦਸਾ; ਸਵਾਰੀਆਂ ਨਾਲ ਭਰੀ ਬੱਸ ਗੰਦੇ ਨਾਲੇ ’ਚ ਡਿੱਗੀ, ਵੱਡੇ ਨੁਕਸਾਨ ਦੀ ਸੰਭਾਵਨਾ"