ਬਠਿੰਡਾ, 7 ਜਨਵਰੀ: ਬੀਤੀ ਦੇਰ ਸ਼ਾਮ ਜ਼ਿਲ੍ਹੇ ਦੇ ਥਾਣਾ ਰਾਮਪੁਰਾ ਸਦਰ ਇਲਾਕੇ ਦੇ ਪਿੰਡ ਬਦਿਆਲਾ ਦੀ ਇੱਕ ਢਾਣੀ ਵਿਚ ਇੱਕ ਬਜੁਰਗ ਜੋੜੇ ਦਾ ਅਗਿਆਤ ਵਿਅਕਤੀਆਂ ਵੱਲੋਂ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਜੋੜਾ ਆਪਣੇ ਖੇਤਾਂ ਵਿਚ ਬਣੇ ਘਰ ’ਚ ਇਕੱਲਾ ਹੀ ਰਹਿੰਦਾ ਸੀ। ਉਨ੍ਹਾਂ ਦੀ ਪਹਿਚਾਣ ਕਿਆਸ ਸਿੰਘ ਪੁੱਤਰ ਕਰਨੈਲ ਅਤੇ ਅਮਰਜੀਤ ਕੌਰ ਵਜੋਂ ਹੋਈ ਹੈ, ਜਿੰਨ੍ਹਾਂ ਦੀ ਉਮਰ 60-62 ਸਾਲ ਦੱਸੀ ਜਾ ਰਹੀ ਹੈ। ਹਾਲਾਂਕਿ ਕਤਲ ਦੇ ਪਿੱਛੇ ਕਾਰਨਾਂ ਦਾ ਖ਼ੁਲਾਸਾ ਨਹੀਂ ਹੋ ਸਕਿਆ ਕਿ ਇਹ ਘਟਨਾ ਲੁੱਟਖੋਹ ਦੇ ਕਾਰਨ ਕੀਤੀ ਗਈ ਹੈ ਜਾਂ ਕੋਈ ਹੋਰ ਮਾਮਲਾ ਹੈ।
ਇਹ ਵੀ ਪੜ੍ਹੋ 43 ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਵਿਗੜੀ
ਪੁਲਿਸ ਨੂੰ ਇਸ ਘਟਨਾ ਦੀ ਸੂਚਨਾ ਦੇਰ ਰਾਤ ਮਿਲੀ ਸੀ, ਜਿਸਤੋਂ ਬਾਅਦ ਬਠਿੰਡਾ ਤੋਂ ਐਸਪੀ ਨਰਿੰਦਰ ਸਿੰਘ, ਫ਼ੂਲ ਦੇ ਡੀਐਸਪੀ ਪ੍ਰਦੀਪ ਸਿੰਘ ਤੋਂ ਇਲਾਵਾ ਥਾਣਾ ਸਦਰ ਦੇ ਐਸਐਚਓ ਤੋਂ ਇਲਾਵਾ ਸੀਆਈਏ ਦੀਆਂ ਟੀਮਾਂ ਵੱਲੋਂ ਮੌਕੇ ’ਤੇ ਪੁੱਜ ਕੇ ਜਾਂਚ ਕੀਤੀ ਜਾ ਰਹੀ ਹੈ। ਮੁਢਲੀ ਜਾਣਕਾਰੀ ਮੁਤਾਬਕ ਇਸ ਜੋੜੇ ਦਾ ਇੱਕ ਪੁੱਤਰ ਦਿੱਲੀ ਵਿਚ ਨੌਕਰੀ ਕਰਦਾ ਹੈ, ਜਿਸਦੇ ਚੱਲਦੇ ਇਹ ਦੋਨੋਂ ਇਕੱਲੇ ਹੀ ਪਿੰਡ ਰਹਿੰਦੇ ਸਨ। ਬੀਤੀ ਸ਼ਾਮ ਉਸਦੇ ਵੱਲੋਂ ਰੁਟੀਨ ਦੀ ਤਰ੍ਹਾਂ ਆਪਣੇ ਮਾਪਿਆਂ ਨੂੰ ਫ਼ੋਨ ਕੀਤਾ ਗਿਆ ਪ੍ਰੰਤੂ ਅੱਗੇ ਤੋਂ ਕੋਈ ਜਵਾਬ ਨਾ ਆਉਣ ਕਾਰਨ ਉਸਦੇ ਵੱਲੋਂ ਪਿੰਡ ਵਿਚ ਆਪਣੇ ਜਾਣਕਾਰਾਂ ਨੂੰ ਮੌਕੇ ’ਤੇ ਭੇਜਿਆ ਗਿਆ, ਜਿੱਥੇ ਕਤਲ ਦੇ ਬਾਰੇ ਪਤਾ ਲੱਗ ਸਕਿਆ। ਐਸਪੀ ਮੁਤਾਬਕ ਇਸ ਸਬੰਧ ਵਿਚ ਥਾਣਾ ਸਦਰ ਵਿਚ ਪਰਚਾ ਦਰਜ਼ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
Share the post "ਬਠਿੰਡਾ ’ਚ ਵੱਡੀ ਵਾਰਦਾਤ; ਢਾਣੀ ’ਚ ਰਹਿੰਦੇ ਬਜ਼ੁਰਗ ਜੋੜੇ ਦਾ ਬੇਰਹਿਮੀ ਨਾਲ ਕੀਤਾ ਕ+ਤਲ"