ਚੰਡੀਗੜ੍ਹ, 3 ਫਰਵਰੀ : ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਮਾਜਿਕ ਸੁਰੱਖਿਆ ਵਿਭਾਗ ’ਚ ਇੱਕ ਵੱਡਾ ਫ਼ੇਰਬਦਲ ਕਰਦਿਆਂ 44 ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰਾਂ ਸਹਿਤ ਸੀ.ਡੀ.ਪੀ.ਓਜ਼ ਦੇ ਤਬਾਦਲੇ ਕਰ ਦਿੱਤੇ ਹਨ। ਹਾਲਾਂਕਿ ਇੰਨ੍ਹਾਂ ਤਬਾਦਲਿਆਂ ਨੂੰ ਆਗਾਮੀ ਲੋਕ ਸਭਾ ਚੋਣਾਂ ਦੇ ਨਾਲ ਜੋੜਿਆ ਜਾ ਰਿਹਾ ਹੈ, ਕਿਉਂਕਿ ਕਾਫ਼ੀ ਸਾਰੇ ਅਧਿਕਾਰੀ ਅਪਣੇ ਗ੍ਰਹਿ ਜਿਲ੍ਹਿਆਂ ਵਿਚ ਤੈਨਾਤ ਹੁੰਦੇ ਹਨ ਜਾਂ ਫ਼ਿਰ ਉਹ ਪਿਛਲੇ ਤਿੰਨ ਸਾਲਾਂ ਤੋਂ ਉਸੇ ਖੇਤਰ ਵਿਚ ਹੀ ਟਿਕੇ ਆ ਰਹੇ ਹਨ। ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀ ਵਿਸੇਸ ਮੁੱਖ ਸਕੱਤਰ ਰਾਜੀ. ਪੀ ਸ਼੍ਰੀਵਾਸਤਵਾ ਦੇ ਦਸਖ਼ਤਾਂ ਹੇਠ ਜਾਰੀ ਤਬਾਦਲਿਆਂ ਦੀ ਲਿਸਟ ਵਿਚ 11 ਜ਼ਿਲ੍ਹਾ ਸਮਾਜਿਕ ਸੁਰੱਖਿਆ ਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਅਤੇ 33 ਸੀਡੀਪੀਓਜ਼ ਨੂੰ ਬਦਲਿਆ ਗਿਆ ਹੈ।
ਮੂਸੇਵਾਲਾ ਦੇ ਕਾਤਲਾਂ ਨੂੰ ਪਨਾਹ ਦੇਣ ਵਾਲਾ ਛੋਟਾ ਮਨੀ ਤੇ ਉਸਦਾ ਕਾਬੂ
ਬਦਲ ਗਏ ਅਧਿਕਾਰੀਆਂ ਦੀ ਲਿਸਟ ਹੇਠਾਂ ਨੱਥੀ ਹੈ।
Share the post "ਸਮਾਜਿਕ ਸੁਰੱਖਿਆ ਵਿਭਾਗ ’ਚ ਵੱਡੀ ਰੱਦੋ-ਬਦਲ, 44 ਜ਼ਿਲ੍ਹਾ ਅਫ਼ਸਰਾਂ ਸਹਿਤ ਸੀਡੀਪੀਓਜ਼ ਬਦਲੇ"