ਜਿਮਨੀ ਚੋਣਾਂ: ਗਿੱਦੜਬਾਹਾ ਤੋਂ ਮਨਪ੍ਰੀਤ ਬਾਦਲ ਤੇ ਬਰਨਾਲਾ ਤੋਂ ਕੇਵਲ ਢਿੱਲੋਂ ਨੂੰ ਭਾਜਪਾ ਨੇ ਦਿੱਤੀ ਹਰੀ ਝੰਡੀ!

0
5
68 Views

ਦੋਨਾਂ ਆਗੂਆ ਨੇ ਅੰਦਰਖ਼ਾਤੇ ਚੋਣਾਂ ਦੀਆਂ ਤਿਆਰੀਆਂ ਵਿੱਢੀਆਂ
ਗਿੱਦੜਬਾਹਾ/ਬਰਨਾਲਾ, 6 ਅਕਤੂਬਰ: ਆਗਾਮੀ ਮਹੀਨਿਆਂ ’ਚ ਪੰਜਾਬ ਵਿਚ ਹੋਣ ਵਾਲੀਆਂ ਚਾਰ ਜਿਮਨੀ ਚੋਣਾਂ ਦੇ ਲਈ ਜਿੱਥੇ ਸੂਬੇ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਤੇ ਵਿਰੋਧੀ ਧਿਰ ਕਾਂਗਰਸ ਨੇ ਲਗਭਗ ‘ਹੋਮ ਵਰਕ’ ਪੂਰਾ ਕਰ ਲਿਆ, ਉਥੇ ਭਾਰਤੀ ਜਨਤਾ ਪਾਰਟੀ ਨੇ ਵੀ ਅੰਦਰਖ਼ਾਤੇ ਤਿਆਰੀਆਂ ਵਿੱਢ ਦਿੱਤੀਆਂ ਹਨ। ਪਾਰਟੀ ਦੇ ਉੱਚ ਸੂਤਰਾਂ ਮੁਤਾਬਕ ਗਿੱਦੜਬਾਹਾ ਤੇ ਬਰਨਾਲਾ ਵਿਚ ਸਾਬਕਾ ਵਿਤ ਮੰਤਰੀ ਮਨਪ੍ਰੀਤ ਬਾਦਲ ਅਤੇ ਬਰਨਾਲਾ ਤੋਂ ਕੇਵਲ ਢਿੱਲੋਂ ਨੂੰ ਚੋਣ ਲੜਾਉਣ ਦੀ ਪੂਰੀ ਤਿਆਰੀ ਕਰ ਲਈ ਗਈ ਹੈ। ਜਦੋਂਕਿ ਡੇਰਾ ਬਾਬਾ ਨਾਨਕ ਤੇ ਚੱਬੇਵਾਲ ਹਲਕੇ ਲਈ ਵੀ ਉਮੀਦਵਾਰਾਂ ਦੀਆਂ ਸੂਚੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ:Panchayat Election: ਜਲਾਲਾਬਾਦ ਗੋ+ਲੀ ਕਾਂਡ ’ਚ ਅਕਾਲੀ ਆਗੂਆਂ ਨੌਨੀ ਮਾਨ ਤੇ ਬੌਬੀ ਮਾਨ ਵਿਰੁਧ ਪਰਚਾ ਦਰਜ਼

ਇੰਨ੍ਹਾਂ ਉਪ ਚੋਣਾਂ ਦੇ ਲਈ ਪਿੱਛਲੇ ਦਿਨੀਂ ਭਾਜਪਾ ਵੱਲੋਂ ਇੰਚਾਰਜ਼, ਸਹਿ ਇੰਚਾਰਜ਼ ਤੇ ਮੰਡਲ ਇੰਚਾਰਜ਼ਾਂ ਦੀਆਂ ਲਿਸਟਾਂ ਵੀ ਜਾਰੀ ਕੀਤੀਆਂ ਗਈਆਂ ਹਨ।ਸੂਚਨਾ ਮੁਤਾਬਕ ਅਕਾਲੀ ਦਲ ਨਾਲ ਮਿਲਕੇ ਚੋਣਾਂ ਲੜਣ ਦੌਰਾਨ ਭਾਜਪਾ ਦਾ ਮਾਝਾ ਤੇ ਦੁਆਬਾ ਦੇ ਵਿਚ ਪੁਰਾਣਾ ਆਧਾਰ ਰਿਹਾ ਹੈ ਪ੍ਰੰਤੂ ਮਾਲਵਾ ਦੇ ਵਿਚ ਇਸਦੇ ਵੱਲੋਂ ਪੈਰ ਲਗਾਉਣ ਦੇ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਗਿੱਦੜਬਾਹਾ ਤੇ ਬਰਨਾਲਾ ਦੋਨੋਂ ਸੀਟਾਂ ਹੀ ਧੁਰ ਮਾਲਵਾ ਵਿਚ ਪੈਂਦੀਆਂ ਹਨ। ਭਾਜਪਾ ਦੇ ਇੱਕ ਆਗੂ ਨੇ ਨਾਮ ਨਾਂ ਛਾਪਣ ਦੀ ਸਰਤ ’ਤੇ ਦਸਿਆ ਕਿ ‘‘ ਗਿੱਦੜਬਾਹਾ ਤੋਂ ਮਨਪ੍ਰੀਤ ਬਾਦਲ ਅਤੇ ਬਰਨਾਲਾ ਤੋਂ ਕੇਵਲ ਢਿੱਲੋਂ ਨੂੰ ਚੋਣ ਤਿਆਰੀਆਂ ਸ਼ੁਰੂ ਕਰਨ ਦਾ ਸਪੱਸ਼ਟ ਇਸ਼ਾਰਾ ਕੀਤਾ ਜਾ ਚੁੱਕਿਆ ਹੈ। ’’

ਇਹ ਵੀ ਪੜ੍ਹੋ:ਬਠਿੰਡਾ ’ਚ ਸਰਪੰਚੀ ਦੇ 68 ਅਤੇ ਪੰਚੀ ਦੇ 248 ਨਾਮਜਦਗੀ ਕਾਗਜ਼ ਰੱਦ

ਸਾਬਕਾ ਵਿਤ ਮੰਤਰੀ ਸ: ਬਾਦਲ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਅੰਦਰਖ਼ਾਤੇ ਗਿੱਦੜਬਾਹਾ ਦੇ ਲੋਕਾਂ ਵਿਚ ਜਾ ਰਹੇ ਹਨ।ਇਸੇ ਤਰ੍ਹਾਂ ਕੇਵਲ ਢਿੱਲੋਂ ਨੇ ਵੀ ਸਪੱਸ਼ਟ ਕੀਤਾ ਕਿ ਜੇਕਰ ਪਾਰਟੀ ਉਸਨੂੰ ਬਰਨਾਲਾ ਤੋਂ ਮੌਕਾ ਦਿੰਦੀ ਹੈ ਤਾਂ ਉਹ ਚੋਣ ਲੜਣ ਦੇ ਲਈ ਤਿਆਰ ਹਨ। ਇੱਥੇ ਇਹ ਵੀ ਦਸਣਾ ਬਣਦਾ ਹੈ ਕਿ ਪਿਛਲੀਆਂ ਲੋਕ ਸਭਾ ਚੋਣਾਂ ਵਿਚ ਪਾਰਟੀ ਬਠਿੰਡਾ ਲੋਕ ਸਭਾ ਹਲਕੇ ਤੋਂ ਮਨਪ੍ਰੀਤ ਬਾਦਲ ਨੂੰ ਚੋਣ ਲੜਾਉਣੀ ਤਿਆਰੀ ਵਿਚ ਸੀ ਪ੍ਰੰਤੂ ਐਨ ਮੌਕੇ ਸ: ਬਾਦਲ ਦੇ ਦਿਲ ਵਿਚ ‘ਖ਼ਰਾਬੀ’ ਆ ਜਾਣ ਕਾਰਨ ਉਹ ਚੋਣ ਨਹੀਂ ਲੜ ਸਕੇ। ਇਸੇ ਤਰ੍ਹਾਂ ਸੰਗਰੂਰ ਤੋਂ ਕੇਵਲ ਢਿੱਲੋਂ ਵੀ ਟਿਕਟ ਦੇ ਦਾਅਵੇਦਾਰ ਸਨ। ਦੋਨਾਂ ਦਾ ਪਿਛੋਕੜ ਕਾਂਗਰਸੀ ਹੈ ਤੇ ਇਹ ਇੰਨ੍ਹਾਂ ਹਲਕਿਆਂ ਤੋਂ ਚੋਣਾਂ ਲੜ ਚੁੱਕੇ ਹਨ।

ਇਹ ਵੀ ਪੜ੍ਹੋ:ਬਾਜਵਾ ਨੇ ਰਾਜ ਮਸ਼ੀਨਰੀ ਦੀ ਦੁਰਵਰਤੋਂ ਕਰਕੇ ਪੰਚਾਇਤੀ ਚੋਣਾਂ ’ਚ ’ਲੋਕਤੰਤਰ ਨੂੰ ਕੁਚਲਣ’ ਲਈ ਦੀ ਕੀਤੀ ਨਿੰਦਾ

ਗਿੱਦੜਬਾਹਾ ਹਲਕੇ ਵਿਚ ਤਾਂ ਮਨਪ੍ਰੀਤ ਬਾਦਲ ਦੇ ਚੱਲਦੇ ਹੀ ਅਕਾਲੀ ਆਗੂ ਡਿੰਪੀ ਢਿੱਲੋਂ ਵੱਲੋਂ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਵਿਚ ਜਾਣ ਦਾ ਦਾਅਵਾ ਕੀਤਾ ਸੀ, ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਅਕਾਲੀ ਦਲ ਅੰਦਰੋ ਅੰਦਰੀ ਮਨਪ੍ਰੀਤ ਨੂੰ ਅਪਣੇ ਨਾਲ ਲਿਆਉਣਾ ਚਾਹੁੰਦਾ ਹੈ ਪ੍ਰੰਤੂ ਹੁਣ ਲਗਭਗ ਸਪੱਸ਼ਟ ਹੁੰਦਾ ਜਾ ਰਿਹਾ ਕਿ ਸਾਬਕਾ ਵਿਤ ਮੰਤਰੀ ਭਾਜਪਾ ਵੱਲੋਂ ਹੀ ਇੱਥੋਂ ਚੋਣ ਲੜਣਗੇ। ਹਾਲਾਂਕਿ ਅਕਾਲੀ ਦਲ ਦੀ ਕੀ ਰਣਨੀਤੀ ਰਹੇਗੀ, ਇਸਦਾ ਖ਼ੁਲਾਸਾ ਆਉਣ ਵਾਲੇ ਸਮੇਂ ਵਿਚ ਹੀ ਹੋੇਵੇਗਾ। ਪ੍ਰੰਤੂ ਇਹ ਜਰੂਰ ਤੈਅ ਹੈ ਕਿ ਜੇਕਰ ਇਹ ਦੋਨੋਂ ਉਮੀਦਵਾਰ ਚੌਣ ਮੈਦਾਨ ਵਿਚ ਆਉਂਦੇ ਹਨ ਤਾਂ ਮੁਕਾਬਲਾ ਕਾਫ਼ੀ ਰੌਚਕ ਹੋ ਸਕਦਾ ਹੈ ਕਿਉਂਕਿ ਸੱਤਾਧਾਰੀ ਆਮ ਆਦਮੀ ਪਾਰਟੀ ਵੱਲੋਂ ਇੰਨ੍ਹਾਂ ਜਿਮਨੀ ਚੋਣਾਂ ਨੂੰ ਜਿੱਤਣ ਲਈ ਪੂਰੀ ਵਾਹ ਲਗਾ ਰਹੀ ਹੈ ਜਦਕਿ ਵਿਰੋਧੀ ਧਿਰ ਕਾਂਗਰਸ ਵੀ ਪਿਛਲੇ ਸਮੇਂ ’ਚ ਲੋਕ ਸਭਾ ਚੋਣਾਂ ਵਿਚ ਮਿਲੀ ਵੱਡੀ ਜਿੱਤ ਕਾਰਨ ਉਤਸ਼ਾਹਤ ਹੈ।

 

LEAVE A REPLY

Please enter your comment!
Please enter your name here