Mansa News:Mansa Police ਨੇ ਅੱਜ ਇੱਕ ਵੱਡੀ ਸਫ਼ਲਤਾ ਪ੍ਰਾਪਤ ਕਰਦਿਆਂ ਹਰਿਆਣਾ ਵਿਚ ਕਈ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਬੰਬੀਹਾ ਗੈਂਗ ਦੇ ਇੱਕ ਬਦਮਾਸ਼ ਨੂੰ 2 ਨਜ਼ਾਇਜ ਪਿਸਤੌਲਾਂ ਸਮੇਤ ਕਾਬੂ ਕੀਤਾ।ਮਾਮਲੇ ਦੀ ਜਾਣਕਾਰੀ ਦਿੰਦਿਆਂ ਐਸ.ਪੀ.(ਇੰਨਵੈ.) ਮਨਮੋਹਨ ਸਿੰਘ ਔਲਖ ਨੇ ਦਸਿਆ ਕਿ ਉਪ ਕਪਤਾਨ ਪੁਲਿਸ (ਡੀ) ਮਾਨਸਾ ਅੰਮ੍ਰਿਤਪਾਲ ਸਿੰਘ ਭਾਟੀ ਅਤੇ ਉਪ ਕਪਤਾਨ ਪੁਲਿਸ (ਸ:ਡ: ਬੁਢਲਾਡਾ)ਸਿਕੰਦਰ ਸਿੰਘ ਦੀ ਨਿਗਰਾਨੀ ਹੇਠ ਇੰਸਪੈਕਟਰ ਕੰਵਲਜੀਤ ਸਿੰਘ ਮੁੱਖ ਅਫਸਰ ਥਾਣਾ ਸਿਟੀ ਬੁਢਲਾਡਾ ਦੀ ਅਗਵਾਈ ਵਾਲੀ ਟੀਮ ਵੱਲੋਂ ਬੁਢਲਾਡਾ ਸ਼ਹਿਰ ਵਿੱਚ ਸ਼ੱਕੀ ਵਿਅਕਤੀਆਂ ਅਤੇ ਵੱਖ-ਵੱਖ ਥਾਵਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ।
ਇਹ ਵੀ ਪੜ੍ਹੋ ਵੱਡੀ ਅੱਤਵਾਦੀ ਸਾਜ਼ਿਸ਼ ਨਾਕਾਮ: ਗੋਲੀਬਾਰੀ ਤੋਂ ਬਾਅਦ ਲਾਰੈਂਸ ਬਿਸ਼ਨੋਈ ਗੈਂਗ ਦੇ ਚਾਰ ਕਾਰਕੁਨ ਗ੍ਰਿਫ਼ਤਾਰ; ਸੱਤ ਪਿਸਤੌਲ ਬਰਾਮਦ
ਇਸ ਦੌਰਾਨ ਸਹਾਇਕ ਥਾਣੇਦਾਰ ਸੁਖਜੀਤ ਸਿੰਘ ਦੀ ਟੀਮ ਵੱਲੋਂ ਹੋਲੀ ਹਾਰਟ ਸਕੂਲ ਬੁਢਲਾਡਾ ਨੇੜੇ ਰਾਮਬਖਸ਼ ਉਰਫ ਬਖਸ਼ੀ ਵਾਸੀ ਪਿੰਡ ਸੁਖਚੈਨ ਜਿਲ੍ਹਾ ਸਿਰਸਾ (ਹਰਿਆਣਾ) ਨੂੰ ਕਾਬੂ ਕੀਤਾ ਗਿਆ।ਜਿਸ ਦੇ ਕਬਜਾ ਵਿੱਚੋਂ 02 ਪਿਸਟਲ .32 ਬੋਰ ਸਮੇਤ 02 ਜਿੰਦਾ ਰੌਂਦ .32 ਬੋਰ ਅਤੇ 01 ਦੇਸੀ ਕੱਟਾ 315 ਬੋਰ ਸਮੇਤ 01 ਕਾਰਤੂਸ 315 ਬੋਰ ਬ੍ਰਾਮਦ ਹੋਏ। ਉਸਦੇ ਖਿਲਾਫ ਮੁੱਕਦਮਾ ਨੰਬਰ 225 ਥਾਣਾ ਸਿਟੀ ਬੁਢਲਾਡਾ ਦਰਜ ਕੀਤਾ ਗਿਆ। ਮੁਢਲੀ ਪੁਛਗਿਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਉਸਦੇ ਵੱਲੋਂ ਕੁੱਝ ਦਿਨ ਪਹਿਲਾਂ ਥਾਣਾ ਬੜਾਗੁੜਾ ਜਿਲ੍ਹਾ ਸਿਰਸਾ(ਹਰਿਆਣਾ) ਵਿਖੇ ਦੋ ਵੱਖ-ਵੱਖ ਥਾਵਾਂ ਪਰ ਫਾਈਰਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਸੀ ਜੋ ਹੁਣ ਭਗੌੜਾ ਚੱਲ ਰਿਹਾ ਸੀ।ਰਾਮਬਖਸ਼ ਉਰਫ ਬਖਸ਼ੀ ਦਵਿੰਦਰ ਬੰਬੀਹਾ ਗੈਂਗ ਨਾਲ ਸੰਬੰਧ ਰੱਖਦਾ ਹੈ। ਉਸਦੇ ਖਿਲਾਫ ਹੁਣ ਤੱਕ ਕੁੱਲ 06 ਮੁਕੱਦਮੇ ਦਰਜ ਹਨ।ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।













