Bathinda News: Bathinda ਸ਼ਹਿਰ ਦੇ ਵਿੱਚ ਬਸੰਤ ਪੰਚਮੀ ਮੌਕੇ ਅੱਜ ਸ਼ਾਮ ਜ਼ਬਰਦਸਤ ਧਮਾਕਾ ਹੋਣ ਦੀ ਖਬਰ ਹੈ। ਸਹਿਰ ਦੇ ਆਰੀਆ ਸਮਾਜ ਚੌਂਕ ਵਿੱਚ ਇਹ ਧਮਾਕਾ ਇੰਨਾਂ ਜ਼ਿਆਦਾ ਖਤਰਨਾਕ ਸੀ ਕਿ ਇਸਦੀ ਅਵਾਜ਼ ਦੂਰ ਦੂਰ ਤੱਕ ਸੁਣਾਈ ਦਿੱਤੀ, ਜਿਸ ਕਾਰਨ ਸ਼ਹਿਰ ਵਿਚ ਦਹਿਸ਼ਤ ਵਾਲਾ ਮਾਹੌਲ ਬਣ ਗਿਆ। ਘਟਨਾ ਦਾ ਪਤਾ ਲੱਗਦੇ ਪੁਲਿਸ ਟੀਮਾਂ ਮੌਕੇ ‘ਤੇ ਪੁੱਜੀਆਂ। ਡੀਐਸਪੀ ਸਿਟੀ ਅੰਮ੍ਰਿਤਪਾਲ ਸਿੰਘ ਭਾਟੀ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਇਹ ਧਮਾਕਾ ਗੁਬਾਰੇ ਭਰਨ ਵਾਲੇ ਗੈਸ ਸਿਲੰਡਰ ਫੱਟਣ ਕਾਰਨ ਹੋਇਆ ਹੈ।
ਇਹ ਵੀ ਪੜ੍ਹੋ ਲਖਨਊ ਵਿਖੇ ਹੋਈ ਆਲ ਇੰਡੀਆ ਪ੍ਰੀਜ਼ਾਈਡਿੰਗ ਅਫ਼ਸਰ ਕਾਨਫਰੰਸ ਵਿੱਚ ਸਪੀਕਰ ਨੇ ਕੀਤੀ ਸ਼ਿਰਕਤ
ਇਸ ਸਿਲੰਡਰ ਦੇ ਕਈ ਟੁਕੜੇ ਹੋ ਗਏ, ਜੋਕਿ ਦੂਰ ਦੂਰ ਤੱਕ ਜਾ ਵੱਜੇ। ਪੁਲਿਸ ਨੇ ਇਲਾਕੇ ਨੂੰ ਸੀਲ ਕਰ ਦਿੱਤਾ। ਜਾਂਚ ਲਈ ਪੁਲਿਸ ਦੀ ਫੌਰੇਸਕ ਟੀਮ ਵੀ ਮੌਕੇ ਤੇ ਪੁੱਜ ਗਈ। ਦਸਿਆ ਜਾ ਰਿਹਾ ਕਿ ਗੁਬਾਰੇ ਭਰਨ ਵਾਲਾ ਵੀ ਇਸ ਧਮਾਕੇ ਵਿੱਚ ਜਖਮੀ ਹੋਇਆ ਪ੍ਰੰਤੂ ਉਹ ਮੌਕੇ ਤੋਂ ਫ਼ਰਾਰ ਹੋ ਗਿਆ। ਗ਼ਨੀਮਤ ਇਹ ਰਹੀ ਕਿ ਧਮਾਕੇ ਸਮੇਂ ਆਸਪਾਸ ਜ਼ਿਆਦਾ ਭੀੜ ਨਹੀਂ ਸੀ। ਇਸਤੋਂ ਇਲਾਵਾ ਇਹ ਧਮਾਕਾ ਬਿਲਕੁਲ ਸਕੂਲ ਦੇ ਸਾਹਮਣੇ ਹੋਇਆ ਜਿਸ ਵਿਚ ਛੁੱਟੀ ਹੋ ਚੁੱਕੀ ਸੀ। ਡੀਐਸਪੀ ਅੰਮ੍ਰਿਤਪਾਲ ਸਿੰਘ ਭਾਟੀ ਮੁਤਾਬਕ ਜ਼ਿੰਮੇਵਾਰ ਵਿਅਕਤੀ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।


