ਰੋਜ਼ ਗਾਰਡਨ ਵਿੱਚ ਨਵੀਂ ਕੰਟੀਨ ਬਣਾਉਣ ਦੇ ਦਿੱਤੇ ਹੁਕਮ, ਕੰਟੀਨ ਦਾ ਨਕਸ਼ਾ ਤਿਆਰ
ਮੇਅਰ ਨੇ ਗਰੋਥ ਸੈਂਟਰ ਸਥਿਤ ਕੈਂਸਰ ਹਸਪਤਾਲ ਦੇ ਸਾਹਮਣੇ ਪਬਲਿਕ ਟਾਇਲਟ ਦਾ ਰੱਖਿਆ ਨੀਂਹ ਪੱਥਰ
Bathinda News: ਮੇਅਰ ਪਦਮਜੀਤ ਸਿੰਘ ਮਹਿਤਾ ਵੱਲੋਂ ਅੱਜ ਦਿਨ ਭਰ ਆਪਣੇ ਦਫ਼ਤਰ ਵਿੱਚ ਪਹੁੰਚੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਲਗਭਗ ਸਾਰੀਆਂ ਸਮੱਸਿਆਵਾਂ ਦਾ ਮੌਕੇ ‘ਤੇ ਹੀ ਹੱਲ ਕਰਵਾਇਆ। ਇਸ ਦੌਰਾਨ ਨਗਰ ਨਿਗਮ ਦੇ ਆਊਟਸੋਰਸ ਸਟਾਫ਼ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਅਤੇ ਆਪਣੀਆਂ ਸਮੱਸਿਆਵਾਂ ਦੱਸੀਆਂ, ਜਿਨ੍ਹਾਂ ਦਾ ਮੇਅਰ ਵੱਲੋਂ ਹੱਲ ਕੀਤਾ ਗਿਆ, ਜਦਕਿ ਕੁਝ ਸਮੱਸਿਆਵਾਂ ਸਬੰਧੀ ਮੇਅਰ ਨੇ ਕੌਂਸਲਰਾਂ ਨਾਲ ਮੀਟਿੰਗ ਕਰਕੇ ਅਹਿਮ ਫੈਸਲੇ ਲਏ।
ਕੌਂਸਲਰਾਂ ਦੀ ਉਕਤ ਮੀਟਿੰਗ ਵਿੱਚ ਬਲਜੀਤ ਸਿੰਘ ਰਾਜੂ ਸਰਾਂ, ਰਤਨ ਰਾਹੀ, ਹਰਵਿੰਦਰ ਸਿੰਘ ਲੱਡੂ, ਟਹਿਲ ਸਿੰਘ ਬੁੱਟਰ, ਪਰਵਿੰਦਰ ਸਿੰਘ ਨੰਬਰਦਾਰ, ਵਿਪਨ ਮਿੱਤੂ, ਸੁਖਦੇਵ ਸਿੰਘ ਸੁੱਖਾ, ਟਹਿਲ ਸਿੰਘ ਬੁੱਟਰ, ਮੱਖਨ ਠੇਕੇਦਾਰ, ਉਮੇਸ਼ ਗੋਗੀ, ਸਾਧੂ ਸਿੰਘ, ਗੋਵਿੰਦ ਮਸੀਹ, ਚਰਨਜੀਤ ਭੋਲਾ, ਕਮਲਜੀਤ ਸਿੰਘ ਨੰਬਰਦਾਰ ਆਦਿ ਹਾਜ਼ਰ ਸਨ। ਉਨ੍ਹਾਂ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਮੇਅਰ ਦਫ਼ਤਰ ਵੱਲੋਂ ਮਾਰਕ ਹੋਏ ਪੱਤਰਾਂ ’ਤੇ ਤੁਰੰਤ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਰਿਪੋਰਟ ਦਿੱਤੀ ਜਾਵੇ।
ਇਹ ਵੀ ਪੜ੍ਹੋ 20,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਸਬ-ਇੰਸਪੈਕਟਰ ਅਤੇ ਉਸਦੇ ਸਾਥੀ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ
ਰੋਜ਼ ਗਾਰਡਨ ਵਿੱਚ ਸੈਰ ਕਰਨ ਵਾਲੀਆਂ ਵੱਖ-ਵੱਖ ਸੰਸਥਾਵਾਂ ਦੇ ਅਹੁਦੇਦਾਰਾਂ ਦੀਆਂ ਮੰਗਾਂ ਨੂੰ ਧਿਆਨ ਵਿੱਚ ਰੱਖਦਿਆਂ ਮੇਅਰ ਨੇ ਅਧਿਕਾਰੀਆਂ ਨੂੰ ਉਕਤ ਜਥੇਬੰਦੀਆਂ ਨਾਲ ਵਿਚਾਰ ਵਟਾਂਦਰਾ ਕਰਨ ਉਪਰੰਤ ਰੋਜ਼ ਗਾਰਡਨ ਵਿੱਚ ਚਾਹ-ਪਾਣੀ ਲਈ ਕੰਟੀਨ ਬਣਾਉਣ ਦੇ ਨਿਰਦੇਸ਼ ਵੀ ਦਿੱਤੇ, ਜਿਸ ‘ਤੇ ਅਧਿਕਾਰੀਆਂ ਨੇ ਉਕਤ ਕੰਟੀਨ ਦਾ ਨਕਸ਼ਾ ਵੀ ਮੇਅਰ ਨੂੰ ਸੌਂਪਿਆ।
ਇਹ ਵੀ ਪੜ੍ਹੋ Big News; ਨਸ਼ਾ ਤਸਕਰ ਮਹਿਲਾ ਕਾਂਸਟੇਬਲ ਨੂੰ ਪੁਲਿਸ ਵਿਭਾਗ ਵਿਚੋਂ ਨੌਕਰੀ ਤੋਂ ਕੀਤਾ ਬਰਖ਼ਾਸਤ
ਮੇਅਰ ਸ਼੍ਰੀ ਮਹਿਤਾ ਨੇ ਅੱਜ ਗਰੋਥ ਸੈਂਟਰ ਵਿੱਚ ਸਥਿਤ ਕੈਂਸਰ ਹਸਪਤਾਲ ਦੇ ਸਾਹਮਣੇ ਇੱਕ ਜਨਤਕ ਪਖਾਨੇ ਦਾ ਨੀਂਹ ਪੱਥਰ ਵੀ ਰੱਖਿਆ। ਇਸ ਦੌਰਾਨ ਸਿਵਲ ਵਰਕਸ ਦੇ ਐਸ.ਡੀ.ਓ ਚਿਰਾਗ ਬਾਂਸਲ, ਗਰੋਥ ਸੈਂਟਰ ਦੇ ਪ੍ਰਧਾਨ ਰਾਮ ਪ੍ਰਕਾਸ਼ ਜਿੰਦਲ, ਮੀਤ ਪ੍ਰਧਾਨ ਕੁਨਾਲ ਗੁਪਤਾ, ਸਕੱਤਰ ਰਵਿੰਦਰ ਬਾਂਸਲ, ਵਿੱਤ ਸਕੱਤਰ ਰਮਨ ਮਿੱਤਲ, ਬੁਲਾਰੇ ਅਵਨੀਸ਼ ਖੋਸਲਾ, ਚੇਅਰਮੈਨ ਭੂਸ਼ਣ ਗਰਗ, ਸੁਰਿੰਦਰ ਨਾਗਪਾਲ, ਸਲਾਹਕਾਰ ਕਮੇਟੀ ਮੈਂਬਰ ਵਿਨੈ ਨੰਦਿਕੰਡਾ, ਜਸਪਾਲ ਬਾਂਸਲ ਅਤੇ ਹੋਰ ਹਾਜ਼ਰ ਸਨ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਮੇਅਰ ਨੇ ਜਾਰੀ ਕੀਤੇ ਹੁਕਮ: ਮਾਰਕ ਹੋਣ ਵਾਲੇ ਪੱਤਰਾਂ ‘ਤੇ ਸੰਬੰਧਿਤ ਅਧਿਕਾਰੀ ਕਾਰਵਾਈ ਕਰਕੇ ਕਰਨ ਸੂਚਿਤ"