ਬਠਿੰਡਾ, 26 ਦਸੰਬਰ: ਨਵੀਂ ਸਿੱਖਿਆ ਨੀਤੀ 2020 ਦੇ ਵਿੱਚ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਅਤੇ ਤਣਾਅ ਮੁਕਤ ਸਿੱਖਿਆ ‘ਤੇ ਬਹੁਤ ਜ਼ੋਰ ਦਿੱਤਾ ਗਿਆ ਹੈ। ਨਵੀਂ ਸਿੱਖਿਆ ਨੀਤੀ ਅਨੁਸਾਰ ਵਿਦਿਆਰਥੀਆਂ ਨੂੰ ਜੀਵਨ ਕੌਸ਼ਲਾਂ ਨਾਲ ਸਸ਼ਕਤ ਕਰਨਾ ਸਿੱਖਿਆ ਦਾ ਮੁੱਖ ਉਦੇਸ਼ ਹੈ। ਇਸੇ ਉਦੇਸ਼ ਤਹਿਤ ਸਿਲਵਰ ਓਕਸ ਸਕੂਲ ਸੁਸ਼ਾਂਤ ਸਿਟੀ -2 ਦੇ ਵਿੱਚ ਵਿਦਿਆਰਥੀਆਂ ਲਈ CBSE ਦੇ ਉਪਰਾਲੇ ਹੇਠ ਕੈਪੈਸਿਟੀ ਬਿਲਡਿੰਗ ਪ੍ਰੋਗਰਾਮ ਤਹਤ ਇੱਕ ਚਾਰ ਰੋਜ਼ਾ ‘ਮੇਧਾ ਯੋਗਾ’ ਕੈੰਪ ਲਗਵਾਇਆ ਗਿਆ ਜਿਸ ਦੀ ਅਗਵਾਈ ਸ੍ਰੀਮਤੀ ਕਿਰਨ ਲੂੰਬਾ (HFCL) ਦੁਆਰਾ ਕੀਤੀ ਗਈI
ਇਹ ਵੀ ਪੜ੍ਹੋ ਡੇਰਾ ਬਿਆਸ ਮੁਖੀ ਤੇ ਜਥੇਦਾਰ ਹਰਪ੍ਰੀਤ ਸਿੰਘ ਵਿਚਕਾਰ ਹੋਈ ਮੀਟਿੰਗ ਦੀ ਸਿਆਸੀ ਤੇ ਧਾਰਮਿਕ ਗਲਿਆਰਿਆਂ ਚਰਚਾ
ਕੈਂਪ ਵਿੱਚ ਕੁੱਲ 71 ਵਿਦਿਆਰਥੀਆਂ ਨੇ ਭਾਗ ਲਿਆ ਅਤੇ ਉਨ੍ਹਾਂ ਨੇ ਵਧੀਆ ਧਿਆਨ ਕੇਂਦਰਿਤ ਕਰਨ ਅਤੇ ਮਨ ਦੀ ਸਪਸ਼ਟਤਾ ਦਾ ਅਨੁਭਵ ਕੀਤਾ| ਇਸ ਕੈੰਪ ਦੌਰਾਨ ਵਿਦਿਆਰਥੀਆਂ ਨੂੰ ਵੱਖ-ਵੱਖ ਗਤੀਵਿਧੀਆਂ ਜਿਵੇਂ ਕਿ ਮੇਡੀਟੇਸ਼ਨ, ਮਾਈਡ ਗੇਮਜ਼, ਭਾਵਨਾਵਾਂ ਉੱਤੇ ਕਾਬੂ ਕਰਨਾ ਅਤੇ ਇਕਾਗਰਤਾ ਵਿੱਚ ਵਾਧਾ ਕਰਨ ਵਾਲੀਆਂ ਕਸਰਤਾਂ ਆਦਿ ਕਰਵਾਈਆਂ ਗਈਆਂ I ਇਸ ਕੈਂਪ ਦਾ ਉਦੇਸ਼ ਨੌਜਵਾਨ ਮਨਾਂ ਨੂੰ ਸਹੀ ਦਿਸ਼ਾ ਵਿੱਚ ਸੇਧ ਦੇਣਾ ਸੀ।
ਇਹ ਵੀ ਪੜ੍ਹੋ Bathinda Police ਵੱਲੋਂ ਨਕਲੀ MLA ਕਾਬੂ, ਜਾਣੋ ਮਾਮਲਾ
ਸਕੂਲ ਦੀ ਡਾਇਰੈਕਟਰ ਸ੍ਰੀਮਤੀ ਬਰਨਿੰਦਰ ਪਾਲ ਸੇਖੋਂ ਨੇ ਕਿਹਾ ਕਿ ਚਾਰ ਦਿਨਾਂ ਦੇ ਆਰਟ ਆਫ਼ ਲਿਵਿੰਗ ਕੈਂਪ ਦੌਰਾਨ ਵਿਦਿਆਰਥੀਆਂ ਵਿੱਚ ਮਹੱਤਵਪੂਰਨ ਸਕਾਰਾਤਮਕ ਤਬਦੀਲੀ ਦੇਖੀ ਗਈ ਹੈ। ਉਹ ਵਧੇਰੇ ਜ਼ਿੰਮੇਵਾਰ ਬਣ ਗਏ ਅਤੇ ਆਪਣੀਆਂ ਪੜ੍ਹਾਈਆਂ ‘ਤੇ ਧਿਆਨ ਕੇਂਦਰਿਤ ਕਰਨ ਲੱਗੇ । ਪ੍ਰਿੰਸੀਪਲ ਸ੍ਰੀਮਤੀ ਨੀਤੂ ਅਰੋੜਾ ਨੇ ਕਿਹਾ ਕਿ ਯੋਗ ਅਤੇ ਧਿਆਨ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਅਸਲ ਜੀਵਨ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਸਾਧਨਾਂ ਨਾਲ ਸਸ਼ਕਤ ਕੀਤਾ ਗਿਆ ਹੈ। ਆਪਣੀਆਂ ਭਾਵਨਾਵਾਂ ਨੂੰ ਕਿਵੇਂ ਸੰਭਾਲਣਾ ਹੈ ਅਤੇ ਸਹੀ ਫੈਸਲਾ ਕਿਵੇਂ ਲੈਣਾ ਹੈ। ਸਕੂਲ ਦੇ ਪ੍ਰਿੰਸੀਪਲ ਅਤੇ ਡਾਇਰੈਕਟਰ ਦੋਵਾਂ ਨੇ ਸ੍ਰੀਮਤੀ ਕਿਰਨਦੀਪ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਜੀਵਨ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਅਤੇ ਉਨ੍ਹਾਂ ਨੂੰ ਦੂਰ ਕਰਨ ਦੇ ਹੁਨਰ ਨਾਲ ਲੈਸ ਕੀਤਾ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK
Share the post "ਸਿਲਵਰ ਓਕਸ ਸਕੂਲ ਸੁਸ਼ਾਂਤ ਸਿਟੀ-2 ‘ਚ ‘ਆਰਟ ਆਫ਼ ਲਿਵਿੰਗ’ ਦੇ ਅਧਿਆਪਕ ਦੁਆਰਾ ‘ਮੇਧਾ ਯੋਗਾ’ ਚਾਰ ਰੋਜ਼ਾ ਕੈੰਪ ਦਾ ਆਯੋਜਨ"