Punjabi Khabarsaar
ਬਠਿੰਡਾ

ਫਾਰਮੇਸੀ ਕੌਂਸਲ ਦੀਆਂ ਚੋਣਾਂ ਸਬੰਧੀ ਰਾਮਪੁਰਾ ਫੂਲ ਵਿੱਚ ਹੋਈ ਮੀਟਿੰਗ: ਅਸ਼ੋਕ ਬਾਲਿਆਂਵਾਲੀ

ਰਾਮਪੁਰਾ ਫੂਲ ਯੂਨਿਟ ਪੂਰੀ ਤਰ੍ਹਾਂ ਸੁਸ਼ੀਲ ਗਰੁੱਪ ਦੇ ਨਾਲ: ਛਿੰਦਰਪਾਲ ਸਿੰਗਲਾ 
ਬਠਿੰਡਾ,1 ਅਕਤੂਬਰ: ਪੰਜਾਬ ਰਾਜ ਫਾਰਮੇਸੀ ਕੌਂਸਲ ਦੀਆਂ ਚੋਣਾਂ ਲਈ ਪੀਸੀਏ (ਐਫੀਲੀਏਟਿਡ ਏ.ਆਈ.ਓ.ਸੀ.ਡੀ.) ਵੱਲੋਂ ਮੌਜੂਦਾ ਪ੍ਰਧਾਨ ਸੁਸ਼ੀਲ ਕੁਮਾਰ ਬਾਂਸਲ ਗਰੁੱਪ ਦੇ 6 ਉਮੀਦਵਾਰਾਂ ਨੂੰ ਸਮਰਥਨ ਦੇਣ ਦਾ ਸਿਲਸਿਲਾ ਜ਼ਿਲ੍ਹਾ ਬਠਿੰਡਾ ਵਿੱਚ ਜਾਰੀ ਹੈ। ਜਾਣਕਾਰੀ ਦਿੰਦਿਆਂ ਟੀਬੀਡੀਸੀਏ ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਬਾਲਿਆਂਵਾਲੀ ਨੇ ਦੱਸਿਆ ਕਿ ਬੀਤੇ ਦਿਨ ਜ਼ਿਲ੍ਹਾ ਬਠਿੰਡਾ ਦੇ ਰਾਮਪੁਰਾ ਫੂਲ ਯੂਨਿਟ ਅਤੇ ਨਥਾਣਾ ਯੂਨਿਟ ਵਿੱਚ ਮੀਟਿੰਗਾਂ ਕੀਤੀਆਂ ਗਈਆਂ, ਜਿਸ ਵਿੱਚ ਫਾਰਮੇਸੀ ਕੌਂਸਲ ਦੇ ਪ੍ਰਧਾਨ ਅਤੇ ਉਮੀਦਵਾਰ ਸੁਸ਼ੀਲ ਕੁਮਾਰ ਬਾਂਸਲ ਹਾਜ਼ਰ ਸਨ,
ਜਿਨ੍ਹਾਂ ਦੇ ਨਾਲ ਹੋਲਸੇਲ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਦਰਸ਼ਨ ਜੌੜਾ ਵੀ ਹਾਜ਼ਰ ਸਨ, ਜਿਨ੍ਹਾਂ ਦਾ ਰਾਮਪੁਰਾ ਫੂਲ ਅਤੇ ਨਥਾਣਾ ਯੂਨਿਟ ਦੀ ਸਮੁੱਚੀ ਟੀਮ ਵੱਲੋਂ ਸਵਾਗਤ ਕੀਤਾ ਗਿਆ। ਇਸ ਦੌਰਾਨ ਰਾਮਪੁਰਾ ਫੁੱਲ ਯੂਨਿਟ ਦੇ ਪ੍ਰਧਾਨ ਛਿੰਦਰਪਾਲ ਸਿੰਗਲਾ, ਸਾਬਕਾ ਪ੍ਰਧਾਨ ਰਾਕੇਸ਼ ਢੀਂਗਰਾ, ਕੈਸ਼ੀਅਰ ਰਾਜੇਸ਼ ਕੁਮਾਰ ਰਾਜਨ, ਜਗਤਾਰ ਸਿੰਘ ਭੁੱਲਰ, ਪੀ.ਆਰ.ਓ ਉਮੇਸ਼ ਕੁਮਾਰ, ਸੁਨੀਲ ਤਾਂਗੜੀ, ਕਪਿਲ ਬਾਂਸਲ, ਅੰਕੁਰ ਕਾਂਸਲ, ਅਮਿਤ ਮੰਗਲਾ, ਨਰਿੰਦਰ ਬਾਂਸਲ, ਵਿਕਾਸ ਸਿੰਗਲਾ, ਸੁਮਨ ਕਾਂਸਲ, ਜਿੰਕੀ, ਨਥਾਣਾ ਯੂਨਿਟ ਦੇ ਪ੍ਰਧਾਨ ਵਜਿੰਦਰ ਸ਼ਰਮਾ, ਸਕੱਤਰ ਪੰਕਜ ਗਰਗ, ਜੈਨੀਸ਼ ਗਰਗ, ਗੁਰਪ੍ਰੀਤ ਸਿੰਘ, ਮੱਖਣ ਸਿੰਘ, ਅਜੈਬ ਸਿੰਘ, ਸੁਖਦੇਵ ਬਰਾੜ ਹਾਜ਼ਰ ਸਨ।
ਇਸ ਦੌਰਾਨ ਦੋਵਾਂ ਇਕਾਈਆਂ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਮੌਜੂਦਾ ਪ੍ਰਧਾਨ ਸੁਸ਼ੀਲ ਕੁਮਾਰ ਬਾਂਸਲ ਗਰੁੱਪ ਦੇ ਸਾਰੇ 6 ਉਮੀਦਵਾਰਾਂ ਦੀ ਹਮਾਇਤ ਕੀਤੀ। ਇਸ ਦੌਰਾਨ ਜ਼ਿਲ੍ਹਾ ਪ੍ਰਧਾਨ ਅਸ਼ੋਕ ਬਾਲਿਆਂਵਾਲੀ ਅਤੇ ਉਮੀਦਵਾਰ ਸੁਸ਼ੀਲ ਕੁਮਾਰ ਬਾਂਸਲ ਨੇ ਦੋਵਾਂ ਯੂਨਿਟਾਂ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਸੁਸ਼ੀਲ ਗਰੁੱਪ ਦੇ ਜੇਤੂ ਬਣਨ ਤੋਂ ਬਾਅਦ ਫਾਰਮੇਸੀ ਕੌਂਸਲ ਦੇ ਕੰਮਾਂ ਵਿੱਚ ਹੋਰ ਤੇਜ਼ੀ ਲਿਆਂਦੀ ਜਾਵੇਗੀ।

Related posts

ਕਿਸਾਨਾਂ ਦਾ ਪੱਕਾ ਮੋਰਚਾ ਗਿਆਰਵੇਂ ਦਿਨ ਵੀ ਜਾਰੀ

punjabusernewssite

ਬਠਿੰਡਾ ’ਚ ਜਿਆਦਾਤਰ ਉਮੀਦਵਾਰ ਅਪਣੇ ਹੱਕ ਵਿਚ ਨਹੀਂ ਪਾ ਸਕੇ ਅਪਣੀ ਵੋਟ

punjabusernewssite

ਡੀ.ਏ.ਵੀ. ਕਾਲਜ ਨੇ ਜ਼ੋਨਲ ਯੂਥ ਫੈਸਟੀਵਲ ’ਚੋਂ ਜਿੱਤੀ ‘ਓਵਰਆਲ ਟਰਾਫੀ’

punjabusernewssite