Bathinda News:ਬੱਸ ਸਟੈਂਡ ਨੂੰ ਮੌਜੂਦਾ ਥਾਂ ‘ਤੇ ਕਾਇਮ ਰੱਖਣ ਲਈ ਵਪਾਰੀਆਂ, ਸਮਾਜਿਕ ਸੰਗਠਨਾਂ, ਸੰਘਰਸ਼ਸ਼ੀਲ ਜਥੇਬੰਦੀਆਂ ਅਤੇ ਹਰ ਵਰਗ ਵਲੋਂ ਲਗਾਤਾਰ ਰੋਜ਼ਾਨਾ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਬੱਸ ਸਟੈਂਡ ਨੂੰ ਮੌਜੂਦਾ ਥਾਂ ‘ਤੇ ਹੀ ਰੱਖਿਆ ਜਾਵੇ ਅਤੇ ਸ਼ਹਿਰ ਵਿੱਚ ਵਪਾਰੀਆਂ ਦੀ ਲੁੱਟ ਦਾ ਕੇਂਦਰ ਬਣੀ ਟੋਹ ਵੈਨਾਂ, ਜੋ ਕਿ ਨਿੱਜੀ ਠੇਕੇਦਾਰ ਵੱਲੋਂ ਚਲਾਈਆਂ ਜਾ ਰਹੀਆਂ ਹਨ, ਉੱਤੇ ਰੋਕ ਲਾਈ ਜਾਵੇ। ਇਸ ਮੁੱਦੇ ਨੂੰ ਲੈ ਕੇ ਐਤਵਾਰ ਨੂੰ ਲਗਾਤਾਰ ਮੀਟਿੰਗਾਂ ਦਾ ਦੌਰ ਜਾਰੀ ਰਿਹਾ। ਜਿਸ ਵਿੱਚ ਬੱਸ ਅੱਡਾ ਕਮੇਟੀ ਦੇ ਕਨਵੀਨਰ ਬਲਤੇਜ ਸਿੰਘ ਵਾਂਦਰ ਅਤੇ ਵਪਾਰਿਕ ਸੰਗਠਨਾਂ ਵੱਲੋਂ ਵੱਖ-ਵੱਖ ਥਾਵਾਂ ‘ਤੇ ਬੈਠ ਕੇ ਲੁਧਿਆਣਾ ਪਹੁੰਚਣ ਦਾ ਆਹਵਾਨ ਕੀਤਾ ਗਿਆ।
ਇਹ ਵੀ ਪੜ੍ਹੋ Kamal bhabhi ਕ.ਤ+ਲ ਕਾਡ; ਵਾਰਦਾਤ ਤੋਂ ਬਾਅਦ ਵਿਦੇਸ਼ ਭੱਜਿਆ ਅੰਮ੍ਰਿਤਪਾਲ ਸਿੰਘ ਮਹਿਰੋਂ:ਐਸਐਸਪੀ
ਕੌਂਸਲਰ ਸੰਦੀਪ ਬਾਬੀ ਨੇ ਦੱਸਿਆ ਕਿ ਸੋਮਵਾਰ ਸਵੇਰੇ 7:30 ਵਜੇ ਅੰਬੇਡਕਰ ਪਾਰਕ ਕੋਲੋਂ ਬੱਸਾਂ ਦਾ ਕਾਫਿਲਾ ਪੰਜਾਬ ਸਰਕਾਰ ਦੀ ਧੱਕੇਸ਼ਾਹੀ ਨੂੰ ਬੇਨਕਾਬ ਕਰਨ ਲਈ ਲੁਧਿਆਣਾ ਵੱਲ ਰਵਾਨਾ ਹੋਵੇਗਾ ਅਤੇ ਲੁਧਿਆਣਾ ਵਿਖੇ ਸਰਕਾਰ ਵੱਲੋਂ ਬਠਿੰਡਾ ਨੂੰ ਉਜਾੜਨ ਦੀ ਨੀਤੀ ਦੇ ਖਿਲਾਫ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਕਿਉਂਕਿ ਲਗਭਗ ਪਿਛਲੇ 2 ਮਹੀਨਿਆਂ ਤੋਂ ਸਰਕਾਰ ਕੋਲ ਅਪੀਲ ਕਰਕੇ ਸ਼ਹਿਰ ਦੇ ਵਿਰੁੱਧ ਫੈਸਲੇ ਨਾ ਲੈਣ ਦੀ ਗੁਜ਼ਾਰਿਸ਼ ਕੀਤੀ ਜਾ ਰਹੀ ਸੀ, ਪਰ ਭੂ ਮਾਫੀਆ ਨੂੰ ਖੁਸ਼ ਕਰਨ ਦੇ ਲਈ ਤਤਪਰ ਪੰਜਾਬ ਸਰਕਾਰ ਅਤੇ ਬਠਿੰਡਾ ਪ੍ਰਸ਼ਾਸਨ ਲੋਕਾਂ ਦੀ ਗੱਲ ਸੁਣਨ ਤੋਂ ਇਨਕਾਰ ਕਰ ਰਿਹਾ ਸੀ।
ਇਹ ਵੀ ਪੜ੍ਹੋ ਇੱਕ ਹੋਰ ਜਹਾਜ਼ ਹਾਦਸਾਗ੍ਰਸਤ;7 ਯਾਤਰੀਆਂ ਦੀ ਹੋਈ ਮੌ+ਤ
ਸੋਨੂ ਮਹੇਸ਼ਵਰੀ ਨੇ ਦੱਸਿਆ ਕਿ ਟੋਹ ਵੈਨਾਂ ਦੀ ਧੱਕੇਸ਼ਾਹੀ ਨਾਲ ਹਰ ਵਰਗ ਪੀੜਤ ਹੈ ਅਤੇ ਵਪਾਰ ਖਤਮ ਹੋਣ ਦੀ ਕਗਾਰ ‘ਤੇ ਹੈ। ਹੁਣ ਬੱਸ ਸਟੈਂਡ ਨੂੰ ਤਬਦੀਲ ਕਰਕੇ ਵਪਾਰੀਆਂ ਨੂੰ ਤਾਡੋਪੀੜਤ ਕੀਤਾ ਜਾ ਰਿਹਾ ਹੈ ਜੋ ਕਿ ਅਸਹਿਣਸ਼ੀਲ ਹੈ। ਵਪਾਰ ਮੰਡਲ ਦੇ ਪ੍ਰਧਾਨ ਜੀਵਨ ਗੋਇਲ ਨੇ ਕਿਹਾ ਕਿ ਬਠਿੰਡਾ ਵਿੱਚ ਨਵਨਿਯੁਕਤ ਮੇਅਰ ਵੀ ਲੋਕਾਂ ਦੀ ਆਵਾਜ਼ ਸੁਣਨ ਦੀ ਬਜਾਏ ਚੰਦ ਲੋਕਾਂ ਲਈ ਕੰਮ ਕਰਨ ਵਿੱਚ ਲੱਗੇ ਹੋਏ ਹਨ। ਅਮਿਤ ਕਪੂਰ ਨੇ ਕਿਹਾ ਕਿ ਜੇ ਬੱਸ ਅੱਡੇ ਦੀ ਤਬਦੀਲੀ ਨਾ ਰੋਕੀ ਗਈ ਅਤੇ ਟੋਹ ਵੈਨਾਂ ਨੂੰ ਬੰਦ ਨਾ ਕੀਤਾ ਗਿਆ ਤਾਂ ਦੁਬਾਰਾ ਬਠਿੰਡਾ ਬੰਦ ਕਰਵਾਇਆ ਜਾਵੇਗਾ, ਜੋ ਕਿ ਪ੍ਰਸ਼ਾਸਨ ਅਤੇ ਸਰਕਾਰ ਲਈ ਲਾਹਨਤ ਹੋਵੇਗੀ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।


