ਲੁਧਿਆਣਾ, 3 ਨਵੰਬਰ: ਸਥਾਨਕ ਸ਼ਹਿਰ ਵਿਚ ਰਹਿਣ ਵਾਲੇ ਇੱਕ ਪ੍ਰਵਾਸੀ ਮਜਦੂਰ ਦੀ 21 ਸਾਲਾਂ ਨੌਜਵਾਨ ਲੜਕੀ ਦੀ ਰਹੱਸਮਈ ਹਾਲਾਤਾਂ ਵਿਚ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਹੈਰਾਨੀ ਦੀ ਗੱਲ ਇਹ ਵੀ ਸਾਹਮਣੇ ਆਈ ਹੈ ਕਿ ਲੜਕੀ ਦੀ ਲਾਸ਼ ਪ੍ਰਵਾਸੀ ਮਜਦੂਰ ਦੇ ਨਾਲ ਹੀ ਰਹਿਣ ਵਾਲੇ ਇੱਕ ਪੰਡਿਤ ਦੀ ਰਸੋਈ ਵਿਚੋਂ ਬਰਾਮਦ ਹੋਈ ਹੈ, ਜੋ ਲੜਕੀ ਦੇ ਗਾਇਬ ਹੋਣ ਦੇ ਦਿਨ ਤਂੋ ਹੀ ਕਮਰੇ ਨੂੰ ਜਿੰਦਰਾ ਲਾ ਕੇ ਲਾਪਤਾ ਦਸਿਆ ਜਾ ਰਿਹਾ। ਫ਼ਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਲੜਕੀ ਦੀ ਪਹਿਚਾਣ ਜੋਤੀ ਪੁੱਤਰੀ ਵਿਨੋਦ ਦੇ ਤੌਰ ‘ਤੇ ਹੋਈ ਹੈ।
ਇਹ ਵੀ ਪੜ੍ਹੋ:ਪੰਜਾਬ ’ਚ ਦੀਵਾਲੀ ਮੌਕੇ ਪਟਾਕਿਆਂ ਨੂੰ ਲੈ ਕੇ ਹੋਈਆਂ ਲੜਾਈਆਂ ਵਿਚ 4 ਨੌਜਵਾਨਾਂ ਦਾ ਹੋਇਆ ਕ+ਤਲ
ਦਸਿਆ ਜਾ ਰਿਹਾ ਕਿ ਜੋਤੀ ਇਕ ਫੈਕਟਰੀ ਵਿਚ ਕੰਮ ਕਰਦੀ ਸੀ ਤੇ ਅਚਾਨਕ 30 ਅਕਤੂਬਰ ਨੂੰ ਗਾਇਬ ਹੋ ਗਈ। ਪ੍ਰਵਾਰ ਵੱਲੋਂ ਉਸਦੀ ਕਾਫ਼ੀ ਭਾਲ ਕੀਤੀ ਗਈ ਪ੍ਰੰਤੂ ਨਹੀਂ ਮਿਲੀ। ਜਿਸਤੋਂ ਬਾਅਦ ਜਿੱਥੇ ਇਹ ਪ੍ਰਵਾਸੀ ਪ੍ਰਵਾਰ ਕਿਰਾਏ ’ਤੇ ਰਹਿੰਦਾ ਸੀ, ਉਸੇ ਘਰ ਵਿਚ ਕਿਰਾਏ ’ਤੇ ਰਹਿਣ ਵਾਲਾ ਇੱਕ ਹੋਰ ਵਿਅਕਤੀ ਵੀ ਗਾਇਬ ਹੌਣ ’ਤੇ ਉਸ ਉਪਰ ਸ਼ੱਕ ਹੋਇਆ। ਮਕਾਨ ਮਾਲਕ ਦੀ ਹਾਜ਼ਰੀ ਵਿਚ ਜਦ ਉਸਦਾ ਕਮਰਾ ਤੇ ਰਸੋਈ ਖੋਲੀ ਗਈ ਤਾਂ ਰਸੋਈ ਵਿਚੋਂ ਲੜਕੀ ਜੋਤੀ ਦੀ ਲਾਸ਼ ਬਰਾਮਦ ਹੋਈ।
ਇਹ ਵੀ ਪੜ੍ਹੋ:ਦੀਵਾਲੀ ਮੌਕੇ ਪੁਲਿਸ ਮੁਲਾਜਮਾਂ ਨੂੰ ਮਹਿੰਗੇ ਪਏ ‘ਮੁਫ਼ਤ’ ਦੇ ਪਟਾਕੇ ਚਲਾਉਣੇ, ਕੀਤੇ ਲਾਈਨ ਹਾਜ਼ਰ, ਦੇਖੋ ਵੀਡੀਓ
ਲੜਕੀ ਦੇ ਪਿਤਾ ਵਿਨੋਦ ਮੁਤਾਬਕ 30 ਅਕਤੂਬਰ ਨੂੰ ਉਕਤ ਵਿਅਕਤੀ ਉਸਨੂੰ ਕੰਮ ਦਿਵਾਉਣ ਦਾ ਬਹਾਨਾ ਲਾ ਕੇ ਆਪਣੇ ਨਾਲ ਸਵੇਰ ਸਮੇਂ ਜਲੰਧਰ ਬਾਈਪਾਸ ਲੈ ਗਿਆ ਤੇ ਉਥੇ ਇੱਕ ਪਾਰਕ ਵਿਚ ਬਿਠਾ ਕੇ ਖ਼ੁਦ ਦਸ ਮਿੰਟ ਵਿਚ ਵਾਪਸ ਆਉਣ ਦਾ ਬਹਾਨਾ ਲਗਾ ਕੇ ਵਾਪਸ ਆ ਗਿਆ। ਉਸ ਮੁਤਾਬਕ ਪੰਡਿਤ ਨਾਂ ਦਾ ਇਹ ਵਿਅਕਤੀ ਇਕੱਲਾ ਹੀ ਇੱਥੇ ਪਿਛਲੇ 15 ਸਾਲਾਂ ਤੋਂ ਰਹਿੰਦਾ ਸੀ, ਜਿਸਦੇ ਬਾਰੇ ਸਿਰਫ਼ ਇੰਨ੍ਹੀਂ ਜਾਣਕਾਰੀ ਹੈ ਕਿ ਉਹ ਮਹਾਰਾਸ਼ਟਰ ਨਾਲ ਸਬੰਧਤ ਸੀ। ਉਸਨੂੰ ਲੜਕੀ ਦੇ ਗਾਇਬ ਹੋਣ ਦਾ ਪਤਾ ਫੈਕਟਰੀ ਮਾਲਕ ਦੇ ਫ਼ੋਨ ਤੋਂ ਬਾਅਦ ਲੱਗਿਆ, ਜਿੱਥੇ ਲੜਕੀ ਕੰਮ ਕਰਦੀ ਸੀ।
Share the post "ਪ੍ਰਵਾਸੀ ਮਜਦੂਰ ਦੀ ਨੌਜਵਾਨ ਲੜਕੀ ਦੀ ਭੇਦਭਰੀ ਹਾਲਾਤ ’ਚ ਹੋਈ ਮੌ+ਤ,ਗੁਆਂਢੀ ਦੀ ਰਸੋਈ ਵਿਚੋਂ ਮਿਲੀ ਲਾ+ਸ਼"