ਮੰਤਰੀ ਅਨਿਲ ਵਿਜ ਨੇ ਗੁਰੂਗਰਾਮ ਵਿਚ 33 ਕੇਵੀ ਜੀਆਈਐਸ ਵਿਚ ਅੱਗ ਲੱਗਣ ‘ਤੇ ਲਿਆ ਸਖਤ ਐਕਸ਼ਨ

0
71
+1

Haryana News: ਹਰਿਆਣਾ ਦੇ ਉਰਜਾ ਮੰਤਰੀ ਸ੍ਰੀ ਅਨਿਲ ਵਿਜ ਦੀ ਸਿਫਾਰਿਸ਼ ‘ਤੇ ਹਰਿਆਣਾ ਬਿਜਲੀ ਪ੍ਰਸਾਰਣ ਨਿਗਮ ਲਿਮੀਟੇਡ ਦੇ ਮੁੱਖ ਇੰਜੀਨੀਅਰ/ਟੀਐਸ, ਐਚਬੀਪੀਐਨਐਲ, ਹਿਸਾਰ ਅਨਿਲ ਕੁਮਾਰ ਨੂੰ ਤੁਰੰਤ ਪ੍ਰਭਾਵ ਨਾਲ ਮੁਅਤੱਲ ਕਰ ਦਿੱਤਾ ਗਿਆ ਹੈ। ਮੁਅਤੱਲ ਬਾਅਦ ਮੁੱਖ ਇੰਜੀਨੀਅਰ ਅਨਿਲ ਕੁਮਾਰ ਦਾ ਮੁੱਖ ਦਫਤਰ ਪੰਚਕੂਲਾ ਨਿਰਧਾਰਿਤ ਕੀਤਾ ਗਿਆ ਹੈ। ਸ੍ਰੀ ਵਿਜ ਨੇ ਦਸਿਆ ਕਿ ਪਿਛਲੇ 9 ਫਰਵਰੀ, 2025 ਨੂੰ ਗੁਰੂਗ੍ਰਾਮ ਦੇ ਸੈਕਟ-107 ਦੇ 220 ਕੇਵੀ ਸਬ-ਸਟੇਸ਼ਨ ਦੇ 33 ਕੇਵੀ ਜੀਆਈਐਸ ਵਿਚ ਅੱਗ ਲੱਗਣ ਦੀ ਘਟਨਾ ਦੀ ਰਿਪੋਰਟ ਪ੍ਰਾਪਤ ਹੋਈ ਸੀ।

ਇਹ ਵੀ ਪੜ੍ਹੋ  Donald Trump ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਪਹਿਲੀ ਵਾਰ USA ਪੁੱਜੇ Narendra Modi

ਉਨ੍ਹਾਂ ਨੇ ਦਸਿਆ ਕਿ ਇਸ ਘਟਨਾ ਦੇ ਕਾਰਨ ਗੁਰੂਗ੍ਰਾਮ ਦੀ ਲਗਭਗ 22 ਸੋਸਾਇਟੀਆਂ ਤੇ ਹੋਰ ਖੇਤਰਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਈ ਸੀ।ਗੌਰਤਲਬ ਹੈ ਕਿ ਮੁੱਖ ਇੰਜੀਨੀਅਰ ਅਨਿਲ ਕੁਮਾਰ ਨੇ ਪਿਛਲੇ 9 ਫਰਵਰੀ, 2025 ਨੁੰ ਗੁਰੁਗ੍ਰਾਮ ਦੇ ਸੈਕਟਰ-107 ਦੇ 220 ਕੇਵੀ ਸਬ-ਸਟੇਸ਼ਨ ਵਿਚ 33 ਕੇਵੀ ਜੀਆਈਐਸ ਵਿਚ ਅੱਗ ਲੱਗਣ ਦੀ ਘਟਨਾ ਦੀ ਰਿਪੋਰਟ ਆਪਣੇ ਉੱਚ ਅਧਿਕਾਰੀਆਂ ਨੂੰ ਨਾ ਦੇਣ ‘ਤੇ ਉਰਜਾ ਮੰਤਰੀ ਨੇ ਸਖਤ ਐਕਸ਼ਨ ਲਿਆ ਹੈ ਅਤੇ ਮੁੱਖ ਇੰਜੀਨੀਅਰ ਅਨਿਲ ਕੁਮਾਰ ਨੂੰ ਤੁਰੰਤ ਪ੍ਰਭਾਵ ਨਾਲ ਮੁਅਤੱਲ ਕਰਨ ਦੀ ਸਿਫਾਰਿਸ਼ ਕੀਤੀ ਸੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

+1

LEAVE A REPLY

Please enter your comment!
Please enter your name here