ਕਿਹਾ, 12 ਏਕੜ ਵਿੱਚ ਤਿਆਰ ਕੀਤਾ ਜਾਵੇਗਾ ਗ੍ਰੀਨ ਬੈਲਟ
ਬਠਿੰਡਾ 28 ਸਤੰਬਰ : ਸ਼ਹਿਰ ਅੰਦਰ ਟਰੈਫਿਕ ਦੀ ਸਮੱਸਿਆ ਦੇ ਮੱਦੇਨਜ਼ਰ ਵਿਧਾਇਕ ਬਠਿੰਡਾ (ਸ਼ਹਿਰੀ) ਜਗਰੂਪ ਸਿੰਘ ਗਿੱਲ ਵੱਲੋਂ ਅੱਜ ਰਿੰਗ ਰੋਡ ਵਨ ਅਤੇ ਇੰਡਸਟਰਲ ਏਰੀਆ ਗਰੋਥ ਸੈਂਟਰ ਦਾ ਦੌਰਾ ਕਰਕੇ ਜਾਇਜ਼ਾ ਲਿਆ ਗਿਆ। ਇਸ ਮੌਕੇ ਉਹਨਾਂ ਦੇ ਨਾਲ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ।ਇਸ ਮੌਕੇ ਵਿਧਾਇਕ ਸ. ਗਿੱਲ ਵੱਲੋਂ ਮਤੀਦਾਸ ਨਗਰ ਦੇ ਲੋਕਾਂ ਵੱਲੋਂ ਮੇਨ ਮਾਨਸਾ ਰੋਡ ਨਜ਼ਦੀਕ ਫਲਾਈਓਵਰ ਜਿੱਥੇ ਰਿੰਗ ਰੋਡ 1 ਨੇ ਆ ਕੇ ਮਿਲਨਾ ਹੈ ਵਿਖੇ ਆਓੁਣ ਵਾਲੀ ਟਰੈਫਿਕ ਦੀ ਸਮੱਸਿਆ ਬਾਰੇ ਦੱਸਿਆ ਜਿਸ ’ਤੇ ਡਿਪਟੀ ਕਮਿਸ਼ਨਰ ਅਤੇ ਵਿਧਾਇਕ ਜਗਰੂਪ ਸਿੰਘ ਗਿੱਲ ਵੱਲੋਂ ਸੰਬੰਧਤ ਅਧਿਕਾਰੀਆਂ ਨੂੰ ਇਸ ਸਮੱਸਿਆ ਦਾ ਢੁਕਵਾਂ ਹੱਲ ਕਰਨ ਲਈ ਆਦੇਸ਼ ਦਿੱਤੇ।
Big News: ਪੰਚਾਇਤੀ ਚੋਣਾਂ ਦੌਰਾਨ ਰਾਜ ਚੋਣ ਕਮਿਸ਼ਨਰ ਨੇ DC ਬਦਲਿਆਂ
ਇਸ ਤੋਂ ਇਲਾਵਾ 400 ਕਿੱਲੇ ਵਿੱਚ ਬਣੇ ਇੰਡਸਟਰੀਅਲ ਗਰੋਥ ਸੈਂਟਰ ਵਿਖੇ ਇੰਡਸਟਰਲਿਸਟਾਂ ਦੀਆਂ ਸੀਵਰੇਜ, ਲਾਈਟਾਂ ਅਤੇ ਪਾਰਕਾਂ ਆਦਿ ਸਮੱਸਿਆਵਾਂ ਨੂੰ ਸੁਣਿਆ ਗਿਆ। ਇਸ ਮੌਕੇ ਉਨਾਂ ਇੰਡਸਟਰਲਿਸਟਾਂ ਨੂੰ ਭਰੋਸਾ ਦਵਾਇਆ ਕਿ ਉਨਾਂ ਦੀਆਂ ਸਮੱਸਿਆਵਾਂ ਦਾ ਜਲਦ ਹੱਲ ਕੱਢਿਆ ਜਾਵੇਗਾ। ਵਿਸ਼ੇਸ਼ ਤੌਰ ਤੇ ਦੋ ਏਕੜ ਵਿੱਚ ਬਣੇ ਪਾਰਕ ਨੂੰ ਜਲਦ ਤੋਂ ਜਲਦ ਵਿਕਸਤ ਕਰਨ ਲਈ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ।ਇਸ ਮੌਕੇ ਵਿਧਾਇਕ ਸ. ਗਿੱਲ ਨੇ ਇੰਡਸਟਰੀਅਲ ਗਰੋਥ ਸੈਂਟਰ ਵਿਖੇ ਵਾਤਾਵਰਨ ਦੀ ਸ਼ੁੱਧਤਾ ਨੂੰ ਬਰਕਰਾਰ ਰੱਖਣ ਦੇ ਮੱਦੇਨਜ਼ਰ 12 ਏਕੜ ਵਿੱਚ ਗਰੀਨ ਬੈਲਟ ਜਿਸ ਨੂੰ ਲੰਗਸ ਆਫ ਸਿਟੀ ਵਜੋਂ ਤਿਆਰ ਕਰਨ ਵਾਸਤੇ ਅਧਿਕਾਰੀਆਂ ਨੂੰ ਆਦੇਸ਼ ਵੀ ਦਿੱਤੇ। ਇਸ ਮੌਕੇ ਪ੍ਰਧਾਨ ਚੈਂਬਰ ਆਫ ਕਮਰਸ ਐਂਡ ਇੰਡਸਟਰੀ ਰਾਮ ਪ੍ਰਕਾਸ਼ ਜਿੰਦਲ, ਐਮਸੀ ਸੁਖਦੀਪ ਸਿੰਘ ਢਿੱਲੋ, ਲਾਜਪਤ ਗੋਇਲ, ਕਪਿਲ ਗੋਇਲ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਇੰਡਸਟਰੀਲਿਸਟ ਆਦਿ ਹਾਜ਼ਰ ਸਨ।
Share the post "ਵਿਧਾਇਕ ਜਗਰੂਪ ਗਿੱਲ ਤੇ ਡਿਪਟੀ ਕਮਿਸ਼ਨਰ ਨੇ ਕੀਤਾ ਰਿੰਗ ਰੋਡ ਅਤੇ ਇੰਡਸਟਰੀਅਲ ਗਰੋਥ ਸੈਂਟਰ ਦਾ ਦੌਰਾ"