Bathinda News:ਅਕਾਸ਼ਵਾਣੀ ਐਫ. ਐਮ. ਬਠਿੰਡਾ ਵੱਲੋਂ ਨਵੇਂ ਸ਼ੁਰੂ ਕੀਤੇ ਗਏ ਪ੍ਰੋਗਰਾਮ ‘ਮੁਸ਼ਕਿਲ ਦੱਸੋ ਹੱਲ ਦੱਸਾਂਗੇ’ ਵਿੱਚ ਵਿਧਾਇਕ ਬਠਿੰਡਾ (ਸ਼ਹਿਰੀ) ਜਗਰੂਪ ਸਿੰਘ ਗਿੱਲ ਨੇ ਸ਼ਿਰਕਤ ਕੀਤੀ। ਇਸ ਮੌਕੇ ਉਹਨਾਂ ਜਿੱਥੇ ਹਲਕਾ ਨਿਵਾਸੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਉੱਥੇ ਹੀ ਇਹਨਾਂ ਦੇ ਤੁਰੰਤ ਨਿਪਟਾਰੇ ਦਾ ਵਾਅਦਾ ਵੀ ਕੀਤਾ।ਪ੍ਰੋਗਰਾਮ ਮੌਕੇ ਬਠਿੰਡਾ ਹਲਕਾ (ਸ਼ਹਿਰੀ) ਵਿੱਚ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਜਿਵੇਂ ਕਿ ਬੱਸ ਅੱਡੇ ਦੀ ਮੁਸ਼ਕਿਲ, ਉਸਾਰੀ ਅਧੀਨ ਪੁਲਾਂ ਦੀ ਸਮੱਸਿਆ, ਨਸ਼ੇ ਦੀ ਸਮੱਸਿਆ, ਹਰਬੰਸ ਨਗਰ ਨੇੜੇ ਸਥਿਤ ਕਚਰਾ ਪਲਾਂਟ, ਮਾਨਸਾ ਰੋਡ ਵਿਖੇ ਪੇਸ਼ ਆ ਰਹੀ ਅੰਡਰ ਬ੍ਰਿਜ ਦੀ ਸਮੱਸਿਆ ਆਦਿ ਬਾਰੇ ਲੋਕਾਂ ਨੇ ਸਟੂਡੀਓ ‘ਚ ਫੋਨ ਕਰਕੇ ਇਹਨਾਂ ਮੁਸ਼ਕਿਲਾਂ ਬਾਰੇ ਗੱਲ ਕੀਤੀ,
ਇਹ ਵੀ ਪੜ੍ਹੋ ਪੰਜਾਬ ਸਰਕਾਰ ਵੱਲੋਂ ਫ਼ਸਲਾਂ ਦੇ ਖ਼ਰਾਬੇ ਦਾ ਮੁਲਾਂਕਣ ਕਰਨ ਲਈ ਵਿਸ਼ੇਸ਼ ਗਿਰਦਾਵਰੀ ਦੇ ਹੁਕਮ
ਜਿਹਨਾ ਦਾ ਵਿਧਾਇਕ ਸ੍ਰ ਜਗਰੂਪ ਸਿੰਘ ਗਿੱਲ ਨੇ ਸਿੱਧੀ ਜਾਣਕਾਰੀ ਦਿੰਦਿਆਂ ਜਲਦ ਤੋਂ ਜਲਦ ਹਰ ਸੰਭਵ ਹੱਲ ਕਰਨ ਦਾ ਵਿਸ਼ਵਾਸ ਵੀ ਦਵਾਇਆ। ਪ੍ਰੋਗਰਾਮ ਦਾ ਸੰਚਾਲਨ ਅਕਾਸ਼ਵਾਣੀ ਬਠਿੰਡਾ ਦੇ ਪ੍ਰੋਗਰਾਮ ਮੁਖੀ ਬਲਜੀਤ ਸ਼ਰਮਾ ਅਤੇ ਅਨਾਊਂਂਸਰ ਮਮਤਾ ਅਰੋੜਾ ਨੇ ਕੀਤਾ। ਇਸ ਪ੍ਰੋਗਰਾਮ ਬਾਰੇ ਦੱਸਦਿਆਂ ਪ੍ਰਸਾਰਨ ਅਧਿਕਾਰੀ ਮਨਦੀਪ ਰਜੌਰਾ ਅਤੇ ਇੰਜੀਨੀਅਰ ਵਿਕਾਸ ਸ਼ਰਮਾ ਨੇ ਕਿਹਾ ਕਿ ਇਹ ਪ੍ਰੋਗਰਾਮ ਸਰੋਤਿਆਂ ਵਿੱਚ ਬੜਾ ਮਕਬੂਲ ਹੋ ਰਿਹਾ ਹੈ ਅਤੇ ਲੋਕਾਂ ਦੀ ਹੀ ਆਵਾਜ਼ ਬਣ ਗਿਆ ਹੈ, ਕਿਉਂਕਿ ਸਰੋਤੇ ਆਪ ਖ਼ੁਦ ਇਸ ਪ੍ਰੋਗਰਾਮ ਵਿੱਚ ਭਾਗ ਲੈਂਦੇ ਹਨ ਅਤੇ 01642-240331, 98832-24236 ‘ਤੇ ਫੋਨ ਕਰਕੇ ਸਵਾਲ ਪੁੱਛਦੇ ਹਨ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।













