👉ਆਪ ਸਰਕਾਰ ਨੇ ਪੰਜਾਬ ਵੇਅਰਹਾਊਸ ਦੀ ਦਿੱਤੀ ਚੇਅਰਮੈਨੀ
ਚੰਡੀਗੜ੍ਹ, 13 ਜਨਵਰੀ: ਪਿਛਲੇ ਸਾਲ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਵਾਲੇ ਬੰਗਾ ਹਲਕੇ ਤੋਂ ਵਿਧਾਇਕ ਡਾ ਸੁਖਵਿੰਦਰ ਸੁੱਖੀ ਨੂੰ ਹੁਣ ਪੰਜਾਬ ਸਰਕਾਰ ਪੰਜਾਬ ਵੇਅਰਹਾਊਸ ਕਾਰਪੋਰੇਸ਼ਨ ਦੇ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਪਤਾ ਲੱਗਿਆ ਹੈ ਕਿ ਸਰਕਾਰ ਨੇ ਡਾ ਸੁੱਖੀ ਨੂੰ ਕੈਬਨਿਟ ਰੈਂਕ ਵੀ ਦਿੱਤਾ ਹੈ।
ਇਹ ਵੀ ਪੜ੍ਹੋ ਬਾਗੀ ਧੜੇ ਤੋਂ ਬਾਅਦ ਹੁਣ ਵਿਧਾਇਕ ਮਨਪ੍ਰੀਤ ਇਆਲੀ ਨੇ ਵੀ ਵਰਕਿੰਗ ਕਮੇਟੀ ’ਤੇ ਚੁੱਕੇ ਸਵਾਲ!
ਗੌਰਤਲਬ ਹੈ ਕਿ ਅਕਾਲੀ ਦਲ ਦੇ ਸਾਲ 2022 ਵਿਚ ਸਿਰਫ਼ ਤਿੰਨ ਵਿਧਾਇਕ ਹੀ ਚੁਣੇ ਗਏ ਸਨ ਤੇ ਹੁਣ ਡਾ ਸੁੱਖੀ ਦੇ ਪਾਰਟੀ ਛੱਡਣ ਕਾਰਨ ਸਿਰਫ਼ ਦੋ ਵਿਧਾਇਕ ਹੀ ਬਾਕੀ ਬਚੇ ਹਨ। ਇੰਨ੍ਹਾਂ ਦੋਨਾਂ ਵਿਧਾਇਕ ਵਿਚੋਂ ਦਾਖਾ ਤੋਂ ਮਨਪ੍ਰੀਤ ਸਿੰਘ ਇਯਾਲੀ ਵੀ ਪਾਰਟੀ ਲੀਡਰਸ਼ਿਪ ਨਾਲ ਨਰਾਜ਼ ਚੱਲ ਰਹੇ ਹਨ ਤੇ ਉਨ੍ਹਾਂ ਵੱਲੋਂ ਪਿਛਲੇ ਕਰੀਬ ਇੱਕ ਸਾਲ ਤੋਂ ਹੀ ਕੋਈ ਸਿਆਸੀ ਸਰਗਰਮੀ ਨਹੀਂ ਦਿਖ਼ਾਈ ਜਾ ਰਹੀ। ਜਿਸ ਕਾਰਨ ਪੰਜਾਬ ਦੀ ਸਭ ਤੋਂ ਪੁਰਾਣੀ ਖੇਤਰੀ ਪਾਰਟੀ ਹੁਣ ਸਿਆਸੀ ਸੰਕਟ ਵਿਚ ਦਿਖ਼ਾਈ ਦੇ ਰਹੀ ਹੈੇ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
Share the post "ਅਕਾਲੀ ਦਲ ਛੱਡਣ ਵਾਲੇ ਵਿਧਾਇਕ ‘ਸੁੱਖੀ’ ਨੂੰ AAP Govt ਨੇ ਦਿੱਤਾ ਕੈਬਨਿਟ ਰੈਂਕ"