9 Views
ਨਵੀਂ ਦਿੱਲੀ, 10 ਜੂਨ: ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸੋਮਵਾਰ ਨੂੰ ਹੋਈ ਪਹਿਲੀ ਕੈਬਨਿਟ ਮੀਟਿੰਗ ਦੇ ਵਿਚ ਵੱਡਾ ਫੈਸਲਾ ਲਿਆ ਗਿਆ। ਇਸ ਫੈਸਲੇ ਦੇ ਤਹਿਤ ਪ੍ਰਧਾਨ ਮੰਤਰੀ ਅਵਾਸ ਯੋਜਨਾ ਦੇ ਅਧੀਨ ਦੇਸ ਭਰ ਵਿਚ ਗਰੀਬਾਂ ਦੇ ਲਈ 3 ਕਰੋੜ ਨਵੇਂ ਘਰਾਂ ਦਾ ਨਿਰਮਾਣ ਕਰਵਾਇਆ ਜਾਵੇਗਾ। ਇੰਨ੍ਹਾਂ ਘਰਾਂ ਦੇ ਵਿਚ ਰਸੋਈ, ਬਾਥਰੂਮ ਤੇ ਬਿਜਲੀ, ਪਾਣੀ ਤੇ ਗੈਸ ਕੁਨੈਕਸ਼ਨ ਆਦਿ ਦਾ ਕੰਮ ਵੀ ਕਰਵਾ ਕੇ ਦਿੱਤਾ ਜਾਵੇਗਾ।
ਤੀਜੀ ਵਾਰ ਪ੍ਰਧਾਨ ਮੰਤਰੀ ਬਣਦੇ ਹੀ ਮੋਦੀ ਨੇ ਕਿਸਾਨਾਂ ਦੇ ਹੱਕ ’ਚ ਚਲਾਈ ਕਲਮ
ਇਹ ਨਵੇਂ ਘਰ ਪਿੰਡਾਂ ਅਤੇ ਸ਼ਹਿਰਾਂ ਵਿਚ ਬਣਨਗੇ। ਦਸਣਾ ਬਣਦਾ ਹੈ ਕਿ ਇਸ ਸਕੀਮ ਦੇ ਤਹਿਤ ਪਹਿਲਾਂ ਹੀ ਦੇਸ ਭਰ ਵਿਚ 4.21 ਕਰੋੜ ਘਰ ਬਣਾਏ ਜਾ ਚੁੱਕੇ ਹਨ। ਇਸ ਸਕੀਮ ਦੇ ਵਿਚ ਕੇਂਦਰ ਅਤੇ ਰਾਜ ਸਰਕਾਰ ਗਰੀਬਾਂ ਲਈ ਘਰ ਬਣਾਉਣ ਵਾਸਤੇ ਯੋਗਦਾਨ ਪਾਉਂਦੀਆਂ ਹਨ।ਜਿਕਰਯੋਗ ਹੈ ਕਿ ਬੀਤੀ ਸ਼ਾਮ ਹੀ ਮੋਦੀ ਸਰਕਾਰ ਦਾ ਸਹੁੰ ਚੁੱਕ ਸਮਾਗਮ ਹੋਇਆ ਸੀ। ਜਿਸਤੋਂ ਬਾਅਦ ਇਹ ਪਹਿਲੀ ਮੀਟਿੰਗ ਸੀ।