Moga News: ਲੰਘੀ 28 ਜਨਵਰੀ ਦੀ ਰਾਤ ਨੂੰ ਇੱਕ ਵਿਅਕਤੀ ਕੋਲੋਂ Kia ਕਾਰ ਖੋਹਣ ਵਾਲੇ ਬਦਮਾਸ਼ਾਂ ਨੂੰ ਮੋਗਾ ਪੁਲਿਸ ਨੇ ਇੱਕ ਸੰਖੇਪ ਮੁਕਾਬਲੇ ਤੋਂ ਬਾਅਦ ਕਾਬੂ ਕਰ ਲਿਆ ਹੈ। ਇਸ ਮੁਕਾਬਲੇ ਦੌਰਾਨ ਗੋਲੀ ਲੱਗਣ ਦੇ ਚਲਦੇ ਇੱਕ ਬਦਮਾਸ਼ ਦੇ ਜਖਮੀ ਹੋ ਗਿਆ ,ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਾਇਆ ਗਿਆ। ਇਸ ਮੁਕਾਬਲੇ ਦੀ ਪੁਸ਼ਟੀ ਕਰਦਿਆਂ ਮੋਗਾ ਦੇ ਐਸਐਸਪੀ ਅਜੇ ਗਾਂਧੀ ਨੇ ਦੱਸਿਆ ਕਿ ਗੁਰਭੇਜ ਸਿੰਘ ਉਰਫ ਭੇਜਾ ਵਾਸੀ ਮੁੱਦਕੀ, ਵਿਸ਼ਾਲ ਉਰਫ ਲੱਪਾ ਵਾਸੀ ਹਰੀਕੇ, ਹਰਪ੍ਰੀਤ ਸਿੰਘ ਵਾਸੀ ਸ਼ਾਹਵਾਲਾ, ਸਾਹਿਲਦੀਪ ਸਿੰਘ ਵਾਸੀ ਹਰੀਕੇ, ਬੋਬੀ ਵਾਸੀ ਫਤਿਹਗੜ ਪੰਜਤੂਰ ਨੂੰ ਗ੍ਰਿਫਤਾਰ ਕਰਕੇ ਉਹਨਾ ਪਾਸੋ ਖੋਹ ਕੀਤੀ ਗੱਡੀ KIA ਨੰਬਰੀ PB-76B-8188 ਰੰਗ ਚਿੱਟਾ, 01 ਰਿਵਾਲਵਰ 32 ਬੋਰ ਅਤੇ 04 ਖੋਲ, 01 ਦਾਤਰ, 01 ਕਾਪਾ, 01 ਖਿਡੋਣਾ ਪਿਸਤੋਲ, 02 ਬੇਸਬਾਲ ਬਰਾਮਦ ਕੀਤੇ ਗਏ ਹਨ।
ਉਹਨਾਂ ਦੱਸਿਆ ਕਿ ਇਸ ਮਾਮਲੇ ਵਿੱਚ ਗੁਰਮੀਤ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਪਿੰਡ ਮਹਿਲ ਦੇ ਬੱਸ ਅੱਡਾ ਜੀਰਾ ਰੋਡ ਤੋਂ ਹਥਿਆਰਾਂ ਦੀ ਨੋਕ ਤੇ ਇਹ ਕਾਰ ਖੋਹੀ ਗਈ ਸੀ। ਕਰਕੇ ਫਰਾਰ ਹੋ ਗਏ ਸਨ। ਇਸ ਸਬੰਧੀ ਥਾਣਾ ਕੋਟ ਈਸੇ ਖਾਂ ਵਿਚ ਮੁਕੱਦਮਾ ਨੰਬਰ 16 ਮਿਤੀ 30-01-2025 ਅਧੀਨ ਧਾਰਾ 310, 317(2) BNS, 25/27/54/59 ਆਰਮਜ਼ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। ਮਾਮਲੇ ਦੀ ਪੜਤਾਲ ਲਈ ਐਸਪੀ ਬਾਲ ਕ੍ਰਿਸ਼ਨ ਸਿੰਗਲਾ ਦੀ ਅਗਵਾਈ ਹੇਠ ਡੀਐਸਪੀ ਰਮਨਦੀਪ ਸਿੰਘ ਧਰਮਕੋਟ ਅਤੇ ਐਸ.ਆਈ ਸੁਨੀਤਾ ਰਾਣੀ ਮੁੱਖ ਅਫਸਰ ਥਾਣਾ ਕੋਟ ਈਸੇ ਖਾਂ ਦੀਆਂ ਟੀਮਾਂ ਬਣਾਈਆਂ ਗਈਆਂ ਸਨ। ਦੌਰਾਨੇ ਤਫਤੀਸ਼ ਮੁਕੱਦਮਾ ਵਿੱਚ ਵਿਸ਼ਾਲ ਵਾਸੀ ਹਰੀਕੇ, ਹਰਪ੍ਰੀਤ ਸਿੰਘ ਵਾਸੀ ਸ਼ਾਹਵਾਲਾ, ਸਾਹਿਲਦੀਪ ਸਿੰਘ ਵਾਸੀ ਹਰੀਕੇ, ਬੋਬੀ ਵਾਸੀ ਫਤਿਹਗੜ ਪੰਜਤੂਰ ਨੂੰ ਨਾਮਜਦ ਕੀਤਾ ਗਿਆ ਸੀ।
ਇਹ ਵੀ ਪੜ੍ਹੋ ਫ਼ਿਰੌਤੀ ਲਈ ਵਪਾਰੀ ’ਤੇ ਗੋ+ਲੀਆਂ ਚਲਾਉਣ ਵਾਲੇ ਗੈਂਗਸਟਰ ਜੀਵਨ ਫ਼ੌਜੀ ਦੇ ਗੁਰਗੇ ਪੁਲਿਸ ਮੁਕਾਬਲੇ ’ਚ ਜਖ਼ਮੀ
ਪੜਤਾਲ ਦੌਰਾਨ ਇਹ ਵੀ ਪਤਾ ਲੱਗਾ ਸੀ ਕਿ ਮੁਲਜ਼ਮਾਂ ਨੇ ਖੋਹੀ ਹੋਈ ਕਾਰ ਦੇ ਉੱਪਰ ਸਵਾਰ ਹੋ ਕੇ ਕਈ ਹੋਰ ਵਾਰਦਾਤਾਂ ਨੂੰ ਵੀ ਅੰਜਾਮ ਦਿੱਤਾ ਸੀ। ਇਸ ਦੌਰਾਨ ਐਤਵਾਰ ਸ਼ਾਮ ਨੂੰ ਪੁਲਿਸ ਕੋਲ ਇਤਲਾਹ ਆਈ ਸੀ ਕਿ ਨਾਮਜਦ ਮੁਲਜਮ ਖੋਹੀ ਹੋਈ ਕਾਰ ਵਿੱਚ ਸਵਾਰ ਹੋ ਕੇ ਫਤਿਹਗੜ ਕੋਰੋਟਾਣਾ ਤੋ ਚੁੱਘਾ ਰੋਡ ਨਹਿਰ ਸੂਆ ਉਪਰ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਂਘ ਵਿੱਚ ਹਨ। ਜਿਸ ਤੋਂ ਬਾਅਦ ਪੁਲਿਸ ਪਾਰਟੀ ਨੇ ਮੌਕੇ ਤੇ ਪੁੱਜ ਕੇ ਮੁਲਜਮਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਨੇ ਪੁਲਿਸ ਪਾਰਟੀ ਉੱਪਰ ਗੋਲੀ ਚਲਾ ਦਿੱਤੀ। ਇਸ ਦੌਰਾਨ ਪੁਲਿਸ ਪਾਰਟੀ ਵੱਲੋਂ ਚਲਾਈ ਜਵਾਬੀ ਗੋਲੀ ਦੌਰਾਨ ਇੱਕ ਗੋਲੀ ਵਿਸ਼ਾਲ ਦੀਪ ਉਰਫ ਲੱਪਾ ਦੇ ਲੱਤ ਵਿੱਚ ਲੱਗੀ ਜਿਸ ਕਾਰਨ ਉਹ ਜ਼ਖਮੀ ਹੋ ਗਿਆ। ਐਸਐਸਪੀ ਨੇ ਅੱਗੇ ਦੱਸਿਆ ਕਿ ਮਾਮਲੇ ਦੀ ਡੁੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
Share the post "Moga police ਵੱਲੋਂ ਮੁਕਾਬਲੇ ਤੋਂ ਬਾਅਦ ਕਾਰ ਖੋਹਣ ਵਾਲੇ ਬਦਮਾਸ਼ ਕਾਬੂ, ਇੱਕ ਜ਼ਖਮੀ"