
Moga News:ਸੀਨੀਅਰ ਕਪਤਾਨ ਪੁਲਿਸ ਅਜੈ ਗਾਂਧੀ ਦੀ ਅਗਵਾਈ ਹੇਠ ਨਸ਼ਾ ਸਮਗਲਰਾਂ/ਤਸਕਰਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ।ਇਸੇ ਮੁਹਿੰਮ ਦੇ ਤਹਿਤ ਮਿਤੀ 04/04/2025 ਨੂੰ ਰਮਨਦੀਪ ਸਿੰਘ ਉਪ ਕਪਤਾਨ ਪੁਲਿਸ ਧਰਮਕੋਟ ਦੀ ਨਿਗਰਾਨੀ ਹੇਠ ਸਬ-ਇਸੰਪੈਕਟਰ ਸੁਨੀਤਾ ਰਾਣੀ ਮੁੱਖ ਅਫਸਰ ਥਾਣਾ ਕੋਟ ਈਸੇ ਖਾਂ ਵੱਲੋਂ ਮੁਕੱਦਮਾ ਨੰਬਰ 212 ਮਿਤੀ 25/12/2024 ਅ/ਧ 21,29-61-85 ਐਨ.ਡੀ.ਪੀ.ਐਸ ਐਕਟ ਥਾਣਾ ਕੋਟ ਈਸੇ ਖਾਂ ਵਿੱਚ ਦੋਸ਼ੀ ਅਰਸਦੀਪ ਸਿੰਘ ਉਰਫ ਕਾਲੂ ਪੁੱਤਰ ਚੰਦ ਸਿੰਘ ਵਾਸੀ ਦੌਲ਼ੇਵਾਲਾ ਅਤੇ ਸੁਖਜੀਤ ਸਿੰਘ ਉਰਫ ਸੁੱਖਾ ਪੁੱਤਰ ਬਾਗ ਸਿੰਘ ਵਾਸੀ ਦੋਲੇਵਾਲਾ ਅਤੇ ਮੁਕੱਦਮਾ ਨੰਬਰ 56 ਮਿਤੀ 03.05.2024 ਅ/ਧ 21,29 ਐਨ.ਡੀ.ਪੀ.ਐਸ. ਐਕਟ ਥਾਣਾ ਕੋਟ ਈਸੇ ਖਾਂ ਦੇ ਦੋਸੀ ਸੰਦੀਪ ਸਿੰਘ ਪੁੱਤਰ ਬਲਵੰਤ ਸਿੰਘ,ਗੁਰਜੰਟ ਸਿੰਘ ਪੁੱਤਰ ਸ਼ੁਬੇਗ ਸਿੰਘ,
ਇਹ ਵੀ ਪੜ੍ਹੋ ਅਸਲੀ ਤੋਂ ਬਾਅਦ ਹੁਣ ਪੰਜਾਬ ਪੁਲਿਸ ਨੇ ਚੁੱਕੀ ਨਕਲੀ ਮਹਿਲਾ ਪੁਲਿਸ ‘ਇੰਸਪੈਕਟਰ’
ਗੁਰਚਰਨ ਸਿੰਘ ਗੰਜਾ ਪੁੱਤਰ ਪਰਮਜੀਤ ਸਿੰਘ ਬਿੱਟੂ,ਗੁਰਵਿੰਦਰ ਸਿੰਘ ਉਰਫ ਸਾਗਰ ਪੁੱਤਰ ਨਿਰਮਲ ਸਿੰਘ ਅਤੇ ਸੌਰਵ ਉਰਫ ਮੰਗਾ ਪੁੱਤਰ ਨਿਰਮਲ ਸਿੰਘ ਵਾਸੀਆਂਨ ਕੋਟ ਈਸੇ ਖਾਂ ਅਤੇ ਇਸ ਤੋ ਇਲਾਵਾ ਬਲਵੰਤ ਸਿੰਘ (ਪਿਤਾ ਸੰਦੀਪ ਸਿੰਘ), ਸ਼ੁਬੇਗ ਸਿੰਘ (ਪਿਤਾ ਗੁਰਜੰਟ ਸਿੰਘ), ਪਰਮਜੀਤ ਸਿੰਘ ਬਿੱਟੂ (ਪਿਤਾ ਗੁਰਚਰਨ ਸਿੰਘ ਗੰਜਾ) ਵਾਸੀ ਕੋਟ ਈਸੇ ਖਾਂ ਦੀ ਪ੍ਰਾਪਰਟੀ ਨੂੰ ਅਟੈਚ ਕਰਨ ਸਬੰਧੀ ਉਸਦੇ ਘਰ ਦੇ ਬਾਹਰ ਪੋਸਟਰ ਚਿਪਕਾਏ ਗਏ।ਇਸ ਪ੍ਰਾਪਰਟੀ ਦੀ ਕੀਮਤ ਕਰੀਬ 3,50,03,000/ਹੈ।
ਇਹ ਵੀ ਪੜ੍ਹੋ Sukhbir Badal attack case; ਹਾਈਕੋਰਟ ਪੁੱਜੇ ਸੁਖਬੀਰ ਬਾਦਲ, ਕੀਤੀ CBI ਜਾਂਚ ਦੀ ਮੰਗ
ਜਿਹਨਾ ਦੀ ਪ੍ਰੋਪਰਟੀ ਬਾਰੇ ਪੜਤਾਲ ਕਰਨ ਤੇ ਇਹ ਗੱਲ ਸਾਹਮਣੇ ਆਈ ਹੈ ਕਿ ਉਕਤ ਪ੍ਰੋਪਰਟੀ ਇਹਨਾ ਨੇ ਗੈਰ-ਕਾਨੂੰਨੀ ਤਰੀਕੇ ਨਾਲ ਖਰੀਦ ਕਰਕੇ ਪ੍ਰੌਪਰਟੀ ਤਿਆਰ ਕਰਵਾਈ ਸੀ। ਜਿਸ ਨੂੰ ਐਨ.ਡੀ.ਪੀ.ਐਸ ਐਕਟ ਦੀ ਧਾਰਾ 68-ਐਫ(2) ਤਹਿਤ ਮਾਨਯੋਗ ਭਾਰਤ ਸਰਕਾਰ ਦੇ ਵਿੱਤ ਵਿਭਾਗ ਦੇ ਸਮਰੱਥ ਅਧਿਕਾਰੀ ਪਾਸੋਂ ਮੰਨਜੂਰੀ ਹਾਸਲ ਕਰਨ ਉਪਰੰਤ ਅਟੈਚ ਕਰਵਾਈ ਗਈ ਹੈ। ਇਸ ਤੋਂ ਇਲਾਵਾ ਇਹ ਵੀ ਦੱਸਿਆ ਕਿ ਭੱਵਿਖ ਵਿੱਚ ਵੀ ਹੋਰ ਵੀ ਨਸ਼ਾ ਤਸਕਰਾਂ ਦੇ ਖਿਲਾਫ ਇਸੇ ਤਰਾਂ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਲਿਆ ਜਾਵੇਗਾ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਮੋਗਾ ਪੁਲਿਸ ਨੇ ਨਸ਼ਾ ਤਸਕਰਾਂ ਦੀ ਕੁੱਲ 3,50,03,000/- ਰੁਪਏ ਦੀ ਜਾਇਦਾਦ ਕਰਵਾਈ ਜ਼ਬਤ"




