ਸਮਾਰਟ ਕੰਟਰੋਲ ਰੂਮ – ਨਵੇਂ ਤਰੀਕਿਆਂ ਨਾਲ ਅਪਰਾਧ ਦੀ ਟਰੇਸਿੰਗ
ਅਪਰਾਧ ‘ਤੇ ਲੱਗੇਗਾ ਲੱਗਾਮ
Moga News:ਪੰਜਾਬ ਪੁਲਿਸ ਵੱਲੋਂ ਗੌਰਵ ਯਾਦਵ, ਡੀ.ਜੀ.ਪੀ. ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਅਪਰਾਧ ਨੂੰ ਮੁਕੰਮਲ ਰੂਪ ਵਿੱਚ ਖਤਮ ਕਰਨ ਅਤੇ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸੂਬੇ ਭਰ ਵਿੱਚ ਇੱਕ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਮੁਹਿੰਮ ਤਹਿਤ,ਅਜੈ ਗਾਂਧੀ,ਐਸ.ਐਸ.ਪੀ. ਮੋਗਾ ਦੀ ਯੋਗ ਅਗਵਾਈ ਹੇਠ “ਸਮਾਰਟ ਕੰਟਰੋਲ ਰੂਮ” ਸਥਾਪਿਤ ਕੀਤਾ ਗਿਆ ਹੈ, ਜੋ ਆਧੁਨਿਕ ਤਕਨੀਕ, ਉੱਚ-ਗੁਣਵੱਤਾ ਵਾਲੇ ਨਿਗਰਾਨੀ ਉਪਕਰਣ ਅਤੇ ਨਵੀਆਂ ਤਕਨੀਕਾਂ ਨਾਲ ਲੈਸ ਹੋਵੇਗਾ। ਇਹ ਕੰਟਰੋਲ ਰੂਮ ਪੂਰੇ ਜਿਲ੍ਹੇ ‘ਚ ਅਪਰਾਧ ਦੀ ਰੋਕਥਾਮ, ਸ਼ੱਕੀ ਗਤੀਵਿਧੀਆਂ ‘ਤੇ ਨਿਗਰਾਨੀ ਅਤੇ ਮਾੜੇ ਅਨਸਰਾਂ ਨੂੰ ਬੇਨਕਾਬ ਕਰਨ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਵੇਗਾ।ਮੋਗਾ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ‘ਤੇ 99 ਉੱਚ-ਤਕਨੀਕੀ ਨਿਗਰਾਨੀ ਕੈਮਰੇ ਲਗਾਏ ਗਏ ਹਨ, ਜੋ ਆਰਟੀਫਿਸ਼ਲ ਇੰਟੈਲੀਜੈਂਸ (AI) ਆਧਾਰਿਤ ਆਧੁਨਿਕ ਐਨਫਾ (ANPR) ਕੈਮਰਿਆਂ ਨਾਲ ਵੀ ਸੰਚਾਲਿਤ ਹੋਣਗੇ।
ਇਹ ਵੀ ਪੜ੍ਹੋ ਬਾਲਾ.ਤਕਾ/ਰੀ ਪਾਸਟਰ ਬਲਜਿੰਦਰ ਸਿੰਘ ਨੂੰ ਹੋਈ ਉਮਰ ਕੈਦ
ਵਾਹਨਾਂ ਦੀ ਪਛਾਣ ਅਤੇ ਟਰੇਸਿੰਗ – ਇਹ ANPR ਕੈਮਰੇ ਵਹੀਕਲ ਦੀ ਨੰਬਰ ਪਲੇਟ ਸਕੈਨ ਕਰਕੇ ਡਾਟਾਬੇਸ ਵਿੱਚ ਰਿਕਾਰਡ ਕਰਣਗੇ, ਜਿਸ ਨਾਲ ਚੋਰੀ ਜਾਂ ਸ਼ੱਕੀ ਵਹੀਕਲ ਦੀ ਪਛਾਣ ਤੁਰੰਤ ਹੋ ਸਕੇਗੀ।24×7 ਨਿਗਰਾਨੀ ਅਤੇ ਲਾਈਵ ਫੀਡ ਸਮਾਰਟ ਕੰਟਰੋਲ ਰੂਮ 24 ਘੰਟੇ,7 ਦਿਨ ਲਾਈਵ ਨਿਗਰਾਨੀ ਰੱਖੇਗਾ, ਜਿਸ ਨਾਲ ਜਿਲ੍ਹੇ ਵਿੱਚ ਹੋ ਰਹੀਆਂ ਕਿਸੇ ਵੀ ਸ਼ੱਕੀ ਗਤੀਵਿਧੀ ‘ਤੇ ਤੁਰੰਤ ਕਾਰਵਾਈ ਕੀਤੀ ਜਾ ਸਕੇਗੀ।
ਫੇਸ ਰੀਕਗਨੀਸ਼ਨ ਤਕਨੀਕ – ਆਉਣ ਵਾਲੇ ਸਮੇਂ ਵਿੱਚ ਮੁੱਖ ਚੌਕਾਂ ਅਤੇ ਹਾਈ-ਅਲਰਟ ਥਾਵਾਂ ‘ਤੇ ਫੇਸ ਰੀਕਗਨੀਸ਼ਨ ਕੈਮਰੇ ਵੀ ਲਗਾਉਣ ਦੀ ਯੋਜਨਾ ਹੈ, ਜੇ ਫ਼ਰਾਰ ਅਪਰਾਧੀਆਂ ਦੀ ਪਛਾਣ ‘ਚ ਮਦਦ ਕਰਨਗੇ।
VGPS ਲਾਈਵ ਟ੍ਰੈਕਿੰਗ – ਇਸ ਵਿਧੀ ਰਾਹੀਂ ਐਮਰਜੈਂਸੀ ਦੇ ਵਕਤ ਨਜ਼ਦੀਕੀ PCR ਜਾਂ EVR ਵਹੀਕਲ ਨੂੰ ਘੱਟੋ-ਘੱਟ ਸਮੇਂ ਵਿੱਚ ਮੌਕੇ ‘ਤੇ ਪਹੁੰਚਾਇਆ ਜਾ ਸਕੇਗਾ, ਜਿਸ ਨਾਲ ਪੁਲਿਸ ਦੀ ਰਿਸਪਾਂਸ ਟਾਈਮ ਬਹੁਤ ਬੇਹਤਰ ਹੋਵੇਗੀ।ਲੰਮੀ ਦੂਰੀ ‘ਤੱਕ ਨਿਗਰਾਨੀ ਕਰਨ, ਵਾਰਦਾਤ ਦੀ ਲਾਈਵ ਰਿਕਾਰਡਿੰਗ, ਅਤੇ ਸ਼ੱਕੀ ਹਲਚਲ ਨੂੰ ਜੂਮ ਕਰਕੇ ਦੇਖਣ ਵਿੱਚ ਮਦਦਗਾਰ ਹੋਣਗੇ।
ਚੋਰੀ, ਲੁੱਟ, ਅਤੇ ਅਪਰਾਧਕ ਵਾਰਦਾਤਾਂ ‘ਤੇ ਤੁਰੰਤ ਨਿਗਰਾਨੀ – PCR ਅਤੇ EV ਵਹੀਕਲ ਦੀ ਲਾਈਵ ਟ੍ਰੈਕਿੰਗ ਕਾਰਨ ਕਿਸੇ ਵੀ ਐਮਰਜੈਂਸੀ ‘ਚ ਪੁਲਿਸ ਦੀ ਮੌਜੂਦਗੀ ਨਿਸ਼ਚਿਤ ਬਣਾਈ ਜਾ ਸਕੇਗੀ।
ਇਹ ਵੀ ਪੜ੍ਹੋ ਮੰਦਭਾਗੀ ਖ਼ਬਰ; Bathinda ‘ਚ ਪੁਲ ਉਪਰੋਂ ਡਿੱਗਣ ਕਾਰਨ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਦੀ ਹੋਈ ਮੌ+ਤ
ਨਵੇਂ ਨਿਗਰਾਨੀ ਪ੍ਰਣਾਲੀ ਨਾਲ ਹੋਣਗੇ ਇਹ ਲਾਭ
ਚੋਰੀ ਅਤੇ ਲੁੱਟਪਾਟ ਵਾਲੀਆਂ ਵਾਰਦਾਤਾਂ ‘ਚ ਘਟੌਤਰੀ – ਆਧੁਨਿਕ ਨਿਗਰਾਨੀ ਕਾਰਨ ਚੋਰਾਂ ਅਤੇ ਅਪਰਾਧੀਆਂ ਨੂੰ ਕਾਨੂੰਨ ਦੀ ਪਕੜ ‘ਚ ਲਿਆਉਣ ‘ਚ ਤੇਜ਼ੀ ਆਏਗੀ।
ਨਸ਼ਾ ਤਸਕਰੀ ਅਤੇ ਅਪਰਾਧ ‘ਤੇ ਸਖ਼ਤ ਲੱਗਾਮ – ਇਹ ਤਕਨੀਕ ਨਸ਼ਾ ਤਸਕਰਾਂ, ਗੈਂਗਸਟਰਾਂ ਅਤੇ ਵਿਅਕਤੀਗਤ ਦੁਸ਼ਮਣੀ ਕਾਰਨ ਹੋਣ ਵਾਲੀਆਂ ਵਾਰਦਾਤਾਂ ਨੂੰ ਰੋਕਣ ਵਿੱਚ ਮਦਦਗਾਰ ਸਾਬਤ ਹੋਵੇਗੀ।
ਵਾਹਨ ਚੋਰੀ ਅਤੇ ਤਸਕਰੀ ਦੀ ਪਛਾਣ – ਚੋਰੀਸ਼ੁਦਾ ਜਾਂ ਨਕਲੀ ਨੰਬਰ ਪਲੇਟ ਵਾਲੇ ਵਾਹਨਾਂ ਦੀ ਪਛਾਣ ਤੁਰੰਤ ਕੀਤੀ ਜਾ ਸਕੇਗੀ, ਜਿਸ ਨਾਲ ਉਨ੍ਹਾਂ ਨੂੰ ਜ਼ਬਤ ਕਰਕੇ ਮਾਲਕ ਨੂੰ ਵਾਪਸ ਦੇਣ ਦੀ ਪ੍ਰਕਿਰਿਆ ਹੋਰ ਤੇਜ਼ ਹੋਵੇਗੀ।
ਕਿਸੇ ਵੀ ਤਰ੍ਹਾਂ ਦੀ ਗੈਰ-ਕਾਨੂੰਨੀ ਗਤੀਵਿਧੀ ‘ਤੇ ਤੁਰੰਤ ਕਾਰਵਾਈ – ਜੇਕਰ ਕਿਸੇ ਵੀ ਸ਼ੱਕੀ ਵਿਅਕਤੀ ਜਾਂ ਵਾਹਨ ਦੀ ਗਤੀਵਿਧੀ ਨਿਗਰਾਨੀ ‘ਚ ਆਉਂਦੀ ਹੈ, ਤਾਂ ਪੁਲਿਸ ਵੱਲੋਂ ਫ਼ੌਰੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ ਸ੍ਰੀ ਮੁਕਤਸਰ ਸਾਹਿਬ ਪੁਲਿਸ ਨੂੰ ਮਿਲੀ ਇੱਕ ਹੋਰ ਵੱਡੀ ਕਾਮਯਾਬੀ
“ਸਮਾਰਟ ਕੰਟਰੋਲ ਰੂਮ” – ਮੋਗਾ ਵਿੱਚ ਸੁਰੱਖਿਆ ਦਾ ਨਵਾਂ ਅਧਿਆਯ
ਮੋਗਾ ਪੁਲਿਸ ਵੱਲੋਂ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਕੋਈ ਵੀ ਅਪਰਾਧੀ ਜਾਂ ਮਾੜਾ ਅਨਸਰ ਕਾਨੂੰਨ ਦੀ ਪਕੜ ਤੋਂ ਬਚ ਨਾ ਸਕੇ। “ਸਮਾਰਟ ਕੰਟਰੋਲ ਰੂਮ” ਸਿਰਫ਼ ਇੱਕ ਸ਼ੁਰੂਆਤ ਹੈ, ਆਉਣ ਵਾਲੇ ਦਿਨਾਂ ਵਿੱਚ ਹੋਰ ਨਵੇਂ ਤਕਨੀਕੀ ਉਪਕਰਣ ਜੋੜ ਕੇ ਮੋਗਾ ਵਿੱਚ ਕਾਨੂੰਨ-ਵਿਵਸਥਾ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ।ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ‘ਤੇ ਹੋਵੇਗੀ ਲਾਗਾਤਾਰ ਕਾਰਵਾਈ ਮੋਗਾ ਪੁਲਿਸ ਦੀ ਇਹ ਮੁਹਿੰਮ ਅਪਰਾਧ ਖ਼ਤਮ ਕਰਨ ‘ਚ ਇੱਕ ਇਤਿਹਾਸਕ ਕਦਮ ਸਾਬਤ ਹੋਵੇਗੀ
ਨਾਗਰਿਕਾਂ ਲਈ ਅਪੀਲ – ਪੁਲਿਸ ਨੂੰ ਦਿਓ ਆਪਣਾ ਸਹਿਯੋਗ
ਮੋਗਾ ਪੁਲਿਸ ਵੱਲੋਂ ਨਾਗਰਿਕਾਂ ਨੂੰ ਵੀ ਅਪੀਲ ਕੀਤੀ ਜਾਂਦੀ ਹੈ ਕਿ ਜੇਕਰ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਸ਼ੱਕੀ ਗਤੀਵਿਧੀ ਜਾਂ ਗੈਰ-ਕਾਨੂੰਨੀ ਕਾਰਵਾਈ ਬਾਰੇ ਜਾਣਕਾਰੀ ਮਿਲਦੀ ਹੈ, ਤਾਂ ਉਹ ਤੁਰੰਤ 112 ਜਾਂ ਨਜ਼ਦੀਕੀ ਪੁਲਿਸ ਥਾਣੇ ‘ਤੇ ਸੂਚਨਾ ਦੇਣ। ਤੁਹਾਡੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ।ਮੋਗਾ ਪੁਲਿਸ ਤੁਹਾਡੀ ਸੁਰੱਖਿਆ ਲਈ ਹਮੇਸ਼ਾ ਤਿਆਰ ਹੈ!ਸਾਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ ਤਾਂਕਿ ਅਸੀਂ ਮੋਗਾ ਨੂੰ ਇੱਕ ਸੁਰੱਖਿਅਤ ਅਤੇ ਸ਼ਾਂਤੀਪ੍ਰਿਯ ਜਿਲ੍ਹਾ ਬਣਾ ਸਕੀਏ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।