👉ਸ਼ਹਿਰ ਵਿਚ ਗੈਰ-ਕਾਨੂੰਨੀ ਤੌਰ ‘ਤੇ ਬਣੀਆਂ ਇਮਾਰਤਾਂ ਦਾ ਰਿਕਾਰਡ ਇਕੱਠਾ ਕਰਨ ਦੀ ਤਿਆਰੀ
ਮੁਹਾਲੀ, 23 ਦਸੰਬਰ: ਦੋ ਦਿਨ ਪਹਿਲਾਂ 21 ਦਸੰਬਰ ਦੀ ਸ਼ਾਮ ਨੂੰ ਸੋਹਾਣਾ ਪਿੰਡ ’ਚ ਬਣੀ ਚਾਰ ਮੰਜਿਲਾਂ ਵਪਾਰਕ ਇਮਾਰਤ ਡਿੱਗਣ ਦੇ ਮਾਮਲੇ ਵਿਚ ਮੁਹਾਲੀ ਪੁਲਿਸ ਨੇ ਇਮਰਾਤ ਦੇ ਮਾਲਕ ਦੋਨੋਂ ਭਰਾਵਾਂ ਤੋਂ ਇਲਾਵਾ ਇਸਦੇ ਨਾਲ ਇਮਾਰਤ ਬਣਾ ਰਹੇ ਠੇਕੇਦਾਰ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਇਸ ਘਟਨਾ ਵਿਚ ਮਲਬੇ ਹੇਠ ਦੱਬਣ ਕਾਰਨ ਇੱਕ ਨੌਜਵਾਨ ਲੜਕੇ ਅਤੇ ਇੱਕ ਲੜਕੀ ਦੀ ਮੌਤ ਹੋ ਗਈ ਸੀ। ਇਸਤੋਂ ਇਲਾਵਾ ਜ਼ਿਲ੍ਹਾ ਸਿਵਲ ਤੇ ਪੁਲਿਸ ਪ੍ਰਸ਼ਾਸਨ ਤੋਂ ਇਲਾਵਾ ਐਨਡੀਆਰਐਫ਼ ਅਤੇ ਫ਼ੌਜ ਦੇ ਜਵਾਨਾਂ ਨੂੰ ਮਲਬਾ ਹਟਾਉਣ ਦੇ ਲਈ ਲਗਾਤਾਰ 24 ਘੰਟੇ ਮਿਹਨਤ ਕਰਨੀ ਪਈ ਸੀ।
ਇਹ ਵੀ ਪੜ੍ਹੋ Big News: ਪੰਜਾਬ ਪੁਲਿਸ ਦੀਆਂ ਚੌਕੀਆਂ ’ਤੇ ਗ੍ਰਨੇਡ ਸੁੱਟਣ ਵਾਲੇ ਯੁੂਪੀ ’ਚ ਪੁਲਿਸ ਮੁਕਾਬਲੇ ’ਚ ਕੀਤੇ ਹਲਾਕ !!
ਸੂਚਨਾ ਮੁਤਾਬਕ ਪੁਲਿਸ ਨੇ ਇਸ ਇਮਾਰਤ ਦੇ ਮਾਲਕਾਂ ਪਰਵਿੰਦਰ ਸਿੰਘ ਅਤੇ ਗਗਨਦੀਪ ਸਿੰਘ ਤੋਂ ਇਲਾਵਾ ਠੇਕੇਦਾਰ ਨੂੰ ਵੀ ਗ੍ਰਿਫਤਾਰ ਕੀਤਾ ਹੈ ਤੇ ਨਾਲ ਹੀ ਅੱਗੇ ਤੋਂ ਅਜਿਹੀ ਕਿਸੇ ਘਟਨਾ ਨੂੰ ਹੋਣ ਤੋਂ ਰੋਕਣ ਲਈ ਸ਼ਹਿਰ ਵਿਚ ਗੈਰ-ਕਾਨੂੰਨੀ ਤੌਰ ‘ਤੇ ਬਣੀਆਂ ਇਮਾਰਤਾਂ ਦੀ ਵੀ ਸੂਚੀ ਤਿਆਰ ਕਰਨ ਦੇ ਹੁਕਮ ਦਿੱਤੇ ਹਨ। ਗੌਰਤਲਬ ਹੈ ਕਿ ਇਸ ਇਮਾਰਤ ਡਿੱਗਣ ਦੀ ਇੱਕ ਵੀਡੀਓ ਵੀ ਵਾਈਰਲ ਹੋ ਰਹੀ ਹੈ, ਜਿਸਦੇ ਵਿਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕੁੱਝ ਹੀ ਸਕਿੰਟਾਂ ਵਿਚ ਕਿਸ ਤਰ੍ਹਾਂ ਤਾਸ਼ ਦੇ ਪੱਤਿਆ ਵਾਂਗ ਇਹ ਇਮਾਰਤ ਡਿੱਗ ਪਈ। ਇਸਦੇ ਡਿੱਗਣ ਦਾ ਮੁੱਖ ਕਾਰਨ ਇੰਨ੍ਹਾਂ ਮਾਲਕਾਂ ਦੇ ਹੀ ਬਿਲਡਿੰਗ ਦੇ ਨਾਲ ਲੱਗਦੇ ਹੀ ਖ਼ਾਲੀ ਪਲਾਟ ਵਿਚ ਜੇਸੀਬੀ ਨਾਲ ਖੋਦਾਈ ਕਰਕੇ ਬੇਸਮੈਟ ਬਣਾਈ ਜਾ ਰਹੀ ਸੀ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK
Share the post "ਮੁਹਾਲੀ ਇਮਰਾਤ ਡਿੱਗਣ ਦਾ ਮਾਮਲਾ: ਮਾਲਕਾਂ ਸਹਿਤ ਠੇਕੇਦਾਰ ਨੂੰ ਵੀ ਪੁਲਿਸ ਨੇ ਕੀਤਾ ਗ੍ਰਿਫਤਾਰ"