SAS Nagar News: ਮੋਹਾਲੀ ਪੁਲਿਸ ਨੇ ਮੰਗਲਵਾਰ ਨੂੰ ਇੱਕ ਵੱਡੀ ਕਾਰਵਾਈ ਕਰਦਿਆਂ ਪਿਛਲੇ ਦਿਨੀਂ ਇੱਕ ਟੈਕਸੀ ਡਰਾਈਵਰ ਦੇ ਹੋਏ ਕਤਲ ਮਾਮਲੇ ਵਿਚ ਜੈਸ਼ ਏ ਮੁਹੰਮਦ ਅੱਤਵਾਦੀ ਜੱਥੇਵੰਦੀ ਦੇ ਕਾਰਕੂਨ ਨੂੰ ਸਾਥੀਆਂ ਸਮੇਤ ਗ੍ਰਿਫਤਾਰ ਕੀਤਾ ਹੈ। ਮੁਲਜਮਾਂ ਦੇ ਕੋਲੋਂ ਲੁੱਟ ਕੀਤੀ ਕਾਰ ਅਤੇ ਪਿਸਟਲ .32 ਬੋਰ ਵੀ ਬ੍ਰਾਮਦ ਕੀਤਾ ਗਿਆ। ਮਾਮਲੇ ਦੀ ਜਾਣਕਾਰੀ ਦਿੰਦਿਆਂ ਰੋਪੜ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਮਿਤੀ 29-08-2025 ਖਰੜ੍ਹ ਏਰੀਆ ਤੋਂ ਇੱਕ ਕੈਬ ਡਰਾਈਵਰ ਨੂੰ ਕੁੱਝ ਨਾ-ਮਲੂਮ ਵਿਅਕਤੀ ਕਤਲ ਕਰਕੇ ਲਾਸ਼ ਨੂੰ ਥਾਣਾ ਆਈ.ਟੀ. ਸਿਟੀ ਏਰੀਆ ਵਿੱਚ ਸੁੱਟਕੇ ਫ਼ਰਾਰ ਹੋ ਗਏ ਸਨ ਤੇ ਜਾਂਦੇ ਸਮੇਂ ਉਸਦੀ ਡਿਜਾਇਰ ਕਾਰ ਅਤੇ ਉਸਦਾ ਸਮਾਨ ਲੁੱਟਕੇ ਫਰਾਰ ਹੋ ਗਏ ਸਨ। ਇਸ ਸਬੰਧੀ 31-08-2025 ਨੂੰ ਮ੍ਰਿਤਕ ਅਨਿਲ ਕੁਮਾਰ ਵਾਸੀ ਮਕਾਨ ਨੰ: 1031 ਨੇੜੇ ਕਾਹਲੋ ਫਾਰਮ, ਕਮਾਊ ਕਲੋਨੀ, ਥਾਣਾ ਨਵਾਂ ਗਾਓ, ਜਿਲਾ ਐਸ.ਏ.ਐਸ. ਨਗਰ ਦੀ ਪਤਨੀ ਸੁਧਾ ਦੇਵੀ ਦੇ ਬਿਆਨਾਂ ਦੇ ਅਧਾਰ ਤੇ ਮੁਕੱਦਮਾ ਨੰ: 87 ਮਿਤੀ 31-08-2025 ਅ/ਧ 127(6) BNS ਥਾਣਾ ਨਵਾਂ ਗਾਓ ਦਰਜ ਰਜਿਸਟਰ ਹੋਇਆ ਸੀ। ਮ੍ਰਿਤਕ ਅਨਿਲ ਕੁਮਾਰ ਸਵਿਫਟ ਡਿਜਾਇਰ (ਗੱਡੀ ਨੰ: PB01-D-6299) ਟੈਕਸੀ ਰੈਪੀਡੋ ਚਲਾਉਂਦਾ ਸੀ।
ਇਹ ਵੀ ਪੜ੍ਹੋ Sri Muktsar Sahib Police ਵੱਲੋਂ ਲਾਰੈਂਸ ਬਿਸ਼ਨੋਈ ਗਿਰੋਹ ਦੇ ਨਜ਼ਦੀਕੀ ਸਾਥੀ ਸ੍ਰੀ ਮੁਕਤਸਰ ਸਾਹਿਬ ‘ਚ ਕੀਤੇ ਗ੍ਰਿਫ਼ਤਾਰ
ਘਟਨਾ ਵਾਲੇ ਦਿਨ ਉਹ ਹਰ ਰੋਜ ਦੀ ਤਰਾਂ ਵਕਤ ਕ੍ਰੀਬ 08:30 AM ਵਜੇਂ ਘਰ ਤੋਂ ਗੱਡੀ ਪਰ ਸਵਾਰ ਹੋ ਕੇ ਗਿਆ ਸੀ। ਜਿਸਨੇ ਕਿਹਾ ਸੀ ਕਿ ਉਹ ਖਰੜ੍ਹ ਤੋਂ ਰੇਲਵੇ ਸਟੇਸ਼ਨ ਚੰਡੀਗੜ੍ਹ ਦੀ ਸਵਾਰੀ ਲੈ ਕੇ ਜਾ ਰਿਹਾ ਹੈ। ਪ੍ਰੰਤੂ ਉਸਤੋਂ ਬਾਅਦ ਉਹ ਆਪਣੇ ਪਤੀ ਨਾਲ਼ ਲਗਾਤਾਰ ਸੰਪਰਕ ਕਰਦੀ ਰਹੀ ਪਰ ਉਸਦੇ ਪਤੀ ਦੇ ਦੋਨੋਂ ਮੋਬਾਇਲ ਫੋਨ ਬੰਦ ਆ ਰਹੇ ਸਨ।ਮੁਕੱਦਮਾ ਦਰਜ ਹੋਣ ਤੋਂ ਬਾਅਦ ਹਾਲਾਤਾਂ ਨੂੰ ਗੰਭੀਰਤਾ ਨਾਲ਼ ਦੇਖਦੇ ਹੋਏ ਸੀਨੀਅਰ ਕਪਤਾਨ ਪੁਲਿਸ ਹਰਮਨਦੀਪ ਸਿੰਘ ਹਾਂਸ ਵੱਲੋਂ ਮੋਹਾਲ਼ੀ ਪੁਲਿਸ ਦੀਆਂ ਅੱਡ-ਅੱਡ ਟੀਮਾਂ ਬਣਾਈਆਂ ਗਈਆਂ। ਜਿੰਨ੍ਹਾਂ ਸਾਂਝੇ ਤੌਰ ‘ਤੇ ਟੈਕਨੀਕਲ ਅਤੇ ਹਿਊਮਨ ਸੋਰਸ ਰਾਹੀਂ ਕਾਰਵਾਈ ਕਰਦੇ ਹੋਏ, ਮੁਲਜਮਾਂ ਨੂੰ ਬੱਸ ਸਟੈਂਡ ਬਟਾਲ਼ਾ ਅਤੇ ਗੁਰਦਾਸਪੁਰ ਏਰੀਆ ਤੋਂ ਗ੍ਰਿਫਤਾਰ ਕੀਤਾ। ਗ੍ਰਿਫਤਾਰ ਕੀਤੇ ਮੁਲਜਮਾਂ ਦੀ ਪਹਿਚਾਣ ਸਾਹਿਲ ਬਾਸ਼ੀਰ (19 ਸਾਲ)ਪੁੱਤਰ ਬਾਸ਼ੀਰ ਅਹਿਮਦ ਵਾਸੀ ਪਿੰਡ ਹਦਵਾਰਾ ਲੰਗਾਤੇ ਤਹਿਸੀਲ ਕਰਾਲਕੁੰਡ, ਜਿਲਾ ਕੁਪਵਾੜਾ, ਜੰਮੂ , ਮੁਨੀਸ਼ ਸਿੰਘ ਉਰਫ ਅੰਸ਼ (22 ਸਾਲ) ਪੁੱਤਰ ਸ਼ਮਸ਼ੇਰ ਸਿੰਘ ਵਾਸੀ ਪਿੰਡ ਕੋਟਲੀ, ਤਹਿਸੀਲ ਕਸ਼ਤੀਗੜ, ਜਿਲਾ ਡੋਡਾ, ਜੰਮੂ ਅਤੇ ਐਜਾਜ ਅਹਿਮਦ ਖਾਨ ਉਰਫ ਵਸੀਮ (22 ਸਾਲ) ਪੁੱਤਰ ਗੁਲਾਮ ਮੁਹੰਮਦ ਖਾਨ ਵਾਸੀ ਪਿੰਡ ਮੰਜਪੁਰਾ, ਤਹਿਸੀਲ ਤੇ ਜਿਲਾ ਕਲਾਮਾਬਾਦ, ਜੰਮੂ ਦੇ ਤੌਰ ‘ਤੇ ਹੋਈ। ਵਸੀਮ ਪਿਛਲੇ 8 ਸਾਲਾਂ ਤੋਂ ਬਟਾਲ਼ਾ ਵਿਖੇ ਰਹਿ ਰਿਹਾ ਸੀ ।
ਇਹ ਵੀ ਪੜ੍ਹੋ MLA ਹਰਮੀਤ ਸਿੰਘ ਪਠਾਣਮਾਜਰਾ ਪੁਲਿਸ ਹਿਰਾਸਤ ਵਿਚੋਂ ਹੋਇਆ ਫ਼ਰਾਰ,ਚੱਲੀ ਗੋ+ਲੀ ਵਿੱਚ ਇਕ ਮੁਲਾਜ਼ਮ ਵੀ ਹੋਇਆ ਜ਼ਖਮੀ
ਪੁਲਿਸ ਵੱਲੋਂ ਮੁਲਜਮਾਂ ਤੋਂ ਕੀਤੀ ਪੁਛਗਿਛ ਦੌਰਾਨ ਖੁਲਾਸਾ ਹੋਇਆ ਕਿ ਮੁਲਜਮ ਸਾਹਿਲ ਬਾਸ਼ੀਰ ਜੈਸ਼ ਏ ਮੁਹੰਮਦ ਅੱਤਵਾਦੀ ਸੰਗਠਨ ਦਾ ਮੈਂਬਰ ਹੈ, ਜੋ ਕਿ ਮੁਕੱਦਮਾ ਨੰ: 30 ਮਿਤੀ 14-08-2025 ਅ/ਧ 13, 18, 23 UAPA Act 25(7)-54-59 Arms Act ਥਾਣਾ ਕਲਾਮਾਬਾਦ, ਜੰਮੂ ਅਤੇ ਕਸ਼ਮੀਰ ਵਿੱਚ ਵੀ ਲੋੜੀਂਦਾ ਹੈ। ਇਹਨਾਂ ਮੁਲਜਮਾਂ ਵੱਲੋਂ ਮਿਤੀ 29-08-2025 ਨੂੰ ਖਰੜ੍ਹ ਤੋਂ ਰੇਲਵੇ ਸਟੇਸ਼ਨ ਚੰਡੀਗੜ ਜਾਣ ਦਾ ਬਹਾਨਾ ਬਣਾਕੇ ਉਕਤ ਕਾਰ ਡਿਜਾਇਰ ਕੈਬ ਬੁੱਕ ਕੀਤੀ ਸੀ, ਜਿਨਾਂ ਨੇ ਟੈਕਸੀ ਡਰਾਈਵਰ ਅਨਿਲ ਕੁਮਾਰ ਨੂੰ ਪਹਿਲਾਂ ਫੇਸ 3B2 ਮੋਹਾਲ਼ੀ ਤੋਂ ਹੁੰਦੇ ਹੋਏ ਏਅਰਪੋਰਟ ਰੋਡ ਜਾਣ ਨੂੰ ਕਿਹਾ ਸੀ, ਜਦੋਂ ਅਨਿਲ ਕੁਮਾਰ ਦੋਸ਼ੀਆਂ ਨੂੰ ਏਅਰਪੋਰਟ ਰੋਡ ਤੇ ਸਲਿੱਪ ਰੋਡ ਨੇੜੇ ਪਿੰਡ ਕੰਡਾਲ਼ਾ ਲੈ ਕੇ ਪੁੱਜਾ ਤਾਂ ਇਹਨਾਂ ਨੇ ਅਨਿਲ ਕੁਮਾਰ ਨੂੰ ਗੱਡੀ ਤੋਂ ਥੱਲੇ ਉੱਤਾਰ ਕੇ ਉਸਦੇ ਗੋਲ਼ੀਆਂ ਮਾਰਕੇ, ਉਸਦਾ ਕਤਲ ਕਰ ਦਿੱਤਾ। ਇੰਨ੍ਹਾਂ ਦੀ ਨਿਸ਼ਾਨਦੇਹੀ ਤੇ ਲੁੱਟ ਕੀਤੀ ਕਾਰ ਨੰ: PB01-D-6299 ਬੰਦ ਪਏ ਬੱਸ ਸਟੈਂਡ ਚਮੰਡਾ ਦੇਵੀ ਥਾਣਾ ਕੱਥੂ ਨੰਗਲ਼ ਜਿਲਾ ਅੰਮ੍ਰਿਤਸਰ ਦਿਹਾਤੀ ਤੋਂ ਬ੍ਰਾਮਦ ਕੀਤੀ ਗਈ ਅਤੇ ਵਾਰਦਾਤ ਵਿੱਚ ਵਰਤਿਆ ਪਿਸਟਲ .32 ਬੋਰ ਅਤੇ ਡੈੱਡ ਬਾਡੀ ਦੇ ਨੇੜੇ ਤੋਂ 03 ਖੋਲ ਕਾਰਤੂਸ ਵੀ ਬ੍ਰਾਮਦ ਕੀਤੇ ਗਏ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।













