04 ਮੋਟਰਸਾਈਕਲ ਅਤੇ 04 ਮੋਬਾਇਲ ਫੋਨ ਬ੍ਰਾਮਦ ਕੀਤੇ
SAS Nagar News:ਹਰਮਨਦੀਪ ਸਿੰਘ ਹਾਂਸ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ.ਏ.ਐਸ. ਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲਾ ਮੋਹਾਲ਼ੀ ਪੁਲਿਸ ਵੱਲੋਂ ਮਾੜੇ ਅਨਸਰਾਂ ਵਿਰੁੱਧ ਚਲਾਈ ਮੁਹਿਮ ਦੌਰਾਨ ਸ਼੍ਰੀ ਸੌਰਵ ਜਿੰਦਲ ਪੀ.ਪੀ.ਐਸ. ਕਪਤਾਨ ਪੁਲਿਸ (ਜਾਂਚ), ਸ਼੍ਰੀ ਤਲਵਿੰਦਰ ਸਿੰਘ ਪੀ.ਪੀ.ਐਸ. ਕਪਤਾਨ ਪੁਲਿਸ (ਅਪਰੇਸ਼ਨ), ਸ਼੍ਰੀ ਜਤਿੰਦਰ ਸਿੰਘ ਚੌਹਾਨ ਪੀ.ਪੀ.ਐਸ. ਉੱਪ-ਕਪਤਾਨ ਪੁਲਿਸ (ਜਾਂਚ) ਜ਼ਿਲ੍ਹਾ ਐਸ.ਏ.ਐਸ. ਨਗਰ ਦੀ ਨਿਗਰਾਨੀ ਹੇਠ ਇੰਸਪੈਕਟਰ ਹਰਮਿੰਦਰ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਦੀ ਟੀਮ ਵੱਲੋਂ 02 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਸਨੈਚ ਕੀਤੇ 04 ਮੋਬਾਇਲ ਫੋਨ ਅਤੇ ਚੋਰੀ ਕੀਤੇ 04 ਮੋਟਰਸਾਈਕਲ ਬ੍ਰਾਮਦ ਕਰਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ।
ਇਹ ਵੀ ਪੜ੍ਹੋ Punjab ਦੇ Transport ਦਫ਼ਤਰਾਂ ‘ਚ ਹੁਣ ਲੋਕਾਂ ਨੂੰ ਨਹੀਂ ਹੋਣਾ ਪਏਗਾ ਖੱਜਲਖੁਆਰ; ਸੇਵਾ ਕੇਂਦਰਾਂ ਵਿਚ ਮਿਲਣੀਆਂ ਸੇਵਾਵਾਂ
ਮਿਤੀ 24-10-2025 ਨੂੰ ਸੀਮਾ ਖੰਨਾ ਪਤਨੀ ਲੇਟ ਵਿਮਲ ਖੰਨਾ ਵਾਸੀ ਫਲੈਟ ਨੰ: 169/5 ਐਸ.ਬੀ.ਪੀ. ਹੋਮਜ ਐਕਸਟੈਂਨਸ਼ਨ-03 ਸੈਕਟਰ-126 ਖਰੜ ਦੇ ਬਿਆਨਾਂ ਦੇ ਅਧਾਰ ਤੇ 02 ਨਾ-ਮਾਲੂਮ ਮੋਟਰਸਾਈਕਲ ਸਵਾਰਾਂ ਵਿਰੁੱਧ ਮੁਕੱਦਮਾ ਨੰ: 383 ਮਿਤੀ 24-10-2025 ਅ/ਧ 304, 303(2), 317(2), 3(5), BNS ਥਾਣਾ ਸਿਟੀ ਖਰੜ੍ਹ ਦਰਜ ਰਜਿਸਟਰ ਹੋਇਆ ਸੀ ਕਿ ਉਹ ਮਿਤੀ 17-10-2025 ਨੂੰ ਸ਼ਾਮ ਸਮੇਂ ਉਹ ਆਪਣੇ ਕੰਮਕਾਰ ਤੋਂ ਵਾਪਸ ਆ ਕੇ ਸੋਸਾਇਟੀ ਦੀ ਪਾਰਕਿੰਗ ਵਿੱਚ ਆਪਣੀ ਐਕਟਿਵਾ ਖੜੀ ਕਰ ਰਹੀ ਸੀ ਤਾਂ ਦੋ ਮੋਟਰਸਾਈਕਲ ਸਵਾਰਾਂ ਪਾਸੋਂ ਉਸਦਾ ਪਰਸ ਖੋਹ ਲਿਆ ਗਿਆ ਸੀ ਅਤੇ ਖੋਹ ਕਰਨ ਵਾਲ਼ੇ ਆਪਣੇ ਸਪਲੈਂਡਰ ਮੋਟਰਸਾਈਕਲ ਤੇ ਫਰਾਰ ਹੋ ਗਏ ਸਨ। ਜਿਸ ਵਿੱਚ ਮੁਦੱਈ ਦਾ ਮੋਬਾਇਲ ਫੋਨ, ਨਗਦੀ ਅਤੇ ਕੁੱਝ ਆਈ.ਡੀਜ. ਸਨ। ਜੋ ਸੀ.ਆਈ.ਏ. ਸਟਾਫ ਦੀ ਟੀਮ ਵੱਲੋਂ ਟੈਕਨੀਕਲ ਅਤੇ ਹਿਊਮਨ ਸੋਰਸਾਂ ਦੀ ਮਦਦ ਨਾਲ਼ ਕਾਰਵਾਈ ਕਰਦੇ ਹੋਏ ਦੋਸ਼ੀਆਂ ਨੂੰ ਨਾਮਜਦ ਕਰਕੇ ਨੇੜੇ ਭਗਤਘਾਟ ਖਰੜ੍ਹ ਤੋਂ ਗ੍ਰਿਫਤਾਰ ਕੀਤਾ ਗਿਆ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।













