ਬਠਿੰਡਾ, 6 ਦਸੰਬਰ: ਪੰਜਾਬ ਕੇਂਦਰੀ ਯੂਨੀਵਰਸਿਟੀ (ਸੀਯੂ ਪੰਜਾਬ) ਨੇ ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ, ਬਾਇਓਟੈਕਨਾਲੋਜੀ ਵਿਭਾਗ, ਅਨੁਸੰਧਾਨ ਨੈਸ਼ਨਲ ਰਿਸਰਚ ਫਾਊਂਡੇਸ਼ਨ ਅਤੇ ਡੀਐੱਸਟੀ-ਐਸਈਆਰਬੀ ਦੇ ਸਹਿਯੋਗ ਨਾਲ 4 ਤੋਂ 6 ਦਸੰਬਰ ਤੱਕ “ਟ੍ਰਾਂਸਲੇਸ਼ਨਲ ਟ੍ਰੈਂਡਜ਼ ਇਨ ਨੈਚੁਰਲ ਐਂਡ ਹੈਲਥ ਸਾਇੰਸਜ਼” ਵਿਸ਼ੇ ‘ਤੇ ਤਿੰਨ ਰੋਜਾ ਅੰਤਰਰਾਸ਼ਟਰੀ ਸੰਮੇਲਨ (ਟੀਟੀਐਨਐਚਐਸ 2024) ਸਫਲਤਾਪੂਰਵਕ ਆਯੋਜਿਤ ਕੀਤਾ।ਇਸ ਸਮਾਗਮ ਵਿੱਚ ਭਾਰਤ, ਅਮਰੀਕਾ, ਜਾਪਾਨ, ਚੀਨ, ਪੁਰਤਗਾਲ, ਸਪੇਨ, ਇਟਲੀ ਅਤੇ ਹੰਗਰੀ ਸਮੇਤ ਅੱਠ ਦੇਸ਼ਾਂ ਦੇ 300 ਤੋਂ ਵੱਧ ਵਿਗਿਆਨੀਆਂ, ਖੋਜਾਰਥੀਆਂ ਅਤੇ ਉਦਯੋਗ ਮਾਹਿਰਾਂ ਨੇ ਭਾਗ ਲਿਆ। ਇਸ ਪ੍ਰੋਗਰਾਮ ਵਿੱਚ ਰਾਸ਼ਟਰੀ ਪੱਧਰ ‘ਤੇ ਏਮਜ਼, ਆਈਆਈਟੀ, ਆਈਆਈਐਸਈਆਰ, ਰਾਸ਼ਟਰੀ ਜੀਵ ਵਿਗਿਆਨ ਸੰਸਥਾਨ, ਸੀਐਸਆਈਆਰ ਅਤੇ ਕਈ ਕੇਂਦਰੀ ਯੂਨੀਵਰਸਿਟੀਆਂ ਸਮੇਤ ਪ੍ਰਮੁੱਖ ਸੰਸਥਾਵਾਂ ਦੇ ਪ੍ਰਤਿਨਿਧੀਆਂ ਨੇ ਹਿੱਸਾ ਲਿਆ।ਉਦਘਾਟਨੀ ਸੈਸ਼ਨ ਵਿੱਚ ਪ੍ਰੋਗਰਾਮ ਦੇ ਸਰਪ੍ਰਸਤ ਅਤੇ ਸੀਯੂ ਪੰਜਾਬ ਦੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਟ੍ਰਾਂਸਲੇਸ਼ਨਲ ਰਿਸਰਚ ਦੀ ਮਹੱਤਤਾ ‘ਤੇ ਜ਼ੋਰ ਦਿੰਦਿਆਂ ਵਿਸ਼ਵਾਸ ਪ੍ਰਗਟਾਇਆ ਕਿ ਇਹ ਕਾਨਫਰੰਸ ਸਿਧਾਂਤਕ ਗਿਆਨ ਅਤੇ ਵਿਹਾਰਕ ਉਪਯੋਗਾਂ ਵਿਚਕਾਰ ਇੱਕ ਪੁਲ ਵਜੋਂ ਕੰਮ ਕਰੇਗੀ।
ਇਹ ਵੀ ਪੜ੍ਹੋ Punjab News: ਪੰਜਾਬ ਸਰਕਾਰ ਵੱਲੋਂ 10 IAS ਤੇ 22 PCS ਅਧਿਕਾਰੀਆਂ ਦੇ ਤਬਾਦਲੇ, ਦੇਖੋ ਕਿਸਨੂੰ,ਕਿੱਥੇ ਭੇਜਿਆ
ਉਦਘਾਟਨ ਸਮਾਰੋਹ ਦੇ ਮੁੱਖ ਮਹਿਮਾਨ ਦੇ ਤੌਰ ‘ਤੇ ਸ਼ਾਮਲ ਹੋਏ ਟਾਟਾ ਇੰਸਟੀਚਿਊਟ ਫਾਰ ਜੈਨੇਟਿਕਸ ਐਂਡ ਸੋਸਾਇਟੀ ਦੇ ਡਾਇਰੈਕਟਰ ਡਾ. ਰਾਕੇਸ਼ ਕੁਮਾਰ ਮਿਸ਼ਰਾ ਨੇ ਯੂਨੀਵਰਸਿਟੀ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਅੰਤਰ-ਅਨੁਸ਼ਾਸਨੀ ਸਹਿਯੋਗ ਨੂੰ ਉਤਸ਼ਾਹਿਤ ਕਰਨ ਵਿੱਚ ਇਸ ਕਾਨਫਰੰਸ ਦੀ ਭੂਮਿਕਾ ਨੂੰ ਉਜਾਗਰ ਕੀਤਾ।ਤਿੰਨ ਰੋਜ਼ਾ ਕਾਨਫਰੰਸ ਦੇ ਹਰ ਦਿਨ ਦੀ ਸ਼ੁਰੂਆਤ ਦੋ ਪਲੇਨਰੀ ਭਾਸ਼ਣਾਂ ਨਾਲ ਹੋਈ। ਕਾਨਫਰੰਸ ਦੇ ਪਹਿਲੇ ਦਿਨ ਟਾਟਾ ਇੰਸਟੀਚਿਊਟ ਫਾਰ ਜੈਨੇਟਿਕਸ ਐਂਡ ਸੁਸਾਇਟੀ ਦੇ ਡਾਇਰੈਕਟਰ ਡਾ: ਰਾਕੇਸ਼ ਕੁਮਾਰ ਮਿਸ਼ਰਾ ਨੇ ਜੀਨੋਮ ਟੈਕਨਾਲੋਜੀ ‘ਤੇ ਲੈਕਚਰ ਦਿੱਤਾ ਅਤੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੇ ਸਾਬਕਾ ਵਾਈਸ ਚੇਅਰਮੈਨ ਪ੍ਰੋ. ਭੂਸ਼ਣ ਪਟਵਰਧਨ ਨੇ ਆਯੁਰਵੈਦ ਅਤੇ ਇੰਟੇਗ੍ਰੇਟਿਵ ਮੈਡੀਸਿਨ ਬਾਰੇ ਚਰਚਾ ਕੀਤੀ। ਦੂਜੇ ਦਿਨ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਪ੍ਰਾਚੀਨ ਭਾਰਤੀ ਸਿੱਖਿਆ ਪ੍ਰਣਾਲੀ ਦੇ ਵਿਸ਼ੇ ‘ਤੇ ਚਾਨਣਾ ਪਾਇਆ ਅਤੇ ਰਾਮਕ੍ਰਿਸ਼ਨ ਮਿਸ਼ਨ ਵਿਵੇਕਾਨੰਦ ਐਜੂਕੇਸ਼ਨਲ ਐਂਡ ਰਿਸਰਚ ਇੰਸਟੀਚਿਊਟ ਦੇ ਪ੍ਰੋ-ਚਾਂਸਲਰ ਸਵਾਮੀ ਆਤਮਪ੍ਰਿਆਨੰਦ ਜੀ ਨੇ ਵਿਗਿਆਨ-ਦਰਸ਼ਨ-ਅਧਿਆਤਮਿਕਤਾ ਦੇ ਆਪਸੀ ਸਬੰਧਾਂ ‘ਤੇ ਆਪਣੇ ਵਿਚਾਰ ਪੇਸ਼ ਕੀਤੇ।
ਇਹ ਵੀ ਪੜ੍ਹੋ ਚੌਥੇ ਦਿਨ ਵੀ ਸ਼ਖਤ ਸੁਰੱਖਿਆ ਪ੍ਰਬੰਧਾਂ ਹੇਠ ਸੁਖਬੀਰ ਬਾਦਲ ਨੇ ਨਿਭਾਈ ਧਾਰਮਿਕ ਸਜ਼ਾ
ਤੀਜੇ ਦਿਨ ਏਮਜ਼ ਰਿਸ਼ੀਕੇਸ਼ ਦੇ ਕਾਰਜਕਾਰੀ ਡਾਇਰੈਕਟਰ ਪ੍ਰੋ. ਮੀਨੂੰ ਸਿੰਘ ਨੇ ਮੈਡੀਕਲ ਸਾਇੰਸਜ਼ ਵਿਚ ਡਿਜੀਟਲ ਕ੍ਰਾਂਤੀ ‘ਤੇ ਲੈਕਚਰ ਦਿੱਤਾ ਅਤੇ ਐਨਆਈਟੀ ਜਲੰਧਰ ਦੇ ਡਾਇਰੈਕਟਰ ਪ੍ਰੋ. ਬੀ.ਕੇ. ਕਨੌਜੀਆ ਨੇ ਬਾਇਓਟੈਲੀਮੈਟਰੀ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ।ਇਸ ਕਾਨਫਰੰਸ ਵਿੱਚ ਪ੍ਰੋ. ਸਟੀਵਨ ਕੈਸਲ (ਅਮਰੀਕਾ), ਡਾ. ਮਾਸਾਕੋ ਕਿਨੋਸ਼ੀਤਾ (ਜਾਪਾਨ), ਪ੍ਰੋ. ਜਿਆਨ ਝਾਓ (ਚੀਨ), ਪ੍ਰੋ. ਪੌਲਾ ਮਾਰਕਸ (ਪੁਰਤਗਾਲ), ਪ੍ਰੋ. ਜੋਸ ਏ. ਮਾਰਟਿਨ ਗਾਗੋ (ਸਪੇਨ), ਪ੍ਰੋ. ਗਿਆਨਲੂਕਾ ਟੇਲ (ਇਟਲੀ), ਪ੍ਰੋ. ਜਿਓਰਗੀ ਕੇਗਲੇਵਿਚ (ਹੰਗਰੀ), ਪ੍ਰੋ. ਐਂਡਰੀਆ ਕੈਵਾਲੀ (ਇਟਲੀ), ਪ੍ਰੋ. ਸਟੈਫਨੀਆ ਬੁਟੀਨੀ (ਇਟਲੀ) ਸਮੇਤ ਵੱਖ-ਵੱਖ ਅੰਤਰਰਾਸ਼ਟਰੀ ਮਾਹਿਰਾਂ ਨੇ ਕਈ ਵਿਸ਼ਿਆਂ ‘ਤੇ ਚਰਚਾ ਕੀਤੀ। ਭਾਗੀਦਾਰਾਂ ਨੇ ਮੁੱਖ ਲੈਕਚਰ, ਇਨਵਾਈਟੇਡ ਲੈਕਚਰ, ਮੌਖਿਕ ਪੇਸ਼ਕਾਰੀਆਂ ਅਤੇ ਪੋਸਟਰ ਸੈਸ਼ਨਾਂ ਵਿੱਚ ਹਿੱਸਾ ਲੈਂਦੇ ਹੋਏ ਨਵੀਨਤਾ-ਅਧਾਰਤ ਖੋਜ ਵਿਸ਼ਿਆਂ ‘ਤੇ ਚਰਚਾ ਕੀਤੀ। ਇਸ ਕਾਨਫਰੰਸ ਵਿੱਚ ਇੱਕ ਸੱਭਿਆਚਾਰਕ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਭਾਰਤੀ ਲੋਕ ਗੀਤਾਂ ਅਤੇ ਨਾਚਾਂ ਦੀਆਂ ਮਨਮੋਹਕ ਪੇਸ਼ਕਾਰੀਆਂ ਨਾਲ ਮਹਿਮਾਨਾਂ ਦਾ ਮਨ ਮੋਹ ਲਿਆ।
ਇਹ ਵੀ ਪੜ੍ਹੋshambhu border news: ਕਿਸਾਨਾਂ ਦੇ ਦਿੱਲੀ ਕੂਚ ’ਤੇ ਹਰਿਆਣਾ ਦੇ ਮੰਤਰੀ ਦਾ ਅਹਿਮ ਬਿਆਨ
ਸਮਾਪਤੀ ਸੈਸ਼ਨ ਵਿੱਚ ਏਮਜ਼ ਰਿਸ਼ੀਕੇਸ਼ ਦੇ ਕਾਰਜਕਾਰੀ ਡਾਇਰੈਕਟਰ ਪ੍ਰੋ. ਮੀਨੂੰ ਸਿੰਘ ਨੇ ਮੁੱਖ ਮਹਿਮਾਨ ਵਜੋਂ ਅਤੇ ਏ.ਆਈ.ਸੀ.ਟੀ.ਈ. ਦੇ ਮੈਂਬਰ ਸਕੱਤਰ ਪ੍ਰੋ. ਰਾਜੀਵ ਕੁਮਾਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰੋ. ਮੀਨੂੰ ਸਿੰਘ ਨੇ ਕਾਨਫਰੰਸ ਦੇ ਸਫਲਤਾਪੂਰਵਕ ਆਯੋਜਨ ਲਈ ਪ੍ਰਬੰਧਕੀ ਕਮੇਟੀ ਦੀ ਸ਼ਲਾਘਾ ਕੀਤੀ ਅਤੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਅਜਿਹੇ ਪ੍ਰੋਗਰਾਮ ਖੋਜਕਰਤਾਵਾਂ ਨੂੰ ਅਧਿਆਤਮਿਕਤਾ ਅਤੇ ਵਿਗਿਆਨ ਵਰਗੇ ਬਹੁ-ਅਨੁਸ਼ਾਸਨੀ ਖੇਤਰਾਂ ਵਿੱਚ ਖੋਜ ਕਰਨ ਲਈ ਪ੍ਰੇਰਿਤ ਕਰਦੇ ਹਨ। ਪ੍ਰੋ. ਰਾਜੀਵ ਕੁਮਾਰ ਨੇ ਵਾਈਸ ਚਾਂਸਲਰ ਪ੍ਰੋ ਤਿਵਾਰੀ ਦੀ ਅਗਵਾਈ ਹੇਠ ਯੂਨੀਵਰਸਿਟੀ ਵੱਲੋਂ ਹਾਸਲ ਕੀਤੀਆਂ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਵਿੱਚ ਅਜਿਹੇ ਸਮਾਗਮਾਂ ਰਾਹੀਂ ਨੌਜਵਾਨ ਖੋਜਾਰਥੀਆਂ ਨੂੰ ਮਿਆਰੀ ਖੋਜ ਕਰਨ ਦਾ ਰਾਹ ਪੱਧਰਾ ਕਰਨ ਦੀ ਬੇਨਤੀ ਕੀਤੀ। ਸੈਸ਼ਨ ਦੀ ਸ਼ੁਰੂਆਤ ਕੋ-ਕਨਵੀਨਰ ਡਾ. ਸੁਨੀਲ ਕੁਮਾਰ ਸਿੰਘ ਵੱਲੋਂ ਕਾਨਫਰੰਸ ਦੀ ਰਿਪੋਰਟ ਪੇਸ਼ ਕਰਨ ਨਾਲ ਹੋਈ। ਅੰਤ ਵਿੱਚ ਪ੍ਰੋਗਰਾਮ ਕੋਆਰਡੀਨੇਟਰ ਪ੍ਰੋ. ਵਿਨੋਦ ਕੁਮਾਰ ਨੇ ਮਾਹਿਰਾਂ, ਭਾਗੀਦਾਰਾਂ ਅਤੇ ਪ੍ਰਬੰਧਕੀ ਟੀਮ ਦਾ ਰਸਮੀ ਧੰਨਵਾਦ ਕੀਤਾ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK
Share the post "ਕੇਂਦਰੀ ਯੂਨੀਵਰਸਿਟੀ ਵਿਖੇ ਆਯੋਜਿਤ ਤਿੰਨ ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਅੱਠ ਦੇਸ਼ਾਂ ਦੇ 300 ਤੋਂ ਵੱਧ ਵਿਗਿਆਨੀਆਂ ਅਤੇ ਖੋਜਾਰਥੀਆਂ ਨੇ ਭਾਗ ਲਿਆ"