ਬਾਘਾਪੁਰਾਣਾ, 25 ਮਾਰਚ: ਕਸਬਾ ਬਾਘਾਪੁਰਾਣ ’ਚ ਇੱਕ ਕਲਯੁਗੀ ਵਿਧਵਾ ਮਾਂ ਵੱਲੋਂ ਸਾਥੀਆਂ ਨਾਲ ਮਿਲਕੇ ਅਪਣੀ ਹੀ ਧੀ ਕੋਲੋਂ ਫ਼ਿਰੌਤੀ ਮੰਗਣ ਲਈ ਝੂਠੀ ਅਗਵਾ ਦੀ ਫ਼ਿਲਮੀ ਕਹਾਣੀ ਬਣਾਉਣ ਦਾ ਸਨਸਨੀਖ਼ੇਜ ਮਾਮਲਾ ਸਾਹਮਣੇ ਆਇਆ ਹੈ। ਬਾਘਾਪੁਰਾਣਾ ਪੁਲਿਸ ਨੇ ਇਸ ਡਰਾਮੇ ਦਾ ‘ਦੀ ਐਂਡ’ ਕਰਦਿਆਂ ਇਸ ਮਾਂ ਤੇ ਉਸਦੇ ਇੱਕ ਸਾਥੀ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਘਟਨਾ ਇਲਾਕੇ ’ਚ ਅੱਗ ਵਾਂਗ ਫ਼ੈਲੀ ਹੋਈ ਹੈ। ਹੈਰਾਨੀ ਦੀ ਗੱਲ ਇਹ ਵੀ ਦੱਸੀ ਜਾ ਰਹੀ ਹੈ ਕਿ ਮੂਲ ਰੂਪ ਵਿਚ ਪਿੰਡ ਕੰਮੇਆਣਾ ਦੀ ਵਾਸੀ ਇਹ ਮਾਂ ਅਪਣੇ ਪਤੀ ਦੀ ਮੌਤ ਤੋਂ ਬਾਅਦ ਅਪਣੀ ਧੀ-ਜਵਾਈ ਕੋਲ ਮਾੜੀ ਮੁਸਤਫ਼ਾ ਰਹਿ ਰਹੀ ਸੀ। ਇਸ ਸਬੰਧੀ ਮਾਮਲੇ ਦੀ ਜਾਣਕਾਰੀ ਦਿੰਦਿਆਂ ਡੀਐਸਪੀ ਦਲਬੀਰ ਸਿੰਘ ਨੇ ਦਸਿਆ ਕਿ ਲੰਘੇ ਦਿਨੀਂ ਥਾਣਾ ਬਾਘਾਪੁਰਾਣਾ ਦੇ ਅਧੀਨ ਆਉਂਦੇ ਪਿੰਡ ਮਾੜੀ ਮੁਸਤਫ਼ਾ ਦੀ ਜਸਲੀਨ ਕੌਰ ਨੇ ਪੁਲਿਸ ਨੂੰ ਦਸਿਆ ਸੀ ਕਿ ਉਸਦੀ ਮਾਂ ਰਾਜਵੀਰ ਕੌਰ ਨੂੰ ਕਿਸੇ ਨੇ ਅਗਵਾ ਕਰ ਲਿਆ ਹੈ।
ਕੇਜ਼ਰੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ ’ਚ 31 ਨੂੰ ਰਾਮ ਲੀਲਾ ਮੈਦਾਨ ’ਚ ਇੰਡੀਆ ਗਠਜੋੜ ਵਲੋਂ ਮਹਾਂਰੈਲੀ
ਸਿਕਾਇਤਕਰਤਾ ਨੇ ਪੁਲਿਸ ਨੂੰ ਅਗਵਾਕਾਰਾਂ ਕੋਲੋਂ ਫ਼ਿਰੌਤੀ ਮੰਗਣ ਸਬੰਧੀ ਉਸਦੇ ਮੋਬਾਇਲ ’ਤੇ ਭੇਜੀਆਂ ਜਾ ਰਹੀਆਂ ਆਡੀਓ ਤੋਂ ਇਲਾਵਾ ਉਸਦੀ ਮਾਂ ਦੀ ਕੁੱਟਮਾਰ ਕਰਦਿਆਂ ਦੀ ਵੀਡੀਓ ਵੀ ਪੁਲਿਸ ਨੂੰ ਦਿੱਤੀਆਂ। ਪੁਲਿਸ ਨੇ ਮਾਮਲੇ ਨੂੰ ਗੰਭੀਰਤਾ ਲੈਂਦਿਆਂ ਇਸਦੀ ਪੜਤਾਲ ਆਰੰਭੀ ਤਾਂ ਪਤਾ ਚੱਲਿਆ ਕਿ ਸਿਕਾਇਤਕਰਤਾ ਨੂੰ ਇੱਕ ਪਾਕਿਸਤਾਨੀ ਨੰਬਰ ਤੋਂ ਇਹ ਫ਼ੋਨ, ਆਡੀਓ ਤੇ ਵੀਡੀਓ ਭੇਜੀਆਂ ਜਾ ਰਹੀਆਂ ਸਨ ਪ੍ਰੰਤੂ ਪੁਲਿਸ ਦੇ ਉਸ ਸਮੇਂ ਕੰਨ ਖ਼ੜੇ ਹੋ ਗਏ ਜਦ ਅਗਵਾਕਾਰਾਂ ਵੱਲੋਂ ਸਿਰਫ਼ 20 ਰੁਪਏ ਹੀ ਮੰਗਣ ਬਾਰੇ ਪਤਾ ਲੱਗਿਆ। ਇਹੀ ਨਹੀਂ, ਇੰਨ੍ਹਾਂ ਅਗਵਾਕਾਰਾਂ ਨੇ ਫ਼ਿਰੌਤੀ ਦੇ ਇਹ ਪੈਸੇ ਨਗਦੀ ਦੇ ਰੂਪ ਵਿਚ ਨਹੀਂ, ਬਲਕਿ ਇੱਕ ਬੈਂਕ ’ਚ ਜਮ੍ਹਾਂ ਕਰਵਾਉਣ ਲਈ ਇੱਕ ਖਾਤਾ ਵੀ ਦਿੱਤਾ ਸੀ। ਪੜਤਾਲ ਦੌਰਾਨ ਪੁਲਿਸ ਨੇ ਰਾਜਵੀਰ ਕੌਰ ਨੂੰ ਕੋਟਕਪੂਰਾ ਦੇ ਇੱਕ ਘਰ ਵਿਚੋਂ ਬਰਾਮਦ ਕਰ ਲਿਆ।
ਪੰਜਾਬ ’ਚ ਭਾਜਪਾ ਲਈ ਖੜ੍ਹੀ ਹੋਈ ਵੱਡੀ ਬਿਪਤਾ: ਬਠਿੰਡਾ ’ਚ ਭਾਜਪਾ ਦੇ ਸਮਾਗਮ ’ਚ ਕਿਸਾਨਾਂ ਦੀ ਨਾਅਰੇਬਾਜ਼ੀ
ਜਦ ਪੁਲਿਸ ਨੇ ਔਰਤ ਕੋਲੋਂ ਸਖ਼ਤੀ ਨਾਲ ਪੁਛਗਿਛ ਕੀਤੀ ਤਾਂ ਸਾਰੀ ਸਚਾਈ ਸਾਹਮਣੇ ਆ ਗਈ। ਇਹ ਔਰਤ ਬਾਰੇ ਦਸਿਆ ਜਾ ਰਿਹਾ ਹੈ ਕਿ ਪੁੱਛਾਂ ਤੇ ਤਾਗੇ-ਤਵੀਤਾਂ ਦਾ ਕੰਮ ਕਰਦੀ ਸੀ, ਜਿਸਦੇ ਚੱਲਦੇ ਇਸਦੇ ਕੋਲ ਲੋਕਾਂ ਦਾ ਆਉਣ ਜਾਣ ਲੱਗਿਆ ਰਹਿੰਦਾ ਸੀ ਤੇ ਇਸਨੇ ਗੁਰਵਿੰਦਰ ਸਿੰਘ ਤੇ ਕੁੱਝ ਹੋਰਨਾਂ ਨਾਲ ਮਿਲਕੇ ਪੈਸਿਆਂ ਬੰਨਿਓ ਹੱਥ ਤੰਗ ਹੋਣ ਕਾਰਨ ਅਪਣੀ ਹੀ ਧੀ ਕੋਲੋਂ ਪੈਸੇ ਲੈਣ ਲਈ ਅਗਵਾ ਦੀ ਝੂਠੀ ਕਹਾਣੀ ਰਚੀ। ਇਸ ਕਹਾਣੀ ਦੇ ਮੁਤਾਬਕ ਕੰਮ ਕਰਦੀ ਰਾਜਵੀਰ ਕੌਰ ਅਪਣੀ ਧੀ ਜਸਲੀਨ ਕੌਰ ਨੂੰ ਇਹ ਕਹਿ ਕੇ ਘਰੋਂ ਨਿਕਲੀ ਕਿ ਉਹ ਨਿਗਾਹੇ ਮੱਥਾ ਟੇਕਣ ਜਾ ਰਹੀ ਹੈ ਪ੍ਰੰਤੂ ਕੁੱਝ ਘੰਟਿਆਂ ਬਾਅਦ ਉਸਨੂੰ ਅਗਵਾ ਕਰਨ ਦਾ ਫ਼ੋਨ ਆ ਗਿਆ। ਇਸਦੇ ਨਾਲ ਹੀ ਅਗਵਾਕਾਰਾਂ ਵੱਲੋਂ ਰਾਜਵੀਰ ਦੀ ਕੁੱਟਮਾਰ ਕਰਦਿਆਂ ਦੀ ਵੀਡੀਓ ਵੀ ਭੇਜੀ ਗਈ
ਸੁਨੀਲ ਜਾਖੜ ਨੇ ਸੰਗਰੂਰ ਦੇ ਪੀੜਤ ਪਰਿਵਾਰਾਂ ਨਾਲ ਕੀਤੀ ਮੁਲਾਕਾਤ
ਨਾਲ ਹੀ ਰਾਜਵੀਰ ਕੌਰ ਦੀ ਆਡੀਓ ਵੀ ਭੇਜੀ ਕਿ ਅਗਵਾਕਾਰ ਉਸਨੂੰ ਮਾਰ ਦੇਣਗੇ, ਜਿਸਦੇ ਚੱਲਦੇ ਤੁਰੰਤ ਇੰਨ੍ਹਾਂ ਨੂੰ ਪੈਸੇ ਦੇ ਦਿੱਤੇ ਜਾਣ। ਅਪਣੀ ਮਾਂ ਅਗਵਾ ਹੋਣ ਤੋਂ ਡਰੀ ਜਸਲੀਨ ਕੌਰ ਨੇ ਪੁਲਿਸ ਨੂੰ ਸੁੂਚਿਤ ਕਰ ਦਿੱਤਾ। ਮਾਮਲੇ ਦੀ ਜਾਂਚ ਕਰ ਰਹੇ ਥਾਣੇਦਾਰ ਕਸ਼ਮੀਰ ਸਿੰਘ ਮੁਤਾਬਕ ਇਸ ਅਗਵਾ ਦੇ ਡਰਾਮੇ ਵਿਚ ਬੇਸ਼ੱਕ ਮੁੱਖ ਪਾਤਰ ਰਾਜਵੀਰ ਕੌਰ ਤੇ ਉਸਦੀ ਨਕਲੀ ਕੁੱਟਮਾਰ ਦੀਆਂ ਵੀਡੀਓ ਬਣਾਉਣ ਵਾਲਾ ਗੁਰਵਿੰਦਰ ਸਿੰਘ ਗ੍ਰਿਫਤਾਰ ਕਰ ਲਿਆ ਹੈ ਪ੍ਰੰਤੂ ਹਾਲੇ ਕੁੱਝ ਹੋਰ ਜਣੇ ਵੀ ਹਨ, ਜਿਹੜੇ ਇਸਦੇ ਵਿਚ ਸ਼ਾਮਲ ਹਨ। ਇੰਨ੍ਹਾਂ ਵਿਚੋਂ ਇੱਕ ਵਿਅਕਤੀ ਉਹ ਵੀ ਹੈ ਜੋ ਪਾਕਿਸਤਾਨੀ ਨੰਬਰ ਤੋਂ ਫ਼ੋਨ ਕਰਦਾ ਸੀ। ਉਨ੍ਹਾਂ ਕਿਹਾ ਕਿ ਜਲਦੀ ਹੀ ਦੂਜੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਫ਼ਿਲਹਾਲ ਇਸ ਘਟਨਾ ਦੀ ਇਲਾਕੇ ਵਿਚ ਪੂਰੀ ਚਰਚਾ ਹੈ।
Share the post "ਘੋਰ ਕਲਯੁਗ: ਧੀ ਤੋਂ ਫ਼ਿਰੌਤੀ ਲੈਣ ਲਈ ਮਾਂ ਨੇ ਅਪਣੇ ਹੀ ਅਗਵਾ ਦਾ ਰਚਿਆ ਡਰਾਮਾ"