ਉਨ੍ਹਾਂ ਕਿਹਾ, “Make in India” ਨੂੰ ਹੁਣ ਵਧਾ ਕੇ ‘Make AI in India’ ਬਣਾਉਣਾ ਪਵੇਗਾ।
Delhi News:ਰਾਜ ਸਭਾ ਵਿੱਚ ਜ਼ੀਰੋ ਆਵਰ ਦੌਰਾਨ, ਸਾਂਸਦ ਰਾਘਵ ਚੱਢਾ ਨੇ ਆਰਟੀਫ਼ੀਸ਼ੀਅਲ ਇੰਟੈਲੀਜੈਂਸ (AI) ਖੇਤਰ ਵਿੱਚ ਭਾਰਤ ਦੀ ਸਥਿਤੀ ਉੱਤੇ ਚਿੰਤਾ ਜਤਾਈ ਅਤੇ ਕਿਹਾ ਕਿ ਭਾਰਤ ਨੂੰ ਦੁਨੀਆਂ ਦਾ AI ਹੱਬ ਬਣਾਉਣ ਲਈ ਤੁਰੰਤ ਅਤੇ ਵੱਡੇ ਪੱਧਰ ਤੇ ਕਾਰਵਾਈ ਕਰਨ ਦੀ ਲੋੜ ਹੈ।ਉਨ੍ਹਾਂ ਕਿਹਾ, “ਅਮਰੀਕਾ ਕੋਲ ChatGPT, Gemini, ਤੇ Grok ਹਨ। ਚੀਨ ਕੋਲ DeepSeek ਤੇ Baidu ਹਨ। ਇਹ ਦੇਸ਼ ਪਹਿਲਾਂ ਹੀ 5 ਸਾਲਾਂ ਦੀ ਅਗਵਾਈ ਕਰ ਰਹੇ ਹਨ। ਅਸਲ ਸਵਾਲ ਇਹ ਹੈ — ਭਾਰਤ ਕਿੱਥੇ ਖੜਾ ਹੈ?”
ਭਾਰਤ ਕੋਲ ਕਾਬਲੀਅਤ ਵੀ ਹੈ, ਹੋਂਸਲਾ ਵੀ, ਪਰ ਨਿਵੇਸ਼ ਨਹੀਂ
ਚੱਢਾ ਨੇ ਦੱਸਿਆ ਕਿ 2010 ਤੋਂ 2022 ਤੱਕ ਦੁਨੀਆ ਭਰ ਵਿੱਚ ਦਰਜ ਹੋਏ AI ਪੇਟੰਟਾਂ ਵਿੱਚੋਂ 60% ਅਮਰੀਕਾ ਨੇ, 20% ਚੀਨ ਨੇ, ਤੇ ਸਿਰਫ਼ 0.5% ਭਾਰਤ ਨੇ ਦਰਜ ਕੀਤੇ।ਉਨ੍ਹਾਂ ਕਿਹਾ, “ਭਾਰਤ ਕੋਲ ਸਭ ਤੋਂ ਵੱਧ ਟੈਲੈਂਟ ਹੈ, ਸਭ ਤੋਂ ਮਹਿਨਤੀ ਲੋਕ ਹਨ। ਦੁਨੀਆ ਦੀ 15% AI ਵਰਕਫੋਰਸ ਭਾਰਤ ਤੋਂ ਹੈ ਅਤੇ AI ਸਕਿੱਲ ਪੈਨਿਟਰੇਸ਼ਨ ’ਚ ਭਾਰਤ ਤੀਜੇ ਸਥਾਨ ’ਤੇ ਹੈ। ਪਰ ਫਿਰ ਵੀ, ਭਾਰਤ ਦੀ AI ਮਿਸ਼ਨ ਦੀ ਕੱਲ ਮੁੱਲ ਸਿਰਫ਼ 1 ਬਿਲੀਅਨ ਡਾਲਰ ਹੈ, ਜਦ ਕਿ ਅਮਰੀਕਾ 500 ਬਿਲੀਅਨ ਅਤੇ ਚੀਨ 137 ਬਿਲੀਅਨ ਡਾਲਰ ਨਿਵੇਸ਼ ਕਰ ਰਹੇ ਹਨ।”ਉਨ੍ਹਾਂ ਦੱਸਿਆ ਕਿ ChatGPT ਦੇ ਸੰਸਥਾਪਕ ਨੇ ਹਾਲ ਹੀ ਵਿੱਚ ਕਿਹਾ ਕਿ ਉਹ “ਭਾਰਤ ਦੇ AI ਭਵਿੱਖ ਨੂੰ ਲੈ ਕੇ ਪੂਰੀ ਤਰ੍ਹਾਂ ਨਿਰਾਸ਼ ਹਨ।” ਚੱਢਾ ਨੇ ਪੁੱਛਿਆ, “ਕੀ ਅਸੀਂ ਉਨ੍ਹਾਂ ਦੀ ਗੱਲ ਸਹੀ ਸਾਬਤ ਕਰਾਂਗੇ ਜਾਂ ਉਨ੍ਹਾਂ ਨੂੰ ਗਲਤ ਸਾਬਤ ਕਰਕੇ ਦੁਨੀਆ ਨੂੰ ਦੱਸਾਂਗੇ ਕਿ ਭਾਰਤ AI ਵਿੱਚ ਅਗਵਾਈ ਕਰ ਸਕਦਾ ਹੈ?”AI ਸਿਰਫ਼ ਤਕਨਾਲੋਜੀ ਨਹੀਂ, ਇਹ ਰਾਸ਼ਟਰੀ ਸੁਰੱਖਿਆ ਅਤੇ ਆਰਥਿਕ ਆਜ਼ਾਦੀ ਨਾਲ ਵੀ ਜੁੜਿਆ ਹੋਇਆ ਹੈਚੱਢਾ ਨੇ ਕਿਹਾ ਕਿ ਭਾਰਤ ਨੂੰ ਸਵਦੇਸੀ AI ਮਾਡਲ ਵਿਕਸਤ ਕਰਨੇ ਚਾਹੀਦੇ ਹਨ, ਤਾਂ ਜੋ ਦੇਸ਼ ਦੀ ਡਾਟਾ ਸੰਪ੍ਰਭੂਤਾ ਤੇ ਸੁਰੱਖਿਆ ਬਣੀ ਰਹੇ।
ਇਹ ਵੀ ਪੜ੍ਹੋ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਸਰਕਾਰ ਦਾ ਵੱਡਾ ਉਪਰਾਲਾ,ਪੰਜਾਬ ‘ਚ ਹੋਈ “ਗਰੀਨ ਸਟੈਂਪ ਪੇਪਰ” ਦੀ ਸ਼ੁਰੂਆਤ
ਚੱਢਾ ਵੱਲੋਂ ਦਿੱਤੇ ਗਏ ਮੁੱਖ ਸੁਝਾਅ:
ਦੇਸ਼ ਵਿੱਚ ਆਪਣੇ ਬਣਾਏ AI ਚਿਪਸ ਅਤੇ ਸੂਪਰਕੰਪਿਊਟਰ ਬਨਾਏ ਜਾਣ।
ਚਿਪ ਮੈਨੂਫੈਕਚਰਿੰਗ ਨੂੰ ਉਤਸ਼ਾਹਿਤ ਕੀਤਾ ਜਾਵੇ ਤੇ ਸਮਰਪਿਤ AI ਕੰਪਿਊਟਿੰਗ ਸਿਸਟਮ ਲਾਗੂ ਕੀਤੇ ਜਾਣ।
ਸਾਵਰਿਨ AI ਮਾਡਲ ਤਿਆਰ ਕੀਤੇ ਜਾਣ, ਤਾਂ ਜੋ ਭਾਰਤ ਦੀ ਸੁਰੱਖਿਆ ਤੇ ਆਰਥਿਕ ਆਜ਼ਾਦੀ ਥਿਰ ਰਹੇ।
ਸ਼ੋਧ ਲਈ ਰਿਸਰਚ ਗ੍ਰਾਂਟਾਂ ਦਿੱਤੀਆਂ ਜਾਣ।
ਟੈਲੈਂਟ ਮਾਈਗਰੇਸ਼ਨ ਰੋਕਣ ਲਈ ਭਾਰਤ ਵਿੱਚ ਹੀ ਮੌਕੇ ਉਪਲਬਧ ਕਰਵਾਏ ਜਾਣ।
“Make AI in India” ਬਣੇ ਰਾਸ਼ਟਰੀ ਅੰਦੋਲਨ
ਚੱਢਾ ਨੇ ਕਿਹਾ ਕਿ “Make in India” ਹੁਣ ਸਿਰਫ਼ ਫੈਕਟਰੀਆਂ ਤੱਕ ਸੀਮਤ ਨਹੀਂ ਰਹਿ ਸਕਦਾ। ਹੁਣ ਸਮਾਂ ਆ ਗਿਆ ਹੈ ਕਿ “Make AI in India” ਨੂੰ ਰਾਸ਼ਟਰੀ ਅੰਦੋਲਨ ਬਣਾਇਆ ਜਾਵੇ।
“140 ਕਰੋੜ ਭਾਰਤੀ ਪੁੱਛ ਰਹੇ ਹਨ—ਕੀ ਅਸੀਂ AI ਦੇ ਸਿਰਫ ਉਪਭੋਗੀ ਰਹਿ ਜਾਵਾਂਗੇ ਜਾਂ ਉਸ ਦੇ ਨਿਰਮਾਤਾ ਬਣਾਂਗੇ?”
ਚੱਢਾ ਨੇ ਅੰਤ ਵਿੱਚ ਸਰਕਾਰ ਤੋਂ ਮੰਗ ਕੀਤੀ ਕਿ ਤੁਰੰਤ ਇੱਕ ਰਾਸ਼ਟਰੀ AI ਨੀਤੀ ਬਣਾਈ ਜਾਵੇ, ਜਿਸ ਵਿੱਚ ਸਪਸ਼ਟ ਟਾਈਮਲਾਈਨ, ਨਿਵੇਸ਼ ਯੋਜਨਾ ਅਤੇ ਲਾਗੂ ਕਰਨ ਦੀ ਰਣਨੀਤੀ ਹੋਵੇ, ਤਾਂ ਜੋ ਭਾਰਤ ਦੁਨੀਆ ਦੀ ਇਹ ਦੌੜ ਨਾ ਹਾਰ ਜਾਵੇ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਸੰਸਦ ਵਿਚ AI ਇਨਕਲਾਬ ’ਤੇ ਬੋਲੇ MP ਰਾਘਵ ਚੱਢਾ:“ਚੀਨ ਕੋਲ DeepSeek ਹੈ, ਅਮਰੀਕਾ ਕੋਲ ChatGPT—ਭਾਰਤ ਕਿੱਥੇ ਖੜਾ ਹੈ?”"