
ਨਵੀਂ ਦਿੱਲੀ, 27 ਜਨਵਰੀ: ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਜੰਮੂ ਕਸ਼ਮੀਰ ਸਹਿਤ ਰਾਜਸਥਾਨ ਆਦਿ ਸੂਬਿਆਂ ਦੇ ਇੰਚਾਰਜ਼ਾਂ ਵਜੋਂ ਭੂਮਿਕਾ ਨਿਭਾ ਰਹੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੂੰ ਕਾਂਗਰਸ ਹਾਈਕਮਾਂਡ ਨੇ ਦਿੱਲੀ ਵਿਚ ਵੱਡੀ ਜਿੰਮੇਵਾਰੀ ਦਿੱਤੀ ਹੈ। ਦਿੱਲੀ ’ਚ 5 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪਾਰਟੀ ਵੱਲੋਂ ਐਮ.ਪੀ ਸ: ਰੰਧਾਵਾ ਨੂੰ ਸੱਤ ਵਿਧਾਨ ਸਭਾ ਹਲਕਿਆਂ ਦਾ ਇੰਚਾਰਜ਼ ਲਗਾਇਆ ਹੈ।
ਇਹ ਵੀ ਪੜ੍ਹੋ ਚੰਡੀਗੜ੍ਹ ਮੇਅਰ ਦੀ ਚੋਣ: ਸੁਪਰੀਮ ਕੋਰਟ ਦਾ ਸੇਵਾਮੁਕਤ ਜੱਜ ਹੋਵੇਗਾ ਨਿਗਰਾਨ, ਵੀਡੀਓਗ੍ਰਾਫ਼ੀ ਨਾਲ ਹੋਵੇਗੀ ਚੋਣ
ਇੰਨ੍ਹਾਂ ਹਲਕਿਆਂ ਵਿਚ ਕਾਲਕਾ, ਨਵੀਂ ਦਿੱਲੀ, ਮਾਲਵੀਆ ਨਗਰ, ਅੰਬੇਡਕਰ ਨਗਰ, ਦਿੱਲੀ ਕੈਂਟ, ਰਾਜੌਰੀ ਬਾਰਡਰ ਅਤੇ ਹਰੀ ਨਗਰ ਸ਼ਾਮਲ ਹਨ। ਜਿਕਰਯੋਗ ਹੈ ਕਿ ਇਸਤੋਂ ਪਹਿਲਾਂ ਵੀ ਕਾਂਗਰਸ ਨੇ ਦਿੱਲੀ ਚੋਣਾਂ ਲਈ ਪੰਜਾਬ ਤੋਂ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਕਿਸਾਨ ਵਿੰਗ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੂੰਆਪਣੇ ਪ੍ਰਚਾਰਕਾਂ ਦੀ ਲਿਸਟ ਵਿਚ ਸ਼ਾਮਲ ਕੀਤਾ ਗਿਆ ਸੀ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
Share the post "MP ਸੁਖਜਿੰਦਰ ਸਿੰਘ ਰੰਧਾਵਾ ਨੂੰ ਦਿੱਲੀ ’ਚ ਮਿਲੀ ਵੱਡੀ ਜਿੰਮੇਵਾਰੀ, 7 ਹਲਕਿਆਂ ਦਾ ਲਗਾਇਆ ਇੰਚਾਰਜ਼"
ਇੰਨਾਂ ਖਬਰਾਂ 'ਤੇ ਵੀ ਮਾਰੋਂ ਝਾਤ




